ਲੁਧਿਆਣਾ, 26 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਪੰਜਾਬ ਭਾਜਪਾ ਦੇ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਉਤਰਾਖੰਡ ਸਥਿਤ ਪਵਿੱਤਰ ਕੇਦਾਰਨਾਥ ਧਾਮ ਨਾਲ ਸੰਬੰਧਿਤ ਪ੍ਰਸਿੱਧ ਸੰਤ ਪਰੰਪਰਾ ਦੇ ਸੇਵਕ ਰਾਮ ਈਸ਼ਵਰ ਮਹਾਰਾਜ ਨਾਲ ਉਨ੍ਹਾਂ ਦੇ ਲੁਧਿਆਣਾ ਦੌਰੇ ਦੌਰਾਨ ਵਿਸ਼ੇਸ਼ ਮੁਲਾਕਾਤ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਗੁਰਦੇਵ ਸ਼ਰਮਾ ਦੇਬੀ ਨੇ ਕਿਹਾ ਕਿ ਇਹ ਮੁਲਾਕਾਤ ਧਾਰਮਿਕ ਅਤੇ ਅਧਿਆਤਮਕ ਵਾਤਾਵਰਨ ਵਿਚ ਹੋਈ, ਜਿਸ ਨੇ ਉਨ੍ਹਾਂ ਨੰੂ ਅੰਦਰੂਨੀ ਸ਼ਾਂਤੀ ਅਤੇ ਸਕਾਰਾਤਮਿਕ ਊਰਜਾ ਦੀ ਪ੍ਰਾਪਤੀ ਕਰਵਾਈ | ਉਨ੍ਹਾਂ ਨੇ ਦੱਸਿਆ ਕਿ ਸੰਤਾਂ ਦੇ ਦਰਸ਼ਨ ਕਰਨਾ ਸਦਾ ਹੀ ਜੀਵਨ ਵਿਚ ਨਵੀਂ ਪ੍ਰੇਰਨਾ ਦੇਣ ਵਾਲਾ ਹੁੰਦਾ ਹੈ | ਦੂਜੇ ਪਾਸੇ ਰਾਮ ਈਸ਼ਵਰ ਜੀ ਮਹਾਰਾਜ ਨੇ ਗੁਰਦੇਵ ਸ਼ਰਮਾ ਦੇਬੀ ਨੰੂ ਸਮਾਜ ਹਿਤ ਅਤੇ ਜਨਸੇਵਾ ਦੇ ਕਾਰਜ ਨਿਸ਼ਠਾ ਅਤੇ ਇਮਾਨਦਾਰੀ ਨਾਲ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਦੇਬੀ ਦੇ ਚੰਗੀ ਰਾਜਨੀਤਿਕ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਪ੍ਰਗਟ ਕੀਤੀਆਂ |