29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

'ਆਪ' ਲੁਧਿਆਣਾ ਸ਼ਹਿਰੀ ਵਲੋਂ ਰਜਿੰਦਰ ਗੁਪਤਾ ਦੇ ਭਾਜਪਾ ਵਿਚ ਸ਼ਾਮਿਲ ਹੋਣ ਦੇ ਵਿਰੋਧ ਵਿਚ ਪੁਤਲਾ ਫੂਕ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 27-04-2026
ਲੁਧਿਆਣਾ, 26 ਅਪ੍ਰੈਲ (ਡਾ. ਤਰਲੋਚਨ ਸਿੰਘ)-ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਵਲੋਂ ਪੰਜਾਬ ਦੇ ਹਿਤਾਂ ਨਾਲ ਕਥਿਤ ਧੋਖਾ ਕਰਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦੇ ਤਿੱਖੇ ਵਿਰੋਧ ਵਿਚ ਆਮ ਆਦਮੀ ਪਾਰਟੀ ਲੁਧਿਆਣਾ (ਸ਼ਹਿਰੀ) ਵਲੋਂ ਅੱਜ ਇਕ ਰੋਹ ਭਰਿਆ ਪੁਤਲਾ ਫੂਕ ਪ੍ਰਦਰਸ਼ਨ ਕਿਚਲੂ ਨਗਰ ਵਿਖੇ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ, ਹਲਕਾ ਦੱਖਣੀ ਤੋਂ ਵਿਧਾਇਕਾ ਬੀਬੀ ਰਜਿੰਦਰਪਾਲ ਕÏਰ ਛੀਨਾ, ਲੋਕ ਸਭਾ ਇੰਚਾਰਜ ਸ਼ਰਨਪਾਲ ਸਿੰਘ ਮੱਕੜ ਅਤੇ ਆਪ ਲੁਧਿਆਣਾ (ਸ਼ਹਿਰੀ) ਦੇ ਪ੍ਰਧਾਨ ਜਤਿੰਦਰ ਸਿੰਘ ਖੰਗੂੜਾ ਦੀ ਅਗਵਾਈ ਹੇਠ ਕੀਤਾ ਗਿਆ¢ ਪ੍ਰਦਰਸ਼ਨ ਦÏਰਾਨ ਆਪ ਵਲੰਟੀਅਰਾਂ ਨੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਉਤੇ 'ਪੰਜਾਬ ਦੀ ਮਿੱਟੀ ਦੇ ਗ਼ੱਦਾਰ ਮੁਰਦਾਬਾਦ' ਅਤੇ 'ਜੂਝਦੇ ਜੁਝਾਰ ਲੋਕ, ਫਿੱਟੇ ਮੂੰਹ ਗ਼ੱਦਾਰ ਲੋਕ' ਵਰਗੇ ਰੋਹ ਭਰਪੂਰ ਨਾਅਰੇ ਲਿਖੇ ਹੋਏ ਸਨ¢ ਇਸ ਮÏਕੇ ਪਾਰਟੀ ਦੇ ਵਲੰਟੀਅਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਰਜਿੰਦਰ ਗੁਪਤਾ ਦੇ ਇਸ ਕਦਮ ਨੂੰ ਪੰਜਾਬ ਵਾਸੀਆਂ ਨਾਲ ਵੱਡਾ ਵਿਸ਼ਵਾਸਘਾਤ ਦੱਸਿਆ¢ ਇਸ ਮÏਕੇ ਆਮ ਆਦਮੀ ਪਾਰਟੀ (ਸ਼ਹਿਰੀ) ਦੇ ਪ੍ਰਧਾਨ ਜਤਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ ਪਾਰਟੀ ਵਲੋਂ ਦਿੱਤੇ ਗਏ ਮਾਣ-ਸਨਮਾਨ ਨੂੰ ਠੁਕਰਾਉਂਦੇ ਹੋਏ ਰਜਿੰਦਰ ਗੁਪਤਾ ਵਲੋਂ ਭਾਜਪਾ ਵਿਚ ਸ਼ਾਮਿਲ ਹੋਣਾ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਹੈ¢ ਇਸ ਤਰ੍ਹਾਂ ਦੀ ਰਾਜਨੀਤੀ ਲੋਕਤੰਤਰੀ ਮੁੱਲਾਂ ਅਤੇ ਲੋਕਾਂ ਦੀਆਂ ਭਾਵਨਾਵਾਂ ਦੇ ਖ਼ਿਲਾਫ਼ ਹੈ¢ ਲੋਕ ਇਸਦਾ ਉਚਿਤ ਜਵਾਬ ਜ਼ਰੂਰ ਦੇਣਗੇ¢ ਪ੍ਰਦਰਸ਼ਨ ਵਿਚ ਰਵਿੰਦਰ ਪਾਲ ਸਿੰਘ ਪਾਲੀ, ਅਜਿੰਦਰ ਪਾਲ ਕÏਰ, ਅਮਰਿੰਦਰ ਸਿੰਘ ਐਮਪੀ ਜਵੱਦੀ, ਰਾਜੂ ਕਨÏਜੀਆ, ਨਿੱਕੀ ਕੋਹਲੀ, ਪ੍ਰਦੀਪ ਅੱਪੂ, ਦਵਿੰਦਰ ਘੁੰਮਣ, ਸੰਨੀ ਮਾਸਟਰ, ਕਪਿਲ ਸੋਨੰੂ, ਅੰਗਰੇਜ਼ ਸਿੰਘ, ਰੋਹਿਤ ਵਰਮਾ, ਕਾਕਾ ਮਾਛੀਵਾੜਾ, ਮਨੀ ਸਾਈ, ਮਨਪ੍ਰੀਤ ਸਿੰਘ, ਪਰਮਪਾਲ ਬਾਵਾ, ਕਰਨ ਸ਼ਰਮਾ ਸਮੇਤ ਸੈਂਕੜੇ ਆਪ ਵਲੰਟੀਅਰਾਂ ਅਤੇ ਆਗੂਆਂ ਨੇ ਭਾਗ ਲਿਆ ਅਤੇ ਰੋਸ ਜਤਾਇਆ¢
Ad Position 22
No active advertisement
ਪਿਛਲੀ ਖ਼ਬਰ 1 ਨੂੰ ਗੇਟ ਰੈਲੀਆਂ, 10 ਨੂੰ ਟਰਾਂਸਪੋਰਟ ਮੰਤਰੀ ਦੇ ਘਰ ਅੱਗੇ ਧਰਨਾ ਤੇ 25 ਮਈ ਤੋਂ ਤਿੰਨ ਰੋਜ਼ਾ ਹੜਤਾਲ ਸਮੇਤ ਤਿੱਖੇ... ਅਗਲੀ ਖ਼ਬਰ ਸੁਰਜੀਤ ਨਗਰ 'ਚ ਅਣਪਛਾਤੇ ਐਕਟਿਵਾ ਸਵਾਰਾਂ ਨੇ ਘਰ ਦੇ ਬਾਹਰ ਖੜ੍ਹੀ ਕਾਰ ਨੰੂ ਲਗਾਈ ਅੱਗ
Ad Position 24