ਡੇਹਲੋਂ, 26 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਹਲਕਾ ਗਿੱਲ ਕਾਂਗਰਸ ਪਾਰਟੀ ਵਲੋਂ ਕਿੰਗਜ਼-ਵਿਲਾ ਡੇਹਲੋਂ ਵਿਖੇ ਵੋਟਰ ਸੂਚੀਆਂ ਦੀ ਸੁਧਾਈ ਸੰਬੰਧੀ ਚਲ ਰਹੀ ਪ੍ਰਕਿ੍ਆ ਦੇ ਮੱਦੇਨਜ਼ਰ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਸਿਖਲਾਈ ਦੇਣ ਸੰਬੰਧੀ ਬੀ. ਐੱਲ. ਓ-2 ਦੀ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਵੱਡੀ ਗਿਣਤੀ ਵਿਚ ਆਗੂਆਂ ਅਤੇ ਕਾਂਗਰਸੀ ਵਰਕਰਾਂ ਨੇ ਹਿੱਸਾ ਲਿਆ | ਦੇਸ਼ ਅੰਦਰ ਵੋਟਰ ਸੂਚੀਆਂ ਦੀ ਸੁਧਾਈ ਸੰਬੰਧੀ ਕਾਂਗਰਸ ਹਾਈਕਮਾਨ ਦੀਆਂ ਹਦਾਇਤਾਂ ਹੇਠ ਹਲਕਾ ਗਿੱਲ ਇੰਚਾਰਜ ਕੁਲਦੀਪ ਸਿੰਘ ਕੇ. ਡੀ. ਵੈਦ ਵਲੋਂ ਕਾਂਗਰਸੀ ਨੁਮਾਇੰਦਿਆਂ ਨੂੰ ਵੋਟਾਂ ਕੱਟਣ ਅਤੇ ਨਵੀਆਂ ਬਣਾਏ ਜਾਣ ਦੇ ਮੱਦੇਨਜ਼ਰ ਜਾਗਰੂਕ ਕਰਦਿਆਂ ਕਿਹਾ ਕਿ ਵੋਟਰ ਸੂਚੀਆਂ ਦੀ ਸੁਧਾਈ ਸਮੇਂ ਪਾਰਟੀ ਦੇ ਨੁਮਾਇੰਦੇ ਪੂਰਾ ਧਿਆਨ ਦੇਣ ਤਾਂ ਕਿ ਸਹੀ ਤੇ ਤਸਦੀਕਸ਼ੁਦਾ ਲੋਕਾਂ ਦੀਆਂ ਵੋਟਾਂ ਹੀ ਬਣ ਸਕਣ | ਜਦਕਿ ਜਾਅਲੀ ਵੋਟਾਂ ਬਣਾਉਣ ਤੋਂ ਰੋਕਣ ਦਾ ਪੂਰਾ ਧਿਆਨ ਰੱਖਿਆ ਜਾਵੇ | ਉਨ੍ਹਾਂ ਪਾਰਟੀ ਵਰਕਰਾਂ ਨੂੰ ਸਮਝਾਉਂਦਿਆਂ ਕਿਹਾ ਕਿ ਜਿਸ ਪਿੰਡ ਅੰਦਰ ਵੀ ਵੋਟਾਂ ਕੱਟਣ ਅਤੇ ਨਵੀਆਂ ਬਣਾਈਆਂ ਜਾ ਰਹੀਆਂ ਹੋਣ ਤਾਂ ਵੋਟਾਂ ਦੀ ਗਿਣਤੀ ਦਾ ਪੂਰਨ ਤੌਰ 'ਤੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਸੱਤਾਧਾਰੀ ਪਾਰਟੀਆਂ ਕਾਂਗਰਸ ਨਾਲ ਸੰਬੰਧਿਤ ਵੋਟਾਂ ਕਟਵਾ ਵੀ ਸਕਦੀਆਂ ਹਨ, ਜਿਸ ਦੀ ਮਿਸਾਲ ਵੱਖ-ਵੱਖ ਸੂਬਿਆਂ ਅੰਦਰ ਵੋਟਾਂ ਕੱਟਣ ਸੰਬੰਧੀ ਪਾਰਟੀ ਹਾਈਕਮਾਨ ਆਗੂ ਰਾਹੁਲ ਗਾਂਧੀ ਪੇਸ਼ ਕਰ ਚੁੱਕੇ ਹਨ | ਉਨ੍ਹਾਂ ਕੇਂਦਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਦੇਸ਼ ਅੰਦਰ ਵੋਟਾਂ ਸਮੇਂ ਭਾਜਪਾ ਨੇ ਹਮੇਸ਼ਾ ਵਿਰੋਧੀਆਂ ਦੀਆਂ ਵੋਟਾਂ ਕਟਵਾ ਕੇ ਸੱਤਾ ਹਾਸਿਲ ਕੀਤੀ ਹੈ | ਪਰ ਪੰਜਾਬ ਅੰਦਰ ਕਾਂਗਰਸ ਪਾਰਟੀ ਦੇ ਆਗੂ ਤੇ ਪਾਰਟੀ ਬੀ. ਐੱਲ. ਓ. ਅਜਿਹਾ ਨਹੀਂ ਹੋਣ ਦੇਣਗੇ | ਇਸ ਮੀਟਿੰਗ ਤੋਂ ਪਹਿਲਾਂ ਕਾਂਗਰਸ ਆਗੂ ਦੀਪਕ ਗੋਇਲ ਡੇਹਲੋਂ ਦੇ ਯਤਨਾਂ ਨਾਲ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਿਮਰਨ ਸਿੰਘ ਸਿੰਮੀ, ਸ਼ੁਭਮ ਠੁਕਰਾਲ ਮਨੀ ਨੂੰ ਹਲਕਾ ਇੰਚਾਰਜ ਕੁਲਦੀਪ ਸਿੰਘ ਕੇ. ਡੀ. ਵੈਦ ਨੇ ਸਨਮਾਨਿਤ ਕਰਦਿਆਂ ਪਾਰਟੀ ਵਿਚ ਬਣਦਾ ਮਾਨ-ਸਨਮਾਨ ਦੇਣ ਦਾ ਵਾਅਦਾ ਕੀਤਾ | ਇਸ ਸਮੇਂ ਸਾਬਕਾ ਚੇਅਰਮੈਨ ਰਣਜੀਤ ਸਿੰਘ ਮਾਂਗਟ, ਜ਼ਿਲ੍ਹਾ ਕਾਂਗਰਸ ਮੀਤ ਪ੍ਰਧਾਨ ਤੇਜਿੰਦਰ ਸਿੰਘ ਲਾਡੀ ਜੱਸੜ, ਬਲਾਕ ਪ੍ਰਧਾਨ ਮਨਜਿੰਦਰ ਸਿੰਘ ਨੋਨੀ ਸੀਲੋਂ, ਜ਼ਿਲ੍ਹਾ ਦਿਹਾਤੀ ਜਨਰਲ ਸਕੱਤਰ ਗੁਰਮੀਤ ਸਿੰਘ ਜਿੱਪੀ ਮਾਜਰੀ, ਜ਼ਿਲ੍ਹਾ ਕਿਸਾਨ ਸੈਲ ਪ੍ਰਧਾਨ ਹਿਰਦੇਪਾਲ ਸਿੰਘ ਢੀਂਡਸਾ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਗਿੱਲ, ਸੀਨੀਅਰ ਆਗੂ ਸਰਪੰਚ ਜੰਗਬਹਾਦੁਰ ਸਿੰਘ ਮੁਕੰਦਪੁਰ, ਸਾਬਕਾ ਸਰਪੰਚ ਮਹਾਂ ਸਿੰਘ ਰੁੜਕਾ, ਸਰਪੰਚ ਗੁਰਦੀਪ ਸਿੰਘ ਬਿੱਲੂ ਕੋਟਆਗਾਂ, ਜ਼ਿਲ੍ਹਾ ਕਾਂਗਰਸ ਸਕੱਤਰ ਗੁਰਜੀਤ ਸਿੰਘ ਰੰਗੀਆਂ, ਸਾਬਕਾ ਯੂਥ ਵਿੰਗ ਪ੍ਰਧਾਨ ਪ੍ਰਮਿੰਦਰ ਸਿੰਘ ਗਾਬੀ ਪੋਹੀੜ, ਬਲਾਕ ਮਹਿਲਾ ਕਾਂਗਰਸ ਪ੍ਰਧਾਨ ਬੀਬੀ ਸੁਖਦੀਪ ਕੌਰ ਪੱਦੀ, ਸਰਪੰਚ ਗੁਰਸੇਵਕ ਸਿੰਘ ਗੋਪਾਲਪੁਰ, ਹਨੀ ਕਾਲਖ, ਮਾਨ ਸਿੰਘ ਗੁਰਮ, ਸਾਬਕਾ ਸਰਪੰਚ ਬਲਰਾਜ ਸਿੰਘ ਗੁਰਮ, ਉਜਾਗਰ ਸਿੰਘ ਜਸਪਾਲਬਾਂਗਰ, ਸਾਬਕਾ ਸਰਪੰਚ ਮਲਕੀਤ ਸਿੰਘ ਜਸਪਾਲਬਾਂਗਰ, ਸੀਓ ਧਰੌੜ, ਸਾਬਕਾ ਸਰਪੰਚ ਨਿਸ਼ਾਨ ਸਿੰਘ ਨੱਤ, ਜਸਤਿੰਦਰ ਸਿੰਘ ਜੱਸ ਮਾਂਗਟ, ਦੀਪਕ ਗੋਇਲ ਡੇਹਲੋਂ, ਗੁਰਿੰਦਰ ਸਿੰਘ ਢੋਡੇ, ਪਿੰ੍ਰਸ ਸੀਲੋਂ ਕਲਾਂ, ਹੈਪੀ ਸੀਲੋਂ, ਮਨਸੁੱਖ ਸਿੰਘ ਸੀਲੋਂ ਖ਼ੁਰਦ, ਦਵਿੰਦਰ ਸਿੰਘ ਭੁੱਟਾ, ਪਿਆਰਾ ਸਿੰਘ ਭੁੱਟਾ, ਜੀਵਨ ਸਿੰਘ ਭੁੱਟਾ, ਮਨਦੀਪ ਸਿੰਘ ਗੋਪਾਲਪੁਰ, ਰਾਣਾ ਗੋਪਾਲਪੁਰ, ਨਛੱਤਰ ਸਿੰਘ ਸੱਤਾ, ਗੁਰਮੁਖ ਸਿੰਘ ਗੋਪਾਲਪੁਰ, ਹਰਪ੍ਰੀਤ ਕੌਰ, ਪਰਮਜੀਤ ਕੌਰ, ਹਰਵਿੰਦਰ ਕੌਰ, ਰਣਜੀਤ ਸਿੰਘ ਚੁੱਪਕੀ, ਸਾਬਕਾ ਸਰਪੰਚ ਤਰਸੇਮ ਲਾਲ ਬੁਟਾਹਰੀ, ਹਰਜਿੰਦਰ ਸਿੰਘ ਸ਼ਿੰਦਰ ਬੁਟਾਹਰੀ, ਡਾ. ਪ੍ਰਸ਼ੋਤਮ ਸ਼ਰਮਾ ਡੇਹਲੋਂ, ਗੁਰਪ੍ਰੀਤ ਸਿੰਘ ਬੱਗੀ ਡੇਹਲੋਂ, ਹਰਵਿੰਦਰ ਸਿੰਘ ਲੱਕੀ ਡੇਹਲੋਂ, ਬਲਜੀਤ ਸਿੰਘ ਆਸ਼ੂ, ਸਰੂਪ ਸਿੰਘ ਨੰਗਲ, ਹਰਜੋਤ ਸਿੰਘ ਹਿਮਾਂਯੂਪੁਰ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |