ਲੁਧਿਆਣਾ, 24 ਅਪ੍ਰੈਲ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਮਾਹਿਰ ਡਾ. ਰਸ਼ਮੀ ਅਰੋੜਾ ਨੇ ਬੀਤੇ ਦਿਨੀਂ ਕÏਮਾਂਤਰੀ ਕਾਨਫ਼ਰੰਸ ਵਿਚ ਪੇਪਰ ਪੇਸ਼ਕਾਰੀ ਲਈ ਸਰਵੋਤਮ ਪੁਰਸਕਾਰ ਹਾਸਲ ਕੀਤਾ ਹੈ | ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਰਾਜ ਤਕਨੀਕੀ ਯੂਨੀਵਰਸਿਟੀ ਵਿਖੇ ਬੀਤੇ ਦਿਨੀਂ ਮਹੀਨ ਮਸ਼ੀਨਰੀ ਅਤੇ ਖੇਤੀ ਸਮਾਧਾਨ ਵਿਸ਼ੇ 'ਤੇ ਇਹ ਕਾਨਫ਼ਰੰਸ ਕਰਵਾਈ ਗਈ ਸੀ | ਡਾ. ਰਸ਼ਮੀ ਨੇ ਇਸ ਵਿਚ ਕਣਕ ਦੀ ਬਿਜਾਈ ਤੋਂ ਲੈ ਕੇ ਰਹਿੰਦ-ਖੂੰਹਦ ਦੀ ਸੰਭਾਲ ਤੱਕ ਦੇ ਵੱਖ-ਵੱਖ ਤਰੀਕਿਆਂ ਦਾ ਵਿਸ਼ਲੇਸ਼ਣ ਕਰਨ ਵਾਲਾ ਪੇਪਰ ਆਨਲਾਈਨ ਪੜਿ੍ਹਆ | ਇਸ ਪੇਪਰ ਦੇ ਦੋ ਸਹਿ ਲੇਖਕ ਕਰੁਨ ਸ਼ਰਮਾ ਅਤੇ ਡਾ. ਰਿਤੂ ਡੋਗਰਾ ਸਨ | ਕਾਨਫ਼ਰੰਸ ਦੇ ਆਯੋਜਕਾਂ ਨੇ ਇਸ ਪੇਪਰ ਨੂੰ ਵਿਸ਼ੇਸ਼ ਵਰਗ ਵਿਚ ਉਤਮ ਪੇਪਰ ਦੇ ਤÏਰ 'ਤੇ ਮਾਨਤਾ ਅਤੇ ਪੁਰਸਕਾਰ ਦਿੱਤਾ | ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਵਿਭਾਗ ਦੇ ਮੁਖੀ ਡਾ. ਆਰ ਐੱਸ ਗਿੱਲ ਨੇ ਡਾ. ਰਸ਼ਮੀ ਅਰੋੜਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ |