29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਵਿਧਾਇਕਾ ਛੀਨਾ ਵਲੋਂ ਵਾਰਡ ਨੰਬਰ 33 'ਚ 72 ਲੱਖ ਰੁਪਏ ਦੀ ਲਾਗਤ ਨਾਲ ਆਰ.ਐਮ.ਸੀ. ਗਲੀਆਂ ਦੇ ਨਿਰਮਾਣ ਕਾਰਜ ਦਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 27-04-2026
ਡਾਬਾ/ਲੁਹਾਰਾ, 26 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਵਲੋਂ ਅੱਜ ਵਾਰਡ ਨੰਬਰ 33 ਅਧੀਨ ਕਰਮਜੀਤ ਨਗਰ ਅਤੇ ਸਤਿਗੁਰੂ ਨਗਰ ਵਿਚ ਲਗਭਗ 72 ਲੱਖ ਰੁਪਏ ਦੀ ਲਾਗਤ ਨਾਲ ਆਰ.ਐਮ.ਸੀ. ਗਲੀਆਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਪਿਛਲੇ ਲਗਭਗ 20 ਸਾਲਾਂ ਤੋਂ ਇਹ ਗਲੀਆਂ ਬਹੁਤ ਹੀ ਖਰਾਬ ਹਾਲਤ ਵਿਚ ਸਨ ਅਤੇ ਕਿਸੇ ਵੀ ਸਰਕਾਰ ਜਾਂ ਨੁਮਾਇੰਦੇ ਵਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ | ਵਿਧਾਇਕਾ ਛੀਨਾ ਨੇ ਕਿਹਾ ਕਿ ਜਿੱਥੇ ਸਾਲਾਂ ਤੱਕ ਲੋਕ ਬੁਨਿਆਦੀ ਸਹੂਲਤਾਂ ਤੋਂ ਵੰਚਿਤ ਰਹੇ, ਉੱਥੇ ਹੁਣ ਵਿਕਾਸ ਦੀ ਨਵੀਂ ਸ਼ੁਰੂਆਤ ਹੋ ਚੁੱਕੀ ਹੈ | ਇਹ ਸਿਰਫ਼ ਇਕ ਪ੍ਰੋਜੈਕਟ ਨਹੀਂ, ਸਗੋਂ ਪੁਰਾਣੀ ਅਣਡਿੱਠੀ ਦਾ ਕਰਾਰਾ ਜਵਾਬ ਹੈ | ਇਸ ਮੌਕੇ ਰਾਜਿੰਦਰ ਸ਼ਰਮਾ (ਬਲਾਕ ਕੋਆਰਡੀਨੇਟਰ, ਟ੍ਰੇਡ ਵਿੰਗ), ਮਮਤਾ ਸ਼ਰਮਾ (ਬਲਾਕ ਕੋਆਰਡੀਨੇਟਰ, ਮਹਿਲਾ ਵਿੰਗ), ਧਰੀਂਦਰ ਸ਼ਾਹ (ਮੁਹੱਲਾ ਪ੍ਰਧਾਨ, ਕਰਮਜੀਤ ਨਗਰ), ਮੁਹੰਮਦ ਆਸ਼ਿਕ, ਰਿੰਕੂ, ਲਲਿਤਾ, ਮਨੀਸ਼ਾ, ਸ਼ਾਂਤੀ ਅਤੇ ਲੇਡੀ ਵਿੰਗ ਟੀਮ ਦੇ ਨਾਲ ਸਥਾਨਕ ਵਸਨੀਕ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ 154ਵੀਂ ਬੱਸ ਰਵਾਨਾ <br/> ਅਗਲੀ ਖ਼ਬਰ ਸਕਿੱਲ ਡਿਵੈਲਪਮੈਂਟ ਸੈਂਟਰ ਵਿਚ ਬੇਕਰੀ ਕੋਰਸ ਨੂੰ ਮਿਲਿਆ ਭਰਵਾਂ ਹੰੁਗਾਰਾ <br/>
Ad Position 24