13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਡੀ.ਏ.ਵੀ. ਪਬਲਿਕ ਸਕੂਲ ਵਿਖੇ ਅਕਾਊਾਟੈਂਸੀ ਦੇ ਉੱਚ ਅਧਿਆਪਨ ਤਰੀਕਿਆਂ ਸੰਬੰਧੀ ਵਰਕਸ਼ਾਪ ਲਗਾਈ <br/>

Ad Position 21
No active advertisement
ਅਜੀਤ ਡੈਸਕ 26-04-2026
ਫੁੱਲਾਂਵਾਲ, 25 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਪੱਖੋਵਾਲ ਰੋਡ ਸਥਿਤ ਡੀ.ਏ.ਵੀ. ਪਬਲਿਕ ਸਕੂਲ ਵਿਖੇ ਅਕਾਊਾਟੈਂਸੀ ਦੇ ਉਚ ਅਧਿਆਪਨ ਤਰੀਕਿਆਂ ਸੰਬੰਧੀ ਇਕ ਜਾਣਕਾਰੀ ਭਰਪੂਰ ਵਰਕਸ਼ਾਪ ਲਗਾਈ ਗਈ, ਜਿਸ ਰਾਹੀਂ ਸਕੂਲ ਨੇ ਅਕਾਦਮਿਕ ਉੱਤਮਤਾ ਅਤੇ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ | ਇਸ ਵਰਕਸ਼ਾਪ ਵਿਚ ਕਾਰਪੋਰੇਟ ਟਰੇਨਿੰਗ ਖੇਤਰ ਵਿਚ ਆਪਣੇ ਵਿਸ਼ੇਸ਼ ਯੋਗਦਾਨ ਲਈ ਜਾਣੇ ਜਾਂਦੇ ਪ੍ਰਸਿੱਧ ਚਾਰਟਰ ਅਕਾਊਾਟੈਂਟ ਸ਼੍ਰੀ ਸੰਦੀਪ ਗਰਗ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਅਤੇ ਪ੍ਰਤੀਨਿਧਾਂ ਨਾਲ ਜਾਣਕਾਰੀ ਸਾਂਝੀ ਕੀਤੀ | ਵਰਕਸ਼ਾਪ ਦੀ ਸ਼ੁਰੂਆਤ ਸਵਾਗਤ ਸਮਾਰੋਹ ਨਾਲ ਹੋਈ | ਮਿਸ ਜੈਦੀਪ ਕੌਰ, ਗੋਪਾਲ ਦਾਸ ਠਾਕੁਰ (ਅਕਾਦਮਿਕ ਸੁਪਰਵਾਈਜ਼ਰ) ਅਤੇ ਮਿਸ ਦਮਨਜੀਤ ਕੌਰ (ਕੋਆਰਡੀਨੇਟਰ ਕਾਮਰਸ ਸਟ੍ਰੀਮ) ਨੇ ਸੰਦੀਪ ਗਰਗ ਦਾ ਸਵਾਗਤ ਕੀਤਾ ਅਤੇ ਸਕੂਲ ਵਲੋਂ ਉਨਾਂ ਨੂੰ ਪੌਦਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਸੈਸ਼ਨ ਰਾਹੀਂ ਅਧਿਆਪਕਾਂ ਨੂੰ ਆਧੁਨਿਕ ਅਧਿਆਪਨ ਤਰੀਕਿਆਂ ਨਾਲ ਜਾਣੂ ਕਰਵਾਇਆ ਗਿਆ, ਜਿਸ ਨਾਲ ਉਹ ਅਕਾਊਾਟੈਂਸੀ ਵਿਸ਼ੇ ਦੀ ਪੜ੍ਹਾਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਰਵਾ ਸਕਣ | ਵਰਕਸ਼ਾਪ ਦੇ ਅੰਤ ਵਿਚ ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਆਪਣੇ ਸੰਬੋਧਨ ਵਿਚ ਅਜੋਕੇ ਸਮੇਂ ਅਨੁਸਾਰ ਸਿੱਖਿਆ ਪ੍ਰਣਾਲੀ ਵਿਚ ਬਦਲਾਅ ਦੀ ਲੋੜ ਤੇ ਜ਼ੋਰ ਦਿੱਤਾ, ਅਧਿਆਪਕਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਰਹਿਣ ਵਾਸਤੇ ਆਪਣੇ ਹੁਨਰ ਨੂੰ ਲਗਾਤਾਰ ਵਿਕਸਿਤ ਕਰਨਾ ਚਾਹੀਦਾ | ਉਨਾਂ ਨੇ ਇਸ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਸੰਦੀਪ ਗਰਗ ਦਾ ਧੰਨਵਾਦ ਕਰਦਿਆਂ ਅਧਿਆਪਕਾਂ ਨੂੰ ਨਵੀਨਤਮ ਤਰੀਕਿਆਂ ਨਾਲ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪ੍ਰੋਗਰੈਸਿਵ ਅਲਾਇੰਸ ਸੂਬੇ ਦੀ ਰਾਜਨੀਤੀ 'ਚ ਕਰੇਗਾ ਉਥਲ-ਪੁਥਲ-ਗੋਬਿੰਦ ਸਿੰਘ ਕਾਨੂੰਨਗੋ <br/> ਅਗਲੀ ਖ਼ਬਰ ਸਰਕਾਰ ਅਦਾਲਤ ਦੇ ਹੁਕਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਡੀ. ਏ. ਦਾ ਭੁਗਤਾਨ ਕਰੇ-ਪ੍ਰਧਾਨ ਸਵਰਨ ਸਿੰਘ <br/>
Ad Position 24