10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਆਲਮਗੀਰ ਵਿਖੇ ਮੁਹੱਲਾ ਕਲੀਨਿਕ ਬਿਲਡਿੰਗ ਦੀ ਨਵ ਉਸਾਰੀ ਦਾ ਕੰਮ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 24-04-2026
ਆਲਮਗੀਰ, 23 ਅਪ੍ਰੈਲ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਦੇ ਘੇਰੇ ਅਧੀਨ ਆਉਂਦੇ ਸਥਾਨਕ ਇਤਿਹਾਸਿਕ ਪਿੰਡ ਆਲਮਗੀਰ ਵਿਖੇ ਮੁਹੱਲਾ ਕਲੀਨਿਕ ਦੀ ਬਿਲਡਿੰਗ ਦੇ ਨਵ ਨਿਰਮਾਣ ਦੇ ਕੰਮ ਦੀ ਸ਼ੁੱਭ ਆਰੰਭਤਾ ਸਰਪੰਚ ਕਰਨਜੋਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਹੋਈ | ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਸਰਪੰਚ ਗਰੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਖੋਲੇ੍ਹ ਜਾ ਰਹੇ ਮੁਹੱਲਾ ਕਲੀਨਿਕ ਦੀ ਲੜੀ ਤਹਿਤ ਪਿੰਡ ਆਲਮਗੀਰ ਵਿਖੇ ਬਣਾਏ ਜਾਣ ਵਾਲੇ ਮੁਹੱਲਾ ਕਲੀਨਿਕ ਦੀ ਬਿਲਡਿੰਗ ਦੇ ਨਵ ਨਿਰਮਾਣ ਦੀ ਸ਼ੁੱਭ ਆਰੰਭਤਾ ਪਿੰਡ ਵਾਸੀਆਂ ਅਤੇ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਵਿਚ ਕਰਵਾਈ ਗਈ | ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਉੱਦਮ ਸਦਕਾ ਪਿੰਡ ਵਿਚ ਮੁਹੱਲਾ ਕਲੀਨਿਕ ਦੇ ਸ਼ੁਰੂ ਹੋਣ ਉਪਰੰਤ ਪਿੰਡ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਜ਼ਰੂਰਤਮੰਦ ਵਰਗਾਂ ਦੇ ਟੈੱਸਟ ਫ਼ਰੀ ਕੀਤੇ ਜਾਣਗੇ | ਸਰਪੰਚ ਆਲਮਗੀਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਸੂਬਾ ਵਾਸੀਆਂ ਨਾਲ ਕੀਤੇ ਗਏ ਵਾਅਦੇ ਲਗਭਗ ਸਰਕਾਰ ਵਲੋਂ ਪੂਰੇ ਕਰ ਦਿੱਤੇ ਗਏ ਹਨ, ਜਿਸ ਦੀ ਬਦੌਲਤ ਆਗਾਮੀ 2027 ਦੌਰਾਨ ਵੀ ਆਮ ਆਦਮੀ ਪਾਰਟੀ ਸ਼ਾਨ ਨਾਲ ਸਰਕਾਰ ਦਾ ਗਠਨ ਕਰੇਗੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਐਸ.ਡੀ.ਓ. ਗੁਰਵਿੰਦਰ ਸਿੰਘ ਸੰਧੂ, ਜੇ.ਈ. ਸੰਨੀ ਅਰੋੜਾ ਨੇ ਦੱਸਿਆ ਕਿ ਜੁਲਾਈ ਮਹੀਨੇ ਤੱਕ ਮੁਹੱਲਾ ਕਲੀਨਿਕ ਦੀ ਬਿਲਡਿੰਗ ਤਿਆਰ ਕਰਵਾ ਕੇ ਪਿੰਡ ਵਾਸੀਆਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ | ਇਸ ਮੌਕੇ ਡਾਕਟਰਾਂ ਦੀ ਟੀਮ ਤੋਂ ਇਲਾਵਾ ਪੰਚਾਇਤ ਮੈਂਬਰ ਰਾਮਆਸਰਾ ਸਿੰਘ, ਮੈਂਬਰ ਹਰਜੀਤ ਸਿੰਘ, ਜਰਨੈਲ ਸਿੰਘ, ਚਰਨ ਸਿੰਘ ਚੱਕੀ ਵਾਲੇ, ਭੋਲਾ ਸਿੰਘ, ਪ੍ਰਗਟ ਸਿੰਘ ਗਰੇਵਾਲ ਮੈਡੀਕਲ ਸਟੋਰ ਵਾਲੇ, ਮਾਸਟਰ ਰਣਜੀਤ ਸਿੰਘ, ਕੁਲਵੰਤ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ ਦੀਪਾ ਬੈਂਕ ਵਾਲੇ, ਮਾਸਟਰ ਸੁਭਾਸ਼ ਚੰਦਰ, ਸਵਿੰਦਰ ਸਿੰਘ ਦਪਿੰਦਰ ਸਿੰਘ, ਕੁਲਵੰਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸੈਕੰਡਰੀ ਸਕੂਲ ਧਨਾਨਸੂ ਵਿਖੇ ਕਿੱਤਾ ਮੁਖੀ ਤੇ ਵਾਤਾਵਰਨ ਲੈਬ ਦਾ ਉਦਘਾਟਨ <br/> ਅਗਲੀ ਖ਼ਬਰ ਡਾ. ਮੁਕੰਦ ਸਿੰਘ ਬਰਾੜ ਦੀ ਸਵੈਜੀਵਨੀ 'ਰੇਤਲੇ ਰਾਹਾਂ ਤੋਂ' ਅੱਜ ਕੀਤੀ ਜਾਵੇਗੀ ਲੋਕ ਅਰਪਣ
Ad Position 24