ਲਾਡੋਵਾਲ, 25 ਅਪ੍ਰੈਲ (ਬਲਬੀਰ ਸਿੰਘ ਰਾਣਾ)-ਨੇੜਲੇ ਪਿੰਡ ਛੋਅਲੇ ਪੱਤੀ ਅਤੇ ਕਪੂਰ ਸਿੰਘ ਵਾਲਾ ਸ਼ੀਤਲਾ ਮਾਤਾ ਮੰਦਰ ਵਿਖੇ ਪਹਿਲਾ ਵਿਸ਼ਾਲ ਜਗਰਾਤਾ ਅਤੇ ਭੰਡਾਰਾ 6 ਮਈ ਨੂੰ ਸ਼ੀਤਲਾ ਮਾਤਾ ਮੰਦਰ ਕਮੇਟੀ, ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ, ਛੋਅਲੇ ਪੱਤੀ ਅਤੇ ਕਪੂਰ ਸਿੰਘ ਵਾਲਾ ਦੀਆਂ ਦੋਵੇਂ ਸਮੂਹ ਗ੍ਰਾਮ ਪੰਚਾਇਤਾਂ, ਪਿੰਡ ਵਾਸੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਹਲਕਾ ਗਿੱਲ ਦੇ ਪ੍ਰਧਾਨ ਸੁਰਿੰਦਰ ਸਿੰਘ ਪਵਾਰ ਨੇ ਦੱਸਿਆ ਕਿ ਇਹ ਪਹਿਲਾ ਵਿਸ਼ਾਲ ਜਗਰਾਤਾ ਅਤੇ ਭੰਡਾਰਾ ਹੈ, ਇਸ ਨੂੰ ਮਨਾਉਣ ਲਈ ਸਮੂਹ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਇਸ ਮੌਕੇ ਮਾਂ ਦੀ ਪਵਿੱਤਰ ਜੋਤ ਸ਼ੀਤਲਾ ਮਾਤਾ ਮੰਦਰ ਲਾਡੋਵਾਲ ਤੋਂ ਅਦਬ ਅਤੇ ਸਤਿਕਾਰ ਸਹਿਤ ਲਿਆਂਦੀ ਜਾਵੇਗੀ, ਜਦਕਿ ਸ਼ੀਤਲਾ ਮਸਤ ਮੰਦਰ ਦੀ ਪ੍ਰਬੰਧਕ ਕਮੇਟੀ, ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ, ਸਰਪੰਚ ਸਤਨਾਮ ਸਿੰਘ ਸਮੂਹ ਮੈਂਬਰਾਨ, ਸਰਪੰਚ ਭੁਪਿੰਦਰ ਸਿੰਘ ਸਮੂਹ ਮੈਂਬਰਾਨ ਅਤੇ ਨਗਰ ਨਿਵਾਸੀ ਜਗਰਾਤੇ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਦਿਨ ਰਾਤ ਇਕ ਕਰ ਰਹੇ ਹਨ ਅਤੇ ਆਪਣੀਆਂ ਵਡਮੁੱਲੀਆਂ ਸੇਵਾਵਾਂ ਪਾ ਕੇ ਮਾਂ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਹਨ | ਇਸ ਮੌਕੇ ਪ੍ਰਧਾਨ ਪ੍ਰਭਜੋਤ ਸਿੰਘ ਪਵਾਰ, ਸਮੂਹ ਪ੍ਰਬੰਧਕ ਕਮੇਟੀ ਮੈਂਬਰ ਤੇ ਨਗਰ ਨਿਵਾਸੀ ਆਦਿ ਵੀ ਹਾਜ਼ਰ ਸਨ |