12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

'ਮਾਂ ਬੋਲੀ ਫ਼ਿਲਮ ਮੇਲਾ' ਲਈ ਕਰਮਜੀਤ ਗਰੇਵਾਲ ਦੀ ਫ਼ਿਲਮ 'ਸਕਰੀਨ ਬੁਖ਼ਾਰ' ਦੀ ਹੋਈ ਚੋਣ <br/>

Ad Position 21
No active advertisement
ਅਜੀਤ ਡੈਸਕ 26-04-2026
ਇਆਲੀ/ਥਰੀਕੇ, 25 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਕੈਨੇਡਾ ਵਿਚ ਹੋ ਰਹੇ 13ਵੇਂ 'ਮਾਂ ਬੋਲੀ ਫ਼ਿਲਮ ਮੇਲਾ' ਲਈ ਕੌਮੀ ਪੁਰਸਕਾਰ ਜੇਤੂ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਦੀ ਲਿਖੀ ਅਤੇ ਨਿਰਦੇਸ਼ਤ ਕੀਤੀ ਫ਼ਿਲਮ 'ਸਕਰੀਨ ਬੁਖ਼ਾਰ' ਦੀ ਚੋਣ ਹੋਈ ਹੈ | ਇਸ ਫ਼ਿਲਮ ਵਿਚ ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਲੁਧਿਆਣਾ ਦੇ ਸਕੂਲੀ ਬੱਚਿਆਂ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ | ਇਹ ਫ਼ਿਲਮ ਬੱਚਿਆਂ ਦੇ ਮੋਬਾਈਲ ਅਤੇ ਸਕਰੀਨ ਨਾਲ ਵੱਧ ਰਹੇ ਮੋਹ ਅਤੇ ਉਸਦੀ ਦੁਰਵਰਤੋਂ ਨੂੰ ਦਰਸਾਉਂਦੀ ਹੈ | ਬੱਚਿਆਂ ਦੁਆਰਾ ਬਣਾਈ ਗਈ ਇਹ ਲਘੂ ਫ਼ਿਲਮ 24 ਅਪੈ੍ਰਲ ਅਤੇ 30 ਅਪੈ੍ਰਲ ਨੂੰ ਕੈਨੇਡਾ ਦੇ ਸ਼ਹਿਰ ਸਰੀ ਵਿਚ ਦਿਖਾਈ ਜਾਵੇਗੀ | ਫ਼ਿਲਮ ਮੇਲੇ ਦੇ ਪ੍ਰਬੰਧਕ ਅਤੇ ਨਿਰਦੇਸ਼ਕ ਨਵਲਪੀਤ ਰੰਗੀ ਨੇ ਦੱਸਿਆ ਕਿ ਇਹ ਭਵਿੱਖ ਪੀੜ੍ਹੀ ਦੀਆਂ ਚੁਣੌਤੀਆਂ ਨੂੰ ਸਮਝਣ ਵੱਲ ਇਕ ਮਹੱਤਵਪੂਰਨ ਕਦਮ ਹੈ | ਫ਼ਿਲਮ ਸਾਜ਼ ਕਰਮਜੀਤ ਸਿੰਘ ਗਰੇਵਾਲ, ਜੋ ਬਾਲ ਸਾਹਿਤ ਵਿਚ ਵੀ ਕਾਫ਼ੀ ਯੋਗਦਾਨ ਪਾ ਰਹੇ ਹਨ, ਨੇ ਇਸ ਪ੍ਰੋਜੈਕਟ ਰਾਹੀਂ ਇਕ ਸਮਾਜਿਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ | ਕਰਮਜੀਤ ਸਿੰਘ ਗਰੇਵਾਲ ਨੂੰ ਇਸ ਤੋਂ ਪਹਿਲਾਂ ਇਨਾਂ ਦੇ ਲਿਖੇ ਅਤੇ ਗਾਏ ਗੀਤਾਂ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਇਨਾਮ ਮਿਲ ਚੁੱਕੇ ਹਨ | ਖੇੜੀ ਝਮੇੜੀ ਹਾਈ ਸਕੂਲ ਦੇ ਮੁੱਖ ਅਧਿਆਪਕ ਗੁਰਦਰਸ਼ਨ ਸਿੰਘ ਅਤੇ ਸਮੂਹ ਸਟਾਫ਼ ਨੇ ਇਸ ਪ੍ਰਾਪਤੀ 'ਤੇ ਬੱਚਿਆਂ ਨੂੰ ਅਤੇ ਕਰਮਜੀਤ ਸਿੰਘ ਗਰੇਵਾਲ ਨੂੰ ਮੁਬਾਰਕਬਾਦ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਛੋਅਲੇ ਪੱਤੀ ਵਿਖੇ/ਕਪੂਰ ਸਿੰਘ ਵਾਲਾ ਵਿਖੇ ਸ਼ੀਤਲਾ ਮਾਤਾ ਦਾ ਜਗਰਾਤਾ 6 ਨੂੰ -ਪਵਾਰ <br/> ਅਗਲੀ ਖ਼ਬਰ ਪੰਜਾਬ ਵਾਸੀਆਂ ਨਾਲ ਧੋਖਾ ਖੁਦ ਅਰਵਿੰਦ ਕੇਜਰੀਵਾਲ ਨੇ ਕੀਤਾ-ਤਰਲੋਚਨ ਲਲਤੋਂ <br/>
Ad Position 24