ਲੁਧਿਆਣਾ, 26 ਅਪ੍ਰੈਲ (ਡਾ. ਤਰਲੋਚਨ ਸਿੰਘ)-ਸਰਕਾਰੀ ਕਾਲਜ ਲੜਕੀਆਂ ਵਿਖੇ ਭਾਸ਼ਣ ਅਤੇ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ¢ ਇਹ ਮੁਕਾਬਲਾ ਕਾਲਜ ਪਿ੍ੰਸੀਪਲ ਸੁਮਨ ਲਤਾ ਦੀ ਯੋਗ ਅਗਵਾਈ ਹੇਠ ਇਤਿਹਾਸ ਵਿਭਾਗ, ਰਾਜਨੀਤੀ ਸ਼ਾਸਤਰ ਵਿਭਾਗ, ਸਮਾਜ ਸ਼ਾਸਤਰ ਵਿਭਾਗ ਅਤੇ ਬਹੁਭਾਸ਼ਾ ਕਮੇਟੀ ਨੇ ਮਹਿਲਾ ਸਸ਼ਕਤੀਕਰਨ ਦੇ ਵਿਸ਼ੇ ਉਪਰ 'ਉਹ ਆਵਾਜ਼ ਜੋ ਇਕ ਰਾਸ਼ਟਰ ਨੂੰ ਆਕਾਰ ਦਿੰਦੀ ਹੈ' ਉਪ-ਥੀਮ 'ਤੇ ਕਰਵਾਇਆ ਗਿਆ¢ ਇਸ ਮÏਕੇ ਪਿ੍ੰਸੀਪਲ, ਉਪ ਪਿ੍ੰਸੀਪਲ ਅਤੇ ਜੱਜਾਂ ਦਾ ਸਵਾਗਤ ਵਿਭਾਗਾਂ ਦੇ ਮੁਖੀ ਸਰਿਤਾ ਮਿਨਹਾਸ ਨੇ ਕੀਤਾ¢ ਸਮਾਰੋਹ ਦੀ ਸ਼ੁਰੂਆਤ ਰਾਮ ਵੰਦਨਾ ਨਾਲ ਹੋਈ¢ ਇਸ ਤੋਂ ਬਾਅਦ ਭਾਸ਼ਣ ਮੁਕਾਬਲਾ ਸ਼ੁਰੂ ਹੋਇਆ | ਮੁਕਾਬਲੇ ਦੀ ਜੱਜਮੈਂਟ ਦੀ ਭੂਮਿਕਾ ਨਿਰਮਲਜੀਤ ਕÏਰ ਅਤੇ ਡਾ. ਸਰਬਜੀਤ ਕÏਰ ਨੇ ਨਿਭਾਈ | ਇਸ ਮÏਕੇ ਆਪਣੇ ਸੰਬੋਧਨ ਵਿਚ ਪਿ੍ੰਸੀਪਲ ਸੁਮਨ ਲਤਾ ਨੇ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਦਿਲੋਂ ਵਧਾਈ ਦਿੱਤੀ¢ ਉਨ੍ਹਾਂ ਕਿਹਾ ਕਿ ਅÏਰਤਾਂ ਨੂੰ ਸਸ਼ਕਤ ਬਣਾਉਣਾ, ਉਨ੍ਹਾਂ ਨੂੰ ਆਰਥਿਕ, ਸਮਾਜਿਕ ਅਤੇ ਰਾਜਨੀਤਕ ਤÏਰ 'ਤੇ ਸੁਤੰਤਰ, ਸਵੈ-ਨਿਰਭਰ ਅਤੇ ਫ਼ੈਸਲੇ ਲੈਣ ਦੇ ਯੋਗ ਬਣਾਉਣਾ ਹੈ¢ ਉਨ੍ਹਾਂ ਨੇ ਸਮਾਜ ਦੇ ਮੈਂਬਰਾਂ ਦੀ ਉਨ੍ਹਾਂ ਦੇ ਆਪਣੇ ਅਹੁਦਿਆਂ 'ਤੇ ਕੰਮ ਕਰਨ ਲਈ ਪ੍ਰਸੰਸਾ ਕੀਤੀ¢ ਪ੍ਰੋਗਰਾਮ ਦੇ ਅੰਤ ਵਿਚ ਜੇਤੂ ਵਿਦਿਆਰਥਣਾਂ ਨੂੰ ਸਰਟੀਫਿਕੇਟ ਦਿੱਤੇ ਗਏ | ਭਾਸ਼ਣ ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾਂ ਵਿਚ ਪਹਿਲਾ ਸਥਾਨ-ਸਨਾ ਸ਼ਰਮਾ, ਦੂਜਾ ਸਥਾਨ ਪਾਰਥਵੀ ਸਿਦਾਨਾ, ਤੀਜਾ ਸਥਾਨ ਜੈਸਮੀਨ ਕÏਰ, ਕਵਿਤਾ ਉਚਾਰਨ ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾਂ ਵਿਚ ਪਹਿਲਾ ਸਥਾਨ ਨੰਦਿਕਾ ਸ਼ਰਮਾ, ਦੂਜਾ ਸਥਾਨ ਦੀਪੋਸ਼ਿਖਾ, ਤੀਜਾ ਸਥਾਨ ਅਨੁਪਮਾ ਲਾਂਬਾ ਨੂੰ ਮਿਲ਼ਿਆ¢ ਇਸ ਮÏਕੇ ਵੱਖ-ਵੱਖ ਵਿਭਾਗਾਂ ਦੇ ਵਿਭਾਗ ਮੁਖੀ ਅਤੇ ਪ੍ਰੋਫੈਸਰ ਹਾਜ਼ਰ ਸਨ¢