29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਇਆਲੀ ਨੂੰ ਪੰਥਕ ਏਕਤਾ ਤਾਲਮੇਲ ਕਮੇਟੀ ਦਾ ਕਨਵੀਨਰ ਲਗਾਏ ਜਾਣ ਨਾਲ ਪੰਥਕ ਪਲੇਟਫ਼ਾਰਮ ਹੋਵੇਗਾ ਮਜ਼ਬੂਤ-ਮਨਜਿੰਦਰ ਲਲਤੋਂ

Ad Position 21
No active advertisement
ਅਜੀਤ ਡੈਸਕ 27-04-2026
ਫੁੱਲਾਂਵਾਲ, 26 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ 'ਵਾਰਸ ਪੰਜਾਬ ਦੇ' ਵਲੋਂ ਪੰਜਾਬ ਦੀ ਖ਼ੁਸ਼ਹਾਲੀ ਅਤੇ ਪੰਥਕ ਏਕਤਾ ਲਈ ਕੀਤੇ ਸਿਆਸੀ ਗੱਠਜੋੜ ਤੋਂ ਬਾਅਦ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਅੱਠ ਮੈਂਬਰੀ ਪੰਥਕ ਏਕਤਾ ਤਾਲਮੇਲ ਕਮੇਟੀ ਦੇ ਸਰਬਸੰਮਤੀ ਨਾਲ ਕਨਵੀਨਰ ਲਗਾਏ ਜਾਣ ਨਾਲ ਹਲਕਾ ਗਿੱਲ ਅਤੇ ਦਾਖਾ ਅੰਦਰ ਖ਼ੁਸ਼ੀ ਦਾ ਮਾਹੌਲ ਹੈ | ਇਆਲੀ ਨੂੰ ਕਨਵੀਨਰ ਲਗਾਉਣ ਨਾਲ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਲੋਕਾਂ ਦੇ ਇਕ ਪਲੇਟਫ਼ਾਰਮ 'ਤੇ ਇਕੱਠੇ ਹੋਣ ਨਾਲ ਪੰਥਕ ਪਲੇਟਫ਼ਾਰਮ ਮਜ਼ਬੂਤ ਹੋਵੇਗਾ | ਇਸ ਵੇਲੇ ਵਿਧਾਇਕ ਇਆਲੀ ਪੰਜਾਬ ਵਾਸੀਆਂ ਖ਼ਾਸ ਕਰ ਨੌਜਵਾਨੀ ਦੀ ਪਹਿਲੀ ਪਸੰਦ ਬਣ ਕੇ ਉਭਰ ਰਹੇ ਹਨ | ਉਨ੍ਹਾਂ ਦੀ ਇਸ ਨਿਯੁਕਤੀ ਦੀ ਹਰ ਵਰਗ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪਿੰਡ ਲਲਤੋਂ ਕਲਾਂ ਵਾਸੀ ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਇਆਲੀ ਸਮਰਥਕ ਮਨਜਿੰਦਰ ਸਿੰਘ ਆੜ੍ਹਤੀਆ ਨੇ ਕਿਹਾ ਕਿ ਹਲਕਾ ਗਿੱਲ ਅਤੇ ਦਾਖਾ ਦੇ ਲੋਕ ਕਨਵੀਨਰ ਮਨਪ੍ਰੀਤ ਸਿੰਘ ਇਆਲੀ ਅਤੇ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਦੀ ਅਗਵਾਈ ਹੇਠ ਜਲਦ ਹੀ ਹਲਕੇ ਵਿਚ ਰਾਜਨੀਤਿਕ ਗਤੀਵਿਧੀਆਂ ਸ਼ੁਰੂ ਕਰਕੇ ਲੋਕਾਂ ਨੂੰ ਇਕ ਪਲੇਟਫ਼ਾਰਮ ਤੇ ਇਕੱਠਿਆਂ ਕਰਨ ਲਈ
Ad Position 22
No active advertisement
ਪਿਛਲੀ ਖ਼ਬਰ ਬੁੱਢੇ ਦਰਿਆ ਵਿਚ ਗੰਦਗੀ ਸੁੱਟਣ ਦੇ ਮਾਮਲੇ 'ਚ ਡੇਅਰੀ ਮਾਲਕਾਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਹਲਕਾ ਗਿੱਲ ਅੰਦਰ ਬਾੜੇਵਾਲ ਦੀ ਪਲੇਠੀ ਮੀਟਿੰਗ 'ਚ ਵਰਕਰ ਤੇ ਮੁਹਤਬਰ ਵੱਡੀ ਗਿਣਤੀ ਵਿਚ ਪੁੱਜੇ
Ad Position 24