ਲੁਧਿਆਣਾ ਅਪਰਾਧਨਾਮਾ
ਅਜੀਤ ਡੈਸਕ
27-04-2026
ਲੁਧਿਆਣਾ, 26 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਛੇ ਦੇ ਘੇਰੇ ਅੰਦਰ ਪੈਂਦੇ ਇਲਾਕੇ ਗਿੱਲ ਰੋਡ ਸਥਿਤ ਆਧਾਰ ਸੇਵਾ ਕੇਂਦਰ ਵਿਚ ਚੋਰਾਂ ਵਲੋਂ ਏਸੀ ਦੀਆਂ ਤਾਰਾ ਚੋਰੀ ਕਰ ਲਈਆਂ ਗਈਆਂ | ਪੁਲਿਸ ਵਲੋਂ ਇਸ ਮਾਮਲੇ ਵਿਚ ਸੇਵਾ ਕੇਂਦਰ ਦੇ ਮੁਲਾਜ਼ਮ ਪ੍ਰਵੇਸ਼ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਤੇ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਚੋਰਾਂ ਦਾ ਸੁਰਾਗ ਨਹੀਂ ਲੱਗਾ ਹੈ¢ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾਣ ਬਾਰੇ ਕਿਹਾ ਜਾ ਰਿਹਾ ਹੈ |
ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
ਪੁਲਿਸ ਨੇ ਮੋਹਿਤ ਕੁਮਾਰ ਵਾਸੀ ਧਾਂਦਰਾ ਰੋਡ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਪੁਲਿਸ ਵਲੋਂ ਇਸ ਮਾਮਲੇ ਵਿਚ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ¢
ਜਵਾਈ ਦੀ ਕੁੱਟਮਾਰ
ਪੁਲਿਸ ਨੇ ਜਸਮਨਤ ਸਿੰਘ ਵਾਸੀ ਅਰਬਨ ਵਿਹਾਰ ਦੀ ਸ਼ਿਕਾਇਤ 'ਤੇ ਹਰਸ਼ਦੀਪ ਸਿੰਘ ਪੁੱਤਰ ਦਵਿੰਦਰ ਸਿੰਘ, ਦਵਿੰਦਰ ਪਾਲ ਸਿੰਘ ਅਤੇ ਪਰਮਜੀਤ ਸਿੰਘ ਖ਼ਿਲਾਫ਼ ਕੇਂਦਰ ਕੀਤਾ ਹੈ | ਪੁਲਿਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਸ਼ਾਦੀ ਰਵਨੀਤ ਕÏਰ ਨਾਲ ਹੋਈ ਸੀ, ਪਰ ਵਿਆਹ ਤੋਂ ਬਾਅਦ ਉਨ੍ਹਾਂ ਦਾ ਲੜਾਈ ਝਗੜਾ ਰਹਿਣ ਲੱਗ ਪਿਆ ਸੀ | ਬੀਤੇ ਦਿਨ ਉਸਦਾ ਸੁਹਰਾ ਦਵਿੰਦਰ ਪਾਲ ਸਿੰਘ, ਆਪਣੇ ਸਾਥੀਆਂ ਨਾਲ ਉਸ ਦੇ ਘਰ ਆਏ ਤੇ ਉਸਦੀ ਬੂਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸਦਾ ਕੰਨ ਦਾ ਪੜਦਾ ਫੱਟ ਗਿਆ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਲੜਕੀ ਵਰਗ ਲਈ
ਪੁਲਿਸ ਨੇ ਸ਼ਿਖਾ ਸਿੰਘ ਵਾਸੀ ਹਰਕਿਸ਼ਨ ਨਗਰ ਦੀ ਸ਼ਿਕਾਇਤ 'ਤੇ ਵਿਮਲੇਸ਼ ਵਾਸੀ ਅਮਰਪੁਰੀ ਗਿਆਸਪੁਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀ ਉਤੇ ਉਸ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਉਣ ਦਾ ਦੋਸ਼ ਲਗਾਇਆ ਹੈ |
ਨਸ਼ਾ ਕਰਦਾ ਕਾਬੂ
ਪੁਲਿਸ ਨੇ ਸ਼ੁਭਮ ਵਾਸੀ ਜੁਝਾਰ ਸਿੰਘ ਨਗਰ ਨੂੰ ਨਸ਼ਾ ਕਰਦੇ ਕਾਬੂ ਕੀਤਾ ਹੈ | ਪੁਲਿਸ ਨੇ ਉਸਦੇ ਕਬਜ਼ੇ 'ਚੋਂ ਨਸ਼ਾ ਅਤੇ ਕੁੱਝ ਸਾਮਾਨ ਬਰਾਮਦ ਕੀਤਾ ਹੈ | ਕਥਿਤ ਦੋਸ਼ੀ ਗਿਆਸਪੁਰਾ ਸਥਿਤ ਸਰਕਾਰੀ ਫਲੈਟ ਵਿਚ ਨਸ਼ਾ ਕਰ ਰਿਹਾ ਸੀ |
ਐਕਟਿਵਾ ਚੋਰੀ
ਸਥਾਨਕ ਸਟੇਟ ਬੈਂਕ ਆਫ ਇੰਡੀਆ ਗਿੱਲ ਨਹਿਰ ਦੇ ਬਾਹਰੋਂ ਚੋਰਾ ਵਲੋਂ ਦਾਰਾ ਸਿੰਘ ਪੁੱਤਰ ਜਰਨੈਲ ਸਿੰਘ ਦਾ ਐਕਟਿਵਾ ਸਕੂਟਰ ਚੋਰੀ ਕਰ ਲਿਆ ਗਿਆ | ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ¢