22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸੀਸੂ ਨੇ ਪੀ.ਐਸ.ਆਈ.ਈ.ਸੀ. ਸੁਵਿਧਾ ਕੈਂਪ ਦੀ ਮੇਜ਼ਬਾਨੀ <br/>

Ad Position 21
No active advertisement
ਅਜੀਤ ਡੈਸਕ 25-04-2026
ਲੁਧਿਆਣਾ, 24 ਅਪ੍ਰੈਲ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਨੇ ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ (ਪੀ. ਐਸ. ਆਈ. ਈ. ਸੀ.) ਦੇ ਸਹਿਯੋਗ ਨਾਲ ਸੀਸੂ ਕੰਪਲੈਕਸ ਵਿਖੇ ਉਦਯੋਗ ਦੀ ਬਿਹਤਰੀ ਲਈ ਇਕ ਕੈਂਪ ਲਗਾਇਆ ਗਿਆ ਤਾਂ ਜੋ ਉਦਯੋਗਪਤੀਆਂ ਨੂੰ ਲੀਜ਼ਹੋਲਡ ਤੋਂ ਫਰੀਹੋਲਡ ਪਰਿਵਰਤਨ ਦੀ ਪ੍ਰਕਿਰਿਆ ਵਿੱਚ ਸਹਾਇਤਾ ਕੀਤੀ ਜਾ ਸਕੇ | ਇਸ ਮੌਕੇ ਸੀਸੂ ਦੇ ਜਨਰਲ ਸਕੱਤਰ ਹਨੀ ਸੇਠੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ 'ਸਰਕਾਰ ਤੁਹਾਡੇ ਦੁਆਰ' ਦੇ ਤਹਿਤ ਲਗਾਏ ਗਏ ਇਸ ਕੈਂਪ ਨੂੰ ਭਰਵਾਂ ਹੁੰਗਾਰਾ ਮਿਲਿਆ, ਜਿਸ ਵਿਚ 200 ਤੋਂ ਵੱਧ ਉਦਯੋਗਪਤੀਆਂ ਨੇ ਸ਼ਿਰਕਤ ਕੀਤੀ ਅਤੇ ਮੌਕੇ 'ਤੇ ਹੀ ਅਰਜ਼ੀਆਂ ਜਮ੍ਹਾਂ ਕਰਵਾਈਆਂ | ਦੌਰੇ 'ਤੇ ਆਈ ਟੀਮ ਪੀ.ਐਸ.ਆਈ.ਈ.ਸੀ. ਦੀ ਅਗਵਾਈ ਅੰਕੁਰ ਚੌਧਰੀ, ਸੀਨੀਅਰ ਅਸਟੇਟ ਅਫਸਰ, ਰਜਤ ਥੰਮਨ, ਸੀਨੀਅਰ ਅਸਿਸਟੈਂਟ ਅਤੇ ਕਮਲਪ੍ਰੀਤ, ਅਸਿਸਟੈਂਟ ਅਸਟੇਟ ਅਫਸਰ ਨੇ ਕੀਤੀ | ਇਸ ਮੌਕੇ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਦੇ ਯਤਨਾ ਦੀ ਸ਼ਲਾਘਾ ਕਰਦਿਆਂ ਜਨਰਲ ਸਕੱਤਰ ਹਨੀ ਸੇਠੀ ਨੇ ਕਿਹਾ ਕਿ ਆਹੂਜਾ ਜੀ ਦੇ ਯਤਨਾਂ ਸਦਕਾ ਅਧਿਕਾਰੀਆਂ ਅਤੇ ਉਦਯੋਗ ਹਿੱਸੇਦਾਰਾਂ ਵਿਚਕਾਰ ਸਿੱਧੇ ਸਬੰਧਾਂ ਨਾਲ ਉਦਯੋਗਾਂ ਨਵੀਂ ਤਾਕਤ ਮਿਲ ਰਹੀ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਉਪਕਾਰ ਸਿੰਘ ਆਹੂਜਾ ਇਸ ਲਈ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਹਮੇਸ਼ਾ ਉਦਯੋਗਿਕ ਚਿੰਤਾਵਾਂ ਦੀ ਵਕਾਲਤ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਇਯਾਲੀ ਨੂੰ ਪੰਥਕ ਏਕਤਾ ਤਾਲਮੇਲ ਕਮੇਟੀ ਦਾ ਕਨਵੀਨਰ ਲਗਾਉਣਾ, ਸੋਨੇ 'ਤੇ ਸੁਹਾਗਾ-ਚਾਹੜ <br/> ਅਗਲੀ ਖ਼ਬਰ ਸੂਬੇ ਵਿਚ ਲੋਕ ਕਾਂਗਰਸ ਦੀ ਸਰਕਾਰ ਦੇਖਣ ਲਈ ਉਤਾਵਲੇ-ਕੌਂਸਲਰ ਵੀਰੂ <br/>
Ad Position 24