29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਦੂਨ ਔਕਸਫੋਰਡ ਸਕੂਲ (ਸੀ.ਸੈ.) ਠੱਕਰਵਾਲ ਵਿਖੇ ਇੰਟਰ-ਹਾਊਸ ਕਿ੍ਕਟ ਟੂਰਨਾਮੈਂਟ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 27-04-2026
ਫੁੱਲਾਂਵਾਲ, 26 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਦੂਨ ਔਕਸਫੋਰਡ ਸਕੂਲ (ਸੀਨੀਅਰ ਸੈਕੰਡਰੀ), ਠੱਕਰਵਾਲ, ਵਿਖੇ ਇੰਟਰ-ਹਾਊਸ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਸਕੂਲ ਦੇ ਚਾਰ ਹਾਊਸ ਜੈਗੁਆਰ ਹਾਊਸ, ਲੈਪਰਡ ਹਾਊਸ, ਚੀਤਾ ਹਾਊਸ ਅਤੇ ਪੈਂਥਰ ਹਾਊਸ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ, ਅਤੇ ਸਾਰੀਆਂ ਹੀ ਟੀਮਾਂ ਦੇ ਖਿਡਾਰੀਆਂ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ | ਮੁਕਾਬਲੇ ਬਹੁਤ ਹੀ ਰੋਮਾਂਚਕ ਰਹੇ ਅਤੇ ਦਰਸ਼ਕਾਂ ਨੇ ਵੀ ਇਨਾਂ ਦਾ ਪੂਰਾ ਆਨੰਦ ਮਾਣਿਆ | ਇਨਾਂ ਮੁਕਾਬਲਿਆਂ ਵਿਚ ਲੈਪਰਡ ਹਾਊਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ | ਜੇਤੂ ਟੀਮ ਨੂੰ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਕੁਲਵਿੰਦਰ ਕੌਰ ਧਾਮੀ, ਡਾਇਰੈਕਟਰ ਤੇਗ਼ਕੁੰਵਰ ਸਿੰਘ ਧਾਮੀ ਅਤੇ ਪਿ੍ੰਸੀਪਲ ਪਾਇਲ ਚੋਪੜਾ ਵਲੋਂ ਸਰਟੀਫਿਕੇਟ, ਮੈਡਲ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਦੀ ਮੈਨੇਜਿੰਗ ਕਮੇਟੀ ਪੂਰੇ ਸਮੇਂ ਮੌਜੂਦ ਰਹੀ ਅਤੇ ਵਿਦਿਆਰਥੀਆਂ ਦਾ ਹੌਂਸਲਾ ਅਫਜ਼ਾਈ ਕਰਦੀ ਰਹੀ | ਇਸ ਸਫਲ ਟੂਰਨਾਮੈਂਟ ਨਾਲ ਸਕੂਲ ਵਿਚ ਖ਼ੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਬਣ ਗਿਆ | ਇੰਟਰ-ਹਾਊਸ ਕਿ੍ਕਟ ਟੂਰਨਾਮੈਂਟ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ ਅਤੇ ਇਹ ਦਿਨ ਸਾਰਿਆਂ ਲਈ ਇਕ ਯਾਦਗਾਰ ਬਣ ਗਿਆ |

Ad Position 22
No active advertisement
ਪਿਛਲੀ ਖ਼ਬਰ ਡੇਹਲੋਂ ਵਿਖੇ ਕਾਂਗਰਸ ਵਲੋਂ ਵੋਟਰ ਸੂਚੀਆਂ ਦੀ ਸੁਧਾਈ ਦੇ ਮੱਦੇਨਜ਼ਰ ਵਰਕਰ ਸਿਖਲਾਈ ਸੰਬੰਧੀ ਅਹਿਮ ਮੀਟਿੰਗ ਅਗਲੀ ਖ਼ਬਰ ਕੌਂਸਲਰ ਸ਼ੀਰਾ ਵਲੋਂ ਵਾਰਡ-48 'ਚ ਕਰਵਾਈ ਮੀਟਿੰਗ 'ਚ ਹੋਇਆ ਵੱਡਾ ਇਕੱਠ
Ad Position 24