29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਹਲਕਾ ਗਿੱਲ ਅੰਦਰ ਬਾੜੇਵਾਲ ਦੀ ਪਲੇਠੀ ਮੀਟਿੰਗ 'ਚ ਵਰਕਰ ਤੇ ਮੁਹਤਬਰ ਵੱਡੀ ਗਿਣਤੀ ਵਿਚ ਪੁੱਜੇ

Ad Position 21
No active advertisement
ਅਜੀਤ ਡੈਸਕ 27-04-2026
ਲਾਡੋਵਾਲ, 26 ਅਪ੍ਰੈਲ (ਬਲਬੀਰ ਸਿੰਘ ਰਾਣਾ)-ਲਾਡੋਵਾਲ ਤੋਂ ਨੂਰਪੁਰ ਬੇਟ ਰੋਡ ਸਥਿਤ ਹਰਮਨ ਪੈਲੇਸ ਵਿਚ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਬਾੜੇਵਾਲ ਦੀ ਅਗਵਾਈ ਵਿਚ ਆਉਣ ਵਾਲੀਆਂ 2027 ਦੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਕ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ, ਮੀਟਿੰਗ ਵਿਚ ਵਿਧਾਨ ਸਭਾ ਹਲਕਾ ਗਿੱਲ ਤੋਂ ਵੱਡੀ ਗਿਣਤੀ 'ਚ ਕਾਂਗਰਸੀ ਵਰਕਰਾਂ ਅਤੇ ਮੋਹਤਵਰਾਂ ਨੇ ਭਾਗ ਲਿਆ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਬਾੜੇਵਾਲ, ਰਾਜਵੀਰ ਸਿੰਘ ਚੁਪਕੀ, ਗੁਰਦੇਵ ਸਿੰਘ ਨੂਰਪੁਰ ਬੇਟ ਅਤੇ ਵਿਜੇ ਸਿੰਘ ਹਜੂਰੀ ਬਾਗ ਕਾਲੋਨੀ (ਤਿੰਨੋ ਸਾਬਕਾ ਸਰਪੰਚ) ਆਦਿ ਨੇ ਸਾਂਝੇ ਤੌਰ 'ਤੇ ਕਿਹਾ ਕਿ ਕਾਂਗਰਸ ਪਾਰਟੀ ਤੋਂ ਨਾਰਾਜ਼ ਹੋ ਕੇ ਕੁੱਝ ਲੋਕ ਦੂਜੀਆਂ ਪਾਰਟੀਆਂ ਵਿਚ ਜਾ ਰਹੇ ਹਨ, ਕੁੱਝ ਜਾਣ ਲਈ ਤਿਆਰ ਵੀ ਹਨ, ਲੇਕਿਨ ਅੱਜ ਦੀ ਮੀਟਿੰਗ ਦਾ ਮੁੱਖ ਮਕਸਦ ਇਹ ਹੈ ਕਿ ਜੋ ਲੋਕ ਨਾਰਾਜ਼ ਹੋ ਕੇ ਚਲੇ ਗਏ, ਜਾਂ ਜਾਣ ਲਈ ਤਿਆਰ ਹਨ, ਇਨ੍ਹਾਂ ਦੋਹਾਂ ਪ੍ਰਕਾਰ ਦੇ ਲੋਕਾਂ ਨੂੰ ਮੁੜ ਕਾਂਗਰਸ ਪਾਰਟੀ ਨਾਲ ਜੋੜ ਕੇ ਉਨ੍ਹਾਂ ਦੀ ਘਰ ਵਾਪਸੀ ਕਰਵਾਉਣਾ ਹੈ | ਉਕਤ ਆਗੂਆਂ ਨੇ ਕਿਹਾ ਕਿ ਜੇਕਰ ਵਰਕਰਾਂ ਨੂੰ ਇੱਧਰ ਉਧਰ ਪਾਰਟੀਆਂ 'ਚ ਜਾਣ ਤੋਂ ਨਾ ਰੋਕਿਆ ਗਿਆ ਤਾਂ ਪਾਰਟੀ ਦਾ ਵੱਡੇ ਪੱਧਰ 'ਤੇ ਨੁਕਸਾਨ ਹੋ ਸਕਦਾ ਹੈ | ਇਸ ਮੌਕੇ ਬਲਵੀਰ ਸਿੰਘ ਬਾੜੇਵਾਲ ਨੇ ਹਲਕਾ ਗਿੱਲ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਵੇਂ ਤੁਸੀਂ 2022 ਵਿਚ ਮੇਰੀ ਡਟ ਕੇ ਮਦਦ ਕੀਤੀ ਸੀ, ਇਵੇਂ ਹੁਣ 2027 ਵਿਚ ਵੀ ਮੇਰੇ ਸਿਰ 'ਤੇ ਆਪਣਾ ਹੱਥ ਰੱਖਿਓ, ਤਾਂ ਜੋ ਆਉਣ ਵਾਲੀਆਂ ਚੋਣਾਂ ਵਿਚ ਜਿੱਤ ਹਾਸਿਲ ਕਰਕੇ ਮੈਂ ਤੁਹਾਡੀਆਂ ਸਭ ਦੀਆਂ ਆਸਾਂ 'ਤੇ ਖਰਾ ਉਤਰ ਸਕਾਂ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ 'ਚ ਆਪਸੀ ਫੁੱਟ ਕਾਰਨ ਦੂਜੀਆਂ ਪਾਰਟੀਆਂ ਲਾਭ ਉਠਾ ਰਹੀਆਂ ਹਨ | ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਹਾਈ ਕਮਾਂਡ ਜਿਸ ਨੂੰ ਵੀ ਹਲਕਾ ਗਿੱਲ ਤੋਂ ਟਿਕਟ ਦੇਵੇਗੀ, ਅਸੀਂ ਉਸ ਦੀ ਡੱਟ ਕੇ ਅਤੇ ਖੁੱਲ ਕੇ ਹਮਾਇਤ ਕਰਾਂਗੇ, ਕਿਉਂਕਿ ਪੰਜਾਬ ਦੇ ਲੋਕ ਚਰਨਜੀਤ ਸਿੰਘ ਚੰਨੀ ਨੂੰ ਮੁੜ ਪੰਜਾਬ ਦਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਹਨ | ਇਸ ਮੌਕੇ ਰਾਜਵੀਰ ਸਿੰਘ ਚੁਪਕੀ, ਇੰਦਰਜੀਤ ਸਿੰਘ ਸਲੇਮਪੁਰ, ਸੁਖਦੇਵ ਸਿੰਘ ਗੌਂਸਪੁਰ, ਐਡਵੋਕੇਟ ਗੁਰਦੇਵ ਸਿੰਘ ਨੂਰਪੁਰ ਬੇਟ, ਜਸਵੀਰ ਸਿੰਘ ਬਿੱਟੂ, ਹਰਪਾਲ ਸਿੰਘ ਬੱਗਾ ਕਲਾਂ, ਪਰਮਜੀਤ ਸਿੰਘ ਰੱਜੋਵਾਲ, ਵਿਜੇ ਸਿੰਘ, ਸੋਨੀ ਧੀਰ, ਸੁਰਿੰਦਰ ਸਿੰਘ, ਮਨਦੀਪ ਸਿੰਘ ਚੂਹੜਪੁਰ, ਗੁਰਦੀਪ ਸਿੰਘ ਰਜਾਪੁਰ ਬੰਨ੍ਹ, ਓਮ ਜੀ, ਨਰਿੰਦਰ ਸਿੰਘ, ਸਿਕੰਦਰ ਸਿੰਘ, ਨੰਬਰਦਾਰ ਹਰਜੀਤ ਸਿੰਘ ਚੀਮਾ, ਪਿੰਕੀ ਰਜੋਵਾਲ (ਸਾਰੇ ਸਾਬਕਾ ਸਰਪੰਚ) ਮੱਖਣ ਪੰਚ, ਸੁਖਵਿੰਦਰ ਰੂਬੀ, ਸਲਵਿੰਦਰ ਸਿੰਘ ਸਾਬਕਾ ਪੰਚ, ਸੁਖਵਿੰਦਰ ਸਿੰਘ, ਅਲੀ ਖਾਨ ਭੱਟੀਆਂ, ਜਗਦੇਵ ਸਿੰਘ ਸੋਨੀ ਹੰਬੜਾਂ, ਹਰਦੇਵ ਸਿੰਘ ਲਾਦੀਆਂ, ਗੁਰਦੀਪ ਸਿੰਘ ਬਿੱਟੂ ਸੰਧੂ, ਤਨਵੀਰ ਰਣੀਆਂ ਮੈਂਬਰ, ਮਨਦੀਪ ਸਿੰਘ ਵਿਰਕ, ਜਗੀਰ ਸਿੰਘ ਨੂਰਪੁਰ ਬੇਟ, ਜਸਪਾਲ ਸਿੰਘ ਬੱਗੇ ਕਲਾਂ, ਡਾ. ਸ਼ਰਨਜੀਤ ਸਿੰਘ ਸਲੇਮਪੁਰ, ਡਾ. ਰਵੀ, ਬਲਵੀਰ ਸਿੰਘ, ਬਾਬਾ ਜਗਦੇਵ ਸਿੰਘ, ਜੋਰਾ ਸਿੰਘ, ਬਲਰਾਮ ਬੰਗੜ, ਰਵਿੰਦਰ ਆਦੀਆ, ਸਾਬਕਾ ਇੰਸਪੈਕਟਰ ਰਸ਼ਪਾਲ ਸਿੰਘ, ਸੁਖਜੀਤ ਫ਼ਤਿਹਗੜ੍ਹ, ਹਰਨਿੰਦਰ ਛੋਅਲੇ, ਅੰਮਿ੍ਤਪਾਲ ਸਿੰਘ ਸ਼ੰਕਰ, ਅਮਨ ਭੁੱਟਾ, ਮਨੀਪਾਲ ਸਿੰਘ ਰਣੀਆਂ, ਬਲਵਿੰਦਰ ਸਿੰਘ, ਬੱਗਾ ਜੱਸੀਆਂ, ਸੁਮਿਤ ਸਿੰਘ, ਸੁਖਜੀਤ ਸਿੰਘ ਅਤੇ ਹੈਪੀ ਲਾਦੀਆਂ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇਆਲੀ ਨੂੰ ਪੰਥਕ ਏਕਤਾ ਤਾਲਮੇਲ ਕਮੇਟੀ ਦਾ ਕਨਵੀਨਰ ਲਗਾਏ ਜਾਣ ਨਾਲ ਪੰਥਕ ਪਲੇਟਫ਼ਾਰਮ ਹੋਵੇਗਾ ਮਜ਼ਬੂਤ-ਮਨਜਿੰਦਰ ਲਲਤੋਂ... ਅਗਲੀ ਖ਼ਬਰ 1 ਨੂੰ ਗੇਟ ਰੈਲੀਆਂ, 10 ਨੂੰ ਟਰਾਂਸਪੋਰਟ ਮੰਤਰੀ ਦੇ ਘਰ ਅੱਗੇ ਧਰਨਾ ਤੇ 25 ਮਈ ਤੋਂ ਤਿੰਨ ਰੋਜ਼ਾ ਹੜਤਾਲ ਸਮੇਤ ਤਿੱਖੇ...
Ad Position 24