13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

'ਗੁੱਜਰਾਂਵਾਲਾ ਦ ਫਾਊਾਡੇਸ਼ਨ ਲੈਂਡ ਆਫ ਗੁੱਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਪੁਸਤਕ 'ਨਾਨਕ ਕਉ ਹਰਿ ਕੈ ਲੋਕ ਅਰਪਣ <br/>

Ad Position 21
No active advertisement
ਅਜੀਤ ਡੈਸਕ 26-04-2026
ਲੁਧਿਆਣਾ, 25 ਅਪ੍ਰੈਲ (ਡਾ. ਤਰਲੋਚਨ ਸਿੰਘ)-ਗੁੱਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕÏਾਸਲ, ਲੁਧਿਆਣਾ ਵਲੋਂ ਪ੍ਰਕਾਸ਼ਿਤ ਤੇ ਡਾ. ਮਨਦੀਪ ਕÏਰ ਰੰਧਾਵਾ ਅਸਿਸਟੈਂਟ ਪ੍ਰੋਫੈਸਰ ਗੁੱਜਰਾਂਵਾਲਾ ਖਾਲਸਾ ਕਾਲਜ ਵਲੋਂ ਲਿਖੀ ਗਈ ਪੁਸਤਕ 'ਗੁੱਜਰਾਂਵਾਲਾ ਦ ਫਾਊਾਡੇਸ਼ਨ ਲੈਂਡ ਆਫ ਗੁੱਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ' ਨੂੰ ਅੱਜ ਲੋਕ ਅਰਪਣ ਕੀਤਾ ਗਿਆ¢ ਸਮਾਗਮ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਰਾਜਿੰਦਰ ਸਿੰਘ ਚੀਮਾ ਸਾਬਕਾ ਐਡਵੋਕੇਟ ਜਨਰਲ ਪੰਜਾਬ,ਚੰਡੀਗੜ੍ਹ ਨੇ ਕੀਤੀ¢ ਇਸ ਮÏਕੇ ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ ਲੋਕ ਸਭਾ, ਪ੍ਰੋ. ਸਰਬਜੋਤ ਸਿੰਘ ਬਹਿਲ ਚੇਅਰਮੈਨ ਹਿਮਾਚਲ ਪ੍ਰਦੇਸ਼ ਉਚੇਰੀ ਸਿੱਖਿਆ ਬੋਰਡ, ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ, ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ¢ ਸਮਾਗਮ ਦੇ ਆਰੰਭ ਵਿਚ ਡਾ. ਸ.ਪ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਅਤੇ ਪ੍ਰਧਾਨ, ਗੁੱਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕÏਾਸਲ, ਲੁਧਿਆਣਾ ਨੇ ਆਏ ਮਹਿਮਾਨਾਂ ਨੂੰ ਰਸਮੀ ਤÏਰ ਤੇ ਜੀ ਆਇਆਂ ਕਿਹਾ¢ ਉਨ੍ਹਾਂ ਦੱਸਿਆ ਕਿ ਇਸ ਪੁਸਤਕ ਦੀ ਪਰਿਕਲਪਨਾ ਉਨ੍ਹਾਂ ਨੇ 2020 ਵਿਚ ਇਹ ਸੋਚ ਕੇ ਕੀਤੀ ਕਿ ਗੁੱਜਰਾਂਵਾਲਾ ਦੇ ਜੰਮਪਲ ਕੌਂਸਲ ਦੇ ਮੈਂਬਰ ਜਦ ਸਰੀਰਕ ਤÏਰ 'ਤੇ ਇਸ ਧਰਤੀ ਤੇ ਨਹੀਂ ਹੋਣਗੇ ਤਾਂ ਫਿਰ ਇਹ ਪੁਰਾਣੀਆਂ ਯਾਦਾਂ ਤੇ ਵਿਰਾਸਤ ਦਸਤਾਵੇਜ਼ੀ ਰੂਪ ਵਿਚ ਯਾਦਾਂ ਅੰਦਰ ਸੰਭਾਲਣੀ ਮੁਸ਼ਕਲ ਹੋਵੇਗੀ¢ ਉਨ੍ਹਾਂ ਨੇ ਪੁਸਤਕ ਰੂਪ ਵਿਚ ਇਸ ਵਿਰਾਸਤ ਨੂੰ ਸਾਂਭਣ ਦਾ ਸੁਪਨਾ ਦੇਖਿਆ¢ ਕÏਾਸਲ ਦੇ ਆਨਰੇਰੀ ਜਨਰਲ ਸਕੱਤਰ ਹਰਸ਼ਰਨ ਸਿੰਘ ਨਰੂਲਾ ਤੇ ਸਮੂਹ ਮੈਂਬਰਾਂ ਨੇ ਬੜੀ ਹੀ ਤਨਦੇਹੀ ਨਾਲ ਇਸ ਪੁਸਤਕ ਦੀ ਪ੍ਰਕਾਸ਼ਨਾਂ ਤੱਕ ਮਹੱਤਵਪੂਰਨ ਜ਼ਿੰਮੇਵਾਰੀ ਨਿਭਾਈ¢ ਸੀਨੀਅਰ ਐਡਵੋਕੇਟ ਰਾਜਿੰਦਰ ਸਿੰਘ ਚੀਮਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕੌਂਸਲ ਤੇ ਲੇਖਿਕਾ ਡਾ. ਮਨਦੀਪ ਕÏਰ ਰੰਧਾਵਾ ਨੂੰ ਇਸ ਪੁਸਤਕ ਲਈ ਵਧਾਈ ਦਿੱਤੀ¢ ਉਨ੍ਹਾਂ ਇਸ ਸੰਸਥਾ ਬਾਰੇ ਬੋਲਦਿਆਂ ਕਿਹਾ ਕਿ ਬਾਵਾ ਹਰਕਿਸ਼ਨ ਸਿੰਘ 21 ਸਾਲ ਇਸ ਸੰਸਥਾ ਦੇ ਮੁਖੀ ਰਹੇ¢ ਉਨ੍ਹਾਂ ਨੇ ਬਾਵਾ ਹਰਿਕ੍ਰਿਸ਼ਨ ਸਿੰਘ ਦੀ ਵਿਭਿੰਨ ਖੇਤਰਾਂ ਵਿਚ ਬਹੁਪੱਖੀ ਦੇਣ ਬਾਰੇ ਵੀ ਵਿਸ਼ੇਸ਼ ਪੁਸਤਕ ਲਿਖਵਾਉਣ ਦਾ ਸੁਝਾਅ ਦਿੱਤਾ¢ ਉਨ੍ਹਾਂ ਨੇ ਗੁੱਜਰਾਂ ਵਾਲਾ ਦੇ ਜੰਮਪਲ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ ਦੇ ਸ਼ਾਨਦਾਰ ਸ਼ਾਸਨ ਕਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੰਮੇ ਸ਼ਾਸਨ ਕਾਲ ਵਿਚ ਇਕ ਵੀ ਆਦਮੀ ਨੂੰ ਫਾਂਸੀ ਨਾ ਦੇਣਾ ਬਹੁਤ ਵੱਡੀ ਗੱਲ ਹੈ¢ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਕਿਹਾ ਕਿ ਇਹ ਪੁਸਤਕ ਗੁੱਜਰਾਂਵਾਲਾ ਨਾਲ ਸੰਬੰਧਿਤ ਇਕ ਮਹੱਤਵਪੂਰਨ ਦਸਤਾਵੇਜ਼ ਹੈ¢ ਜਿਹੜਾ ਸਾਨੂੰ ਸਾਡੇ ਮਾਣਮੱਤੇ ਅਤੀਤ ਨਾਲ ਜੋੜਦਾ ਹੈ¢ ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਕÏਮਾਂ ਦੇ ਲੋਕ ਆਪਣੇ ਅਤੀਤ ਨਾਲੋਂ, ਆਪਣੇ ਇਤਿਹਾਸ ਨਾਲੋਂ ਟੁੱਟ ਜਾਂਦੇ ਹਨ ਉਨ੍ਹਾਂ ਦਾ ਭਵਿੱਖ ਵੀ ਬਹੁਤਾ ਸ਼ਾਨਦਾਰ ਨਹੀਂ ਹੁੰਦਾ¢ ਇਸ ਸਮੇਂ ਉਨ੍ਹਾਂ ਨੇ ਆਪਣੀ ਚਰਚਿਤ ਕਵਿਤਾ ਮੈਂ ਗੁੱਜਰਾਂਵਾਲਾ ਛੋੜ ਆਇਆ ਹੂੰ ਵੀ ਸਰੋਤਿਆਂ ਨਾਲ ਸਾਂਝੀ ਕੀਤੀ¢ ਲੋਕ ਸਭਾ ਦੇ ਡਿਪਟੀ ਸਪੀਕਰ ਰਹੇ ਚਰਨਜੀਤ ਸਿੰਘ ਅਟਵਾਲ ਨੇ ਇਸ ਮÏਕੇ ਆਪਣੀ ਜਨਮ-ਭੂਮੀ ਮਿੰਟਗੁਮਰੀ ਨਾਲ ਜੁੜੀਆਂ ਭਾਵਨਾਤਮਕ ਯਾਦਾਂ ਸਾਂਝੀਆਂ ਕੀਤੀਆਂ¢ ਉਨ੍ਹਾਂ ਨੇ ਕਿਹਾ ਕਿ ਸਿੱਖ ਕÏਮ ਦੀ ਪਹਿਲੀ ਰਾਜਧਾਨੀ ਗੁੱਜਰਾਂਵਾਲਾ ਹੀ ਰਹੀ ਹੈ¢ ਉਨ੍ਹਾਂ ਨੇ ਸਿੱਖਿਆ ਤੇ ਵਿਕਾਸ ਦੇ ਹਰ ਵਰਗ ਲਈ ਬਰਾਬਰ ਮÏਕਿਆਂ ਦੀ ਵਕਾਲਤ ਕਰਦਿਆਂ ਕਿਹਾ ਕਿ ਇਸ ਮਹਾਨ ਸੰਸਥਾ ਸਦਕਾ ਹੀ ਮੈਂ ਵਿਸ਼ਵ ਪਾਰਲੀਮੈਂਟ ਦੀਆਂ ਪÏੜੀਆਂ ਚੜ੍ਹ ਸਕਿਆ¢ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਦੇ ਵੱਡੇ ਵੀਰ ਕਰਨਲ ਹਰਬੰਸ ਸਿੰਘ ਵੜੈਚ, ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ,ਜੀਜਾ ਜੀ ਜੋਗਿੰਦਰ ਸਿੰਘ ਚੀਮਾ ਤੇ ਮੇਰੀ ਪਤਨੀ ਦੇ ਵੱਡੇ ਵੀਰ ਦਰਸ਼ਨ ਸਿੰਘ ਨੱਤ 1947 ਤੋਂ ਪਹਿਲਾਂ ਇਸ ਕਾਲਜ ਦੇ ਵਿਦਿਆਰਥੀ ਰਹੇ ਹਨ¢ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ¢ ਮੇਰੇ ਵੱਡੇ ਵੀਰ ਪਿ੍ੰਸੀਪਲ ਜਸਵੰਤ ਸਿੰਘ ਗਿੱਲ, ਮੈਂ ਖ਼ੁਦ, ਮੇਰੇ ਦੋ ਭਤੀਜੇ ਤੇ ਪੁੱਤਰ ਵੀ ਇਸੇ ਕਾਲਜ ਵਿਚ ਦੇਸ਼ ਵੰਡ ਉਪਰੰਤ ਪੜੇ ਹਨ ¢ ਇਸ ਮÏਕੇ ਉਨ੍ਹਾਂ 1917 ਵਿਚ ਕਾਲਜ ਦਾ ਨੀਂਹ ਪੱਥਰ ਰੱਖਣ ਵਾਲੇ ਸੰਤ ਅਤਰ ਸਿੰਘ,ਪਿ੍ੰਸੀਪਲ ਰਹੇ ਸੰਤ ਤੇਜਾ ਸਿੰਘ, ਬਾਵਾ ਹਰਕ੍ਰਿਸ਼ਨ ਸਿੰਘ ਤੇ ਅਧਿਆਪਕ ਗੁਰਮਤਿ ਮਾਰਤੰਡ ਪ੍ਰੋ. ਸਾਹਿਬ ਸਿੰਘ ਵਰਗੀਆਂ ਨਾਮਵਰ ਸ਼ਖ਼ਸੀਅਤਾਂ ਨੂੰ ਅਕੀਦਤ ਦੇ ਫੁੱਲ ਭੇਟ ਕੀਤੇ¢ ਉਨ੍ਹਾਂ ਇਸ ਕਿਤਾਬ ਦੇ ਲਿਖਣ ਵਿਚ ਪਾਕਿਸਤਾਨ ਦੇ ਸਿਰਕੱਢ ਲੇਖਕ ਇਕਬਾਲ ਕੈਂਸਰ ਦਾ ਵਿਸ਼ੇਸ਼ ਧੰਨਵਾਦ ਕੀਤਾ¢ ਇਸ ਪੁਸਤਕ ਦੀ ਲੇਖਿਕਾ ਡਾ. ਮਨਦੀਪ ਕÏਰ ਰੰਧਾਵਾ ਨੇ ਇਸ ਪੁਸਤਕ ਸਿਰਜਣਾ ਨਾਲ ਜੁੜੇ ਆਪਣੇ ਅਨੁਭਵ, ਪੁਸਤਕ ਦੀ ਸਮਗਰੀ ਤੇ ਇਸਦੇ ਵਿਭਿੰਨ ਪੱਖਾਂ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ¢ ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਅਖੀਰ 'ਤੇ ਸਭ ਦਾ ਰਸਮੀ ਤÏਰ 'ਤੇ ਧੰਨਵਾਦ ਕੀਤਾ¢ ਇਸ ਮÏਕੇ ਉਘੇ ਵਿਦਵਾਨ ਡਾ. ਅਨੁਰਾਗ ਸਿੰਘ, ਰੀਤਿੰਦਰ ਸਿੰਘ ਭਿੰਡਰ, ਹਰਦੀਪ ਸਿੰਘ, ਕੁਲਜੀਤ ਸਿੰਘ,ਅਰਵਿੰਦਰ ਸਿੰਘ, ਅਰਵਿੰਦਰਪਾਲ ਸਿੰਘ ਗਿਆਨ, ਤੇਜਬੀਰ ਸਿੰਘ ਚਾਵਲਾ, ਸੁਖਬੀਰ ਸਿੰਘ ਨਰੂਲਾ, ਸੰਦੀਪ ਸਿੰਘ ਨਰੂਲਾ, ਗੁਰਪ੍ਰੀਤ ਸਿੰਘ ਨਰੂਲਾ, ਤਜਿੰਦਰ ਸਿੰਘ ਭੁਟਾਨੀ,ਬਲਜੀਤ ਸਿੰਘ ਬਿੰਦਰਾ ਤੋਂ ਇਲਾਵਾ ਕੌਂਸਲ ਦੇ ਅਧੀਨ ਚੱਲ ਰਹੀਆਂ ਪੰਜ ਸੰਸਥਾਵਾਂ ਦੇ ਪਿ੍ੰਸੀਪਲ ਅਤੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ <br/> ਅਗਲੀ ਖ਼ਬਰ ਪੰਜਾਬ ਪ੍ਰੋਗਰੈਸਿਵ ਅਲਾਇੰਸ ਸੂਬੇ ਦੀ ਰਾਜਨੀਤੀ 'ਚ ਕਰੇਗਾ ਉਥਲ-ਪੁਥਲ-ਗੋਬਿੰਦ ਸਿੰਘ ਕਾਨੂੰਨਗੋ <br/>
Ad Position 24