22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਵਿਧਾਇਕ ਇਯਾਲੀ ਨੂੰ ਪੰਥਕ ਏਕਤਾ ਤਾਲਮੇਲ ਕਮੇਟੀ ਦਾ ਕਨਵੀਨਰ ਲਗਾਉਣਾ, ਸੋਨੇ 'ਤੇ ਸੁਹਾਗਾ-ਚਾਹੜ <br/>

Ad Position 21
No active advertisement
ਅਜੀਤ ਡੈਸਕ 25-04-2026
ਲਾਡੋਵਾਲ, 24 ਅਪ੍ਰੈਲ (ਬਲਬੀਰ ਸਿੰਘ ਰਾਣਾ)- ਹਲਕਾ ਗਿੱਲ ਅਧੀਨ ਆਉਂਦੇ ਪਿੰਡ ਚਾਹੜਾਂ ਦੇ ਸਾਬਕਾ ਸਰਪੰਚ ਸਰੂਪ ਸਿੰਘ ਚਾਹੜ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਦਾਖਾ ਦੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ 'ਵਾਰਸ ਪੰਜਾਬ ਦੇ' ਅਤੇ 'ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ' ਦੌਰਾਨ ਰਾਜਨੀਤਿਕ ਗੱਠਜੋੜ ਦੇ ਲਏ ਗਏ ਢੁਕਵੇਂ ਫੈਸਲੇ ਤੋਂ ਬਾਅਦ 8 ਮੈਂਬਰੀ ਪੰਥਕ ਏਕਤਾ ਤਾਲਮੇਲ ਕਮੇਟੀ ਵਲੋਂ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਸਰਬਸੰਮਤੀ ਨਾਲ ਪੰਥਕ ਏਕਤਾ ਤਾਲਮੇਲ ਕਮੇਟੀ ਦੇ ਕਨਵੀਨਰ ਲਗਾਉਣ ਨਾਲ ਜਿਥੇ ਪੰਜਾਬ ਦੇ ਲੋਕਾਂ ਵਿਚ ਇਕ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ, ਉਥੇ ਇਯਾਲੀ ਨੂੰ ਕਨਵੀਨਰ ਬਣਾਉਂਣਾ ਹੁਣ ਸੋਨੇ ਤੇ ਸੁਹਾਗਾ ਵਾਲੀ ਕਹਾਵਤ ਸਾਬਤ ਹੋਈ ਹੈ, ਕਿਉਂਕਿ ਪੰਜਾਬ ਦੇ ਲੋਕ ਚਾਹੁੰਦੇ ਸਨ ਕਿ ਪੰਜਾਬ ਦੀ ਅਗਵਾਈ ਕਰਨ ਵਾਲਾ ਪੰਥਕ ਸੋਚ ਦਾ ਹੀ ਮਾਲਕ ਹੋਣਾ ਚਾਹੀਦਾ ਹੈ, ਜਿਸ ਕਰਕੇ ਵਿਧਾਇਕ ਇਆਲੀ ਸਭ ਦੀ ਮਨ ਪਸੰਦੀ ਦੇ ਪਹਿਲੇ ਆਗੂ ਬਣੇ | ਸ. ਚਾਹੜ ਨੇ ਕਿਹਾ ਕਿ ਵਿਧਾਇਕ ਇਯਾਲੀ ਦੀ ਇਸ ਨਿਯੁਕਤੀ ਨਾਲ ਪੰਜਾਬ ਦੇ ਪੰਥਕ ਹਲਕਿਆਂ ਵਿਚ ਇਕ ਨਵਾਂ ਜੋਸ਼ ਅਤੇ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ | ਇਸ ਨਾਲ ਪੰਥਕ ਪਲੇਟਫਾਰਮ ਅਤੇ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ ਅਤੇ ਪੰਜਾਬ ਦੇ ਹਰ ਪੰਥਕ ਹਲਕੇ ਵਿਚ ਇਸ ਨਿਯੁਕਤੀ ਦਾ ਵਧੀਆ ਅਸਰ ਦੇਖਣ ਨੂੰ ਮਿਲ ਰਿਹਾ ਹ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਗਿੱਲ ਦੇ ਲੋਕ ਵਿਧਾਇਕ ਇਯਾਲੀ ਦੀ ਸੋਚ 'ਤੇ ਡੱਟ ਕੇ ਪਹਿਰਾ ਦੇਣ ਲਈ ਪੰਥਕ ਏਕਤਾ ਤਾਲਮੇਲ ਕਮੇਟੀ ਦੇ ਹੱਕ ਵਿਚ ਰਾਜਨੀਤਿਕ ਗਤੀਵਿਧੀਆਂ ਜਲਦੀ ਆਰੰਭ ਕੀਤੀਆਂ ਜਾਣ |

Ad Position 22
No active advertisement
ਪਿਛਲੀ ਖ਼ਬਰ ਗੁਰੂ ਸਹਾਇ ਕਾਨਵੈਂਟ ਸਕੂਲ ਵਿਖੇ ਧਰਤੀ ਦਿਵਸ ਮਨਾਇਆ <br/> ਅਗਲੀ ਖ਼ਬਰ ਸੀਸੂ ਨੇ ਪੀ.ਐਸ.ਆਈ.ਈ.ਸੀ. ਸੁਵਿਧਾ ਕੈਂਪ ਦੀ ਮੇਜ਼ਬਾਨੀ <br/>
Ad Position 24