29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਭਾਖੜਾ ਡੈਮ ਪ੍ਰਬੰਧਕੀ ਬੋਰਡ 'ਚੋਂ ਕੇਂਦਰੀ ਹਕੂਮਤ ਵਲੋਂ ਪੰਜਾਬ ਦੀ ਸਥਾਈ ਮੈਂਬਰੀ ਦਾ ਖ਼ਾਤਮਾ ਬਰਦਾਸ਼ਤ ਤੋਂ ਬਾਹਰ-ਦਸ਼ਮੇਸ਼ ਯੂਨੀਅਨ

Ad Position 21
No active advertisement
ਅਜੀਤ ਡੈਸਕ 27-04-2026
ਲੁਧਿਆਣਾ, 26 ਅਪ੍ਰੈਲ (ਜਸਵਿੰਦਰ ਸਿੰਘ)-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਵਿਚ ਵੱਖ-ਵੱਖ ਆਗੂਆਂ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਜ਼ਿਲ੍ਹਾ ਖ਼ਜ਼ਾਨਚੀ ਅਮਰੀਕ ਸਿੰਘ ਤਲਵੰਡੀ, ਜਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਰਣਜੀਤ ਸਿੰਘ ਗੁੜੇ੍ਹ ਤੇ ਸੋਹਣ ਸਿੰਘ ਸਵੱਦੀ ਨੇ ਭਾਖੜਾ ਡੈਮ ਦੇ ਅਹਿਮ ਮੁੱਦੇ ਅਤੇ ਯੂਰੀਆ ਤੇ ਡੀ.ਏ.ਪੀ. ਖਾਦਾਂ ਦੀ ਪੰਜਾਬ ਵਿਚ ਨੇੜ ਭਵਿੱਖ 'ਚ ਸੰਭਾਵੀ ਭਾਰੀ ਕਿੱਲਤ ਸਬੰਧੀ ਗੰਭੀਰ ਭਰਵੇਂ ਤੇ ਡੂੰਘੇ ਵਿਚਾਰ ਅਤੇ ਖ਼ਾਸ ਮਤੇ ਪਾਸ ਕੀਤੇ ਗਏ¢ ਪਹਿਲੇ ਮਤੇ ਰਾਹੀਂ 19 ਅਪ੍ਰੈਲ ਦੀ ਕਿਸਾਨ ਮਜ਼ਦੂਰ ਮੋਰਚਾ ਭਾਰਤ (ਚੈਪਟਰ ਪੰਜਾਬ) ਦੀ ਐਮਰਜੈਂਸੀ ਮੀਟਿੰਗ ਦੇ ਫ਼ੈਸਲੇ ਦੀ ਰੌਸ਼ਨੀ ਵਿਚ ਵਰਣਨ ਕੀਤਾ ਗਿਆ ਕਿ ਪੰਜਾਬ ਦੀ ਸਰ ਜ਼ਮੀਨ ਦੇ ਦਰਜਨਾਂ ਪਿੰਡ ਉਜਾੜ ਕੇ, ਪੰਜਾਬ ਦੇ ਦਰਜਨਾਂ ਇੰਜੀਨੀਅਰਾਂ ਤੇ ਸੈਂਕੜੇ ਮਜ਼ਦੂਰਾਂ ਦੀਆਂ ਕੀਮਤੀ ਜਾਨਾਂ ਨਿਛਾਵਰ ਕਰਕੇ ਅਤੇ ਪੰਜਾਬ ਦੇ ਖ਼ਜ਼ਾਨੇ 'ਚੋਂ ਅਰਬਾਂ ਰੁਪਏ ਖ਼ਰਚ ਕੇ ਉਸਾਰੇ ਭਾਖੜਾ ਡੈਮ ਪ੍ਰਬੰਧਨ 'ਚੋਂ ਬੀਤੇ ਦਿਨੀਂ ਕੇਂਦਰ ਦੀ ਤਾਨਾਸ਼ਾਹ ਮੋਦੀ ਹਕੂਮਤ ਵਲੋਂ ਪੰਜਾਬ ਦੇ ਸੰਵਿਧਾਨਕ ਅਤੇ ਸੂਬੇ ਦੇ ਸੰਘੀ (ਫੈਡਰਲ) ਅਧਿਕਾਰਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਪੰਜਾਬ ਦੀ ਸਥਾਈ ਮੈਂਬਰੀ ਨੂੰ ਪੱਕੇ ਤÏਰ 'ਤੇ ਖ਼ਾਰਜ ਕੀਤੇ ਜਾਣ ਦੀ ਸਖ਼ਤ ਤੋਂ ਸਖ਼ਤ ਸ਼ਬਦਾਂ 'ਚ ਜ਼ੋਰਦਾਰ ਨਿਖੇਧੀ ਕਰਦਿਆਂ ਇਸ ਨੂੰ ਫ਼ੌਰੀ ਮੁੜ ਬਹਾਲ ਕਰਨ, ਬਲਕਿ ਇਸ ਦਾ ਪੂਰਾ ਪ੍ਰਬੰਧ ਪੰਜਾਬ ਦੇ ਹਵਾਲੇ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ ਹੈ¢ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਜਲਦੀ ਹੀ ਸਮੂਹ ਕਿਸਾਨ ਮੋਰਚਿਆਂ ਤੇ ਹੋਰ ਭਰਾਤਰੀ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਉਸੇ ਤਰ੍ਹਾਂ ਸਮੁੱਚੇ ਪੰਜਾਬੀਆਂ ਦਾ ਵਿਸ਼ਾਲ ਤੇ ਫ਼ੈਸਲਾਕੁਨ ਸੰਘਰਸ਼ ਵਿੱਢੇਗਾ ਜਿਵੇਂ ਕਿ ਪੰਜਾਬ ਯੂਨੀਵਰਸਿਟੀ ਬਚਾਓ ਜੇਤੂ ਮੋਰਚਾ ਲਾਇਆ ਗਿਆ ਸੀ | ਜਥੇਬੰਦੀ ਨੇ ਪੰਜਾਬ ਸਰਕਾਰ ਵਲੋਂ ਭਾਖੜਾ ਡੈਮ ਮੁੱਦੇ ਸਬੰਧੀ ਦੜ ਵਟਣ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ¢ ਦੂਜੇ ਮਤੇ ਰਾਹੀਂ ਪੰਜਾਬ ਤੇ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਪੰਜਾਬ ਦੀਆਂ ਸਾਉਣੀ ਦੀਆਂ ਫ਼ਸਲਾਂ ਲਈ ਨੇੜ ਭਵਿੱਖ 'ਚ ਲੋੜੀਂਦੇ 16 ਲੱਖ ਮੀਟਰਿਕ ਟਨ ਯੂਰੀਏ ਦੀ ਬਜਾਏ ਅੱਜ ਤੱਕ ਕੇਵਲ 4.80 ਮੀਟਰਿਕ ਟਨ ਯੂਰੀਏ ਦੀ ਆਮਦ ਵਿਚ ਭਾਰੀ ਕਿੱਲਤ ਨੂੰ ਫ਼ੌਰੀ ਤÏਰ 'ਤੇ ਦੂਰ ਕਰਵਾਉਣ ਲਈ ਹੁਣ ਤੋਂ ਹੀ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ, ਨਹੀਂ ਤਾਂ ਪੰਜਾਬ ਦੇ ਖੇਤੀ ਸੈਕਟਰ ਲਈ ਭਾਰੀ ਮੁਸ਼ਕਿਲਾਂ ਦਰ ਪੇਸ਼ ਹੋਣਗੀਆਂ¢ ਇਸੇ ਤਰ੍ਹਾਂ ਦੂਜੇ ਪਾਸੇ ਡੀ.ਏ.ਪੀ. ਕੇਵਲ 15,000 ਟਨ ਹੀ ਪੰਜਾਬ 'ਚ ਪੁੱਜਾ ਹੈ¢ ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਤਲਵੰਡੀ, ਗੁਰਦੀਪ ਸਿੰਘ ਸਵੱਦੀ, ਤਜਿੰਦਰ ਸਿੰਘ ਬਿਰਕ, ਗੁਰਦੇਵ ਸਿੰਘ ਢੱਟ ਡਾ. ਗੁਰਮੇਲ ਸਿੰਘ ਕੁਲਾਰ, ਲਛਮਣ ਸਿੰਘ ਸਿਧਵਾਂ, ਪਿ੍ਤਪਾਲ ਸਿੰਘ ਪੰਡੋਰੀ, ਗੁਰਚਰਨ ਸਿੰਘ ਮੰਡਿਆਣੀ, ਅਮਰਜੀਤ ਸਿੰਘ ਖੰਜਰਵਾਲ ਉਚੇਚੇ ਤÏਰ 'ਤੇ ਸ਼ਾਮਿਲ ਹੋਏ¢
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ (ਲ) ਵਿਖੇ ਭਾਸ਼ਨ ਅਤੇ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਐਡਵੋਕੇਟ ਘੁੰਮਣ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਪੱਛਮੀ ਦੀ ਅਹਿਮ ਮੀਟਿੰਗ
Ad Position 24