13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪੰਜਾਬ ਪ੍ਰੋਗਰੈਸਿਵ ਅਲਾਇੰਸ ਸੂਬੇ ਦੀ ਰਾਜਨੀਤੀ 'ਚ ਕਰੇਗਾ ਉਥਲ-ਪੁਥਲ-ਗੋਬਿੰਦ ਸਿੰਘ ਕਾਨੂੰਨਗੋ <br/>

Ad Position 21
No active advertisement
ਅਜੀਤ ਡੈਸਕ 26-04-2026
ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਪ੍ਰੋਗਰੈਸਿਵ ਅਲਾਇੰਸ ਦੇ ਕਨਵੀਨਰ ਗੋਬਿੰਦ ਸਿੰਘ ਕਾਨੂੰਗੋ ਦੀ ਅਗਵਾਈ ਹੇਠ ਗੱਠਜੋੜ ਪੀ.ਪੀ.ਏ. ਦੀ ਮੀਟਿੰਗ ਡਾ: ਅੰਬੇਡਕਰ ਭਵਨ ਜਲੰਧਰ ਬਾਈਪਾਸ ਵਿਖੇ ਹੋਈ | ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਅਲਾਇੰਸ ਦੇ ਕਨਵੀਨਰ ਗੋਬਿੰਦ ਸਿੰਘ ਕਾਨੂੰਗੋ ਨੇ ਦੱਸਿਆ ਕਿ ਪੰਜਾਬ ਦੀ ਧਰਤੀ ਉਹ ਧਰਤੀ ਹੈ, ਜਿਸਨੇ ਹਰ ਛੋਟੀ ਵੱਡੀ ਕ੍ਰਾਂਤੀ ਨੂੰ ਜਨਮ ਦਿੱਤਾ ਹੈ | ਇਸ ਗੱਲ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਦੇਸ਼ ਨੂੰ ਨਵੀਂ ਦਿਸ਼ਾ ਦੀ ਜ਼ਰੂਰਤ ਪਈ ਸਭ ਤੋਂ ਪਹਿਲਾਂ ਰਾਜਨੀਤਿਕ ਇਨਕਲਾਬ ਦੀ ਸ਼ੁਰੂਆਤ ਪੰਜਾਬ ਵਿਚੋਂ ਹੋਈ | ਇਸੇ ਮਕਸਦ ਨਾਲ ਹੀ ਰਾਜਨੀਤਿਕ ਗੱਠਜੋੜ ਪੰਜਾਬ ਪ੍ਰੋਗਰੈਸਿਵ ਅਲਾਇੰਸ (ਪੀ.ਪੀ.ਏ.) ਬਣਾਇਆ ਗਿਆ ਹੈ, ਜਿਸ ਵਿਚ ਮੁੱਖ ਤੌਰ 'ਤੇ ਅਧਿਕਾਰ ਸੰਘਰਸ਼ ਪਾਰਟੀ, ਪ੍ਰੋਗਰੈਸਿਵ ਸਟਰਗਲ ਫ਼ਰੰਟ, ਲੇਬਰ ਪਾਰਟੀ, ਆਲ ਇੰਡੀਆ ਮਜ਼ਦੂਰ ਪਾਰਟੀ, ਸਰਬ ਸਾਂਝਾ ਫ਼ਰੰਟ ਪੰਜਾਬ ਅਤੇ ਹੋਰ ਸਮਾਜਿਕ ਸੰਗਠਨਾਂ ਦਾ ਇਹ ਸਾਂਝਾ ਗੱਠਜੋੜ ਬਣਾਇਆ ਹੈ, ਜਿਸ ਵਿਚ ਵੱਡੇ ਪੱਧਰ 'ਤੇ ਲੋਕ ਜੁੜ ਰਹੇ ਹਨ, ਜਿਸਨੂੰ ਦੇਖਦੇ ਹੋਏ ਪੰਜਾਬ ਦੀਆਂ ਸਿਆਸੀ ਪਾਰਟੀਆਂ ਸੋਚਣ ਲਈ ਮਜਬੂਰ ਹੋ ਜਾਣਗੀਆਂ | ਇਸ ਗੱਠਜੋੜ ਦਾ ਮੁੱਖ ਮੰਤਰੀ ਚੇਹਰਾ ਮਜ਼੍ਹਬੀ/ਵਾਲਮੀਕਿ ਸਮਾਜ ਵਿਚੋਂ ਹੋਵੇਗਾ, ਦੋ ਡਿਪਟੀ ਮੁੱਖ ਮੰਤਰੀ ਇਕ ਪਛੜੇ ਵਰਗ ਅਤੇ ਦੂਜਾ ਆਦਿਧਰਮੀ/ ਰਵੀਦਾਸੀਏ, ਰਾਮਦਾਸੀਆ ਵਰਗ 'ਚੋਂ ਹੋਵੇਗਾ, ਜੋ ਸਮਾਜਿਕ ਪਰਿਵਰਤਨ ਦਾ ਪਹਿਲਾ ਯਤਨ ਹੋਵੇਗਾ | ਇਸ ਮੌਕੇ ਤੇ ਇੰਜ: ਗੁਰਬਖ਼ਸ਼ ਸਿੰਘ ਸ਼ੇਰਗਿੱਲ ਪ੍ਰਧਾਨ ਅਧਿਕਾਰ ਸੰਘਰਸ਼ ਪਾਰਟੀ, ਏ.ਸੀ.ਪੀ ਗੁਰਦਿਆਲ ਚੰਦ ਸੱਲਣ ਕਨਵੀਨਰ ਪੰਜਾਬ ਪ੍ਰੋਗਰੈਸਿਵ ਸਟਰਗਲ ਫ਼ਰੰਟ, ਹਰਨੇਕ ਸਿੰਘ ਨਡਿਆਲੀ ਸਰਬ ਸਾਂਝਾ ਫ਼ਰੰਟ, ਸ਼ਿਵ ਕੁਮਾਰ ਪਠਾਨਕੋਟ, ਮੱਖਣ ਸਿੰਘ ਭਾਈ ਰੂਪਾ, ਸਤਿੰਦਰ ਕੌਰ ਧਾਲੀਵਾਲ ਅਤੇ ਭਰਪੂਰ ਸਿੰਘ ਕਾਨੂੰਗੋ ਸ੍ਰੀ ਮੁਕਤਸਰ ਸਾਹਿਬ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਇਹ ਕੌੜਾ ਸੱਚ ਹੈ ਕਿ ਪੰਜਾਬ ਨਾਲ ਹਮੇਸ਼ਾ ਧੋਖਾ ਹੋਇਆ ਹੈ ਭਾਵੇਂ ਉਹ 1947 ਦੀ ਜਾਂ 1966 ਦੀ ਵੰਡ ਹੋਏ | ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ ਸ਼ਰੇ੍ਹਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਕਾਰੋਬਾਰੀਆਂ ਨੂੰ ਧਮਕਾਇਆ ਜਾ ਰਿਹਾ ਹੈ | ਅਲਾਇੰਸ ਦੇ ਬੁੱਧੀਜੀਵੀ ਵਰਗ ਦੇ ਸੇਵਾਮੁਕਤ ਆਗੂਆਂ ਇੰਜ: ਸੁਰਿੰਦਰ ਸਿੰਘ ਭਿੰਡਰ ਫ਼ਿਰੋਜ਼ਪੁਰ, ਇੰਜ: ਬਲਵੀਰ ਸਿੰਘ ਮੋਹਾਲੀ , ਬੀ.ਪੀ.ਓ. ਸ਼ੇਰ ਸਿੰਘ ਛਿੱਬਰ ਲੁਧਿਆਣਾ, ਇੰਜ: ਸੁਰੇਸ਼ ਕੁਮਾਰ ਪਠਾਨਕੋਟ, ਹੈੱਡ ਮਾਸਟਰ ਨੰਦ ਲਾਲ ਕਲਿਆਣ ਪੁਰ, ਇੰਸਪੈਕਟਰ ਪ੍ਰਸ਼ੋਤਮ ਸਿੰਘ ਆਦਿ ਆਗੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਗੁੱਜਰਾਂਵਾਲਾ ਦ ਫਾਊਾਡੇਸ਼ਨ ਲੈਂਡ ਆਫ ਗੁੱਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਪੁਸਤਕ 'ਨਾਨਕ ਕਉ ਹਰਿ ਕੈ ਲੋਕ ਅਰਪਣ... ਅਗਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਵਿਖੇ ਅਕਾਊਾਟੈਂਸੀ ਦੇ ਉੱਚ ਅਧਿਆਪਨ ਤਰੀਕਿਆਂ ਸੰਬੰਧੀ ਵਰਕਸ਼ਾਪ ਲਗਾਈ <br/>
Ad Position 24