22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸੀ.ਐਮ.ਸੀ. ਅਤੇ ਪੰਜਾਬ ਸਰਕਾਰ ਵਲੋਂ ਇੰਡੀਆ-ਈ.ਐਮ.ਐਸ. ਪ੍ਰੋਜੈਕਟ ਹੇਠ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਮਿਲੇਗੀ ਮਜ਼ਬੂਤੀ <br/>

Ad Position 21
No active advertisement
ਅਜੀਤ ਡੈਸਕ 25-04-2026
ਲੁਧਿਆਣਾ, 24 ਅਪ੍ਰੈਲ (ਡਾ. ਤਰਲੋਚਨ ਸਿੰਘ)-ਕਿ੍ਸਚੀਅਨ ਮੈਡੀਕਲ ਕਾਲਜ, ਲੁਧਿਆਣਾ ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਸਹਿਯੋਗ ਨਾਲ ਚੱਲ ਰਹੇ ਇੰਡੀਆ-ਈ.ਐਮ.ਐਸ. ਪ੍ਰੋਜੈਕਟ ਅਧੀਨ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਨਾਲ ਇਕ ਐਮ.ਓ.ਯੂ. ਸਾਈਨ ਕਰਕੇ ਪੰਜਾਬ ਵਿਚ ਐਮਰਜੈਂਸੀ ਮੈਡੀਕਲ ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਮਹੱਤਵਪੂਰਨ ਕਦਮ ਚੁੱਕਿਆ ਹੈ | ਇਹ ਐਮ.ਓ.ਯੂ. ਡਾ. ਜੈਰਾਜ ਡੀ ਪਾਂਡੀਅਨ ਅਤੇ ਸਿਵਲ ਸਰਜਨ ਡਾ. ਰਮਨਦੀਪ ਕੌਰ ਵਿਚਕਾਰ ਸਾਈਨ ਕੀਤਾ ਗਿਆ, ਜੋ ਅਕਾਦਮਿਕ ਸੰਸਥਾਵਾਂ ਅਤੇ ਸਰਕਾਰੀ ਸਿਹਤ ਪ੍ਰਣਾਲੀ ਵਿਚਕਾਰ ਮਜ਼ਬੂਤ ਸਹਿਯੋਗ ਨੂੰ ਦਰਸਾਉਂਦਾ ਹੈ | ਇਹ 2025 ਦੇ ਪਹਿਲਾਂ ਹੋਏ ਸਮਝੌਤੇ ਦੀ ਕੜੀ ਹੈ, ਜਿਸ ਤਹਿਤ ਮਲਟੀਪੈਰਾ ਮਾਨੀਟਰ, ਈ.ਸੀ.ਜੀ. ਮਸ਼ੀਨਾਂ ਅਤੇ ਡਿਫਿਬਿ੍ਲੇਟਰ ਮੁਹੱਈਆ ਕਰਵਾਏ ਗਏ ਸਨ | ਨਵੇਂ ਸਮਝੌਤੇ ਨਾਲ ਹੁਣ ਕੰਪਿਊਟਰ, ਵੀਲਚੇਅਰ ਅਤੇ ਸਟ੍ਰੈਚਰ ਵਰਗੇ ਸਾਧਨਾਂ ਦੀ ਸਪਲਾਈ ਨਾਲ ਐਮਰਜੈਂਸੀ ਤਿਆਰੀ ਹੋਰ ਮਜ਼ਬੂਤ ਹੋਵੇਗੀ | ''ਮਿਸ਼ਨ ਸਵੱਸਥ ਕਵਚ'' ਹੇਠ ਮਾਨੂਪੁਰ ਅਤੇ ਸੁਧਾਰ ਬਲਾਕਾਂ ਵਿਚ ਕੈਸਕੇਡ ਟਰੇਨਿੰਗ ਪ੍ਰੋਗਰਾਮ ਚੱਲ ਰਹੇ ਹਨ, ਜਿਨ੍ਹਾਂ ਰਾਹੀਂ ਆਸ਼ਾ ਵਰਕਰਾਂ, ਏ.ਐਨ.ਐਮ. ਅਤੇ ਸੀ.ਐਚ.ਓ. ਨੂੰ ਸੀ.ਪੀ.ਆਰ, ਫਸਟ ਏਡ ਅਤੇ 'ਪਲੈਟੀਨਮ ਮਿੰਟਸ' ਦੌਰਾਨ ਤੁਰੰਤ ਕਾਰਵਾਈ ਲਈ ਤਿਆਰ ਕੀਤਾ ਜਾ ਰਿਹਾ ਹੈ | ਇਸ ਨਾਲ 108 ਐਂਬੂਲੈਂਸ ਸੇਵਾਵਾਂ ਬਾਰੇ ਜਾਗਰੂਕਤਾ ਵੀ ਵਧਾਈ ਜਾ ਰਹੀ ਹੈ | ਡਾ. ਰਮਨਦੀਪ ਕੌਰ ਨੇ ਕਿਹਾ ਕਿ ਇਹ ਪਹਿਲ ਪਿੰਡ ਪੱਧਰ ਦੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ, ਜਿਸ ਨਾਲ ਸਮੇਂ ਸਿਰ ਐਮਰਜੈਂਸੀ ਸਹਾਇਤਾ ਮਿਲੇਗੀ ਅਤੇ ਕੀਮਤੀ ਜਾਨਾਂ ਬਚ ਸਕਣਗੀਆਂ |

Ad Position 22
No active advertisement
ਪਿਛਲੀ ਖ਼ਬਰ ਸਿੰਘਪੁਰਾ ਵਿਖੇ ਗਿਆਨੀ ਦਿੱਤ ਸਿੰਘ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਪੀ.ਏ.ਯੂ. ਦੇ ਵਿਗਿਆਨੀ ਨੇ ਕÏਮਾਂਤਰੀ ਕਾਨਫ਼ਰੰਸ ਵਿਚ ਇਨਾਮ ਜਿੱਤਿਆ
Ad Position 24