29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ 154ਵੀਂ ਬੱਸ ਰਵਾਨਾ <br/>

Ad Position 21
No active advertisement
ਅਜੀਤ ਡੈਸਕ 27-04-2026
ਲੁਧਿਆਣਾ, 26 ਅਪ੍ਰੈਲ (ਜਤਿੰਦਰ ਭੰਬੀ)-ਚਿੰਤਪੁਰਨੀ ਸੇਵਾ ਕਮੇਟੀ ਵਲੋਂ ਮਾਤਾ ਚਿੰਤਪੁਰਨੀ ਜੀ ਦੀ ਅਪਾਰ ਕਿ੍ਪਾ ਸਦਕਾ 154ਵੀਂ ਬੱਸ ਯਾਤਰਾ ਲੁਧਿਆਣਾ ਤੋਂ ਚਿੰਤਪੁਰਨੀ ਅਤੇ ਮਾਤਾ ਬਾਲਾ ਜੀ ਦੇ ਦਰਸ਼ਨਾਂ ਲਈ ਕਮੇਟੀ ਦੇ ਪ੍ਰਧਾਨ ਰਮਨ ਕੌੜਾ ਦੀ ਅਗਵਾਈ ਹੇਠ ਰਵਾਨਾ ਹੋਈ | ਇਸ ਸਬੰਧੀ ਪ੍ਰਧਾਨ ਰਮਨ ਕੌੜਾ ਨੇ ਦੱਸਿਆ ਕਿ ਕੰਨਿਆ ਪੂਜਣ ਕਰਨ ਉਪਰੰਤ ਦੇਵਾ, ਨਿਰਮਲਾ ਪ੍ਰਭਾਕਰ ਅਤੇ ਮੋਹਨ ਲਾਲ ਅਰੋੜਾ ਨੇ ਪੂਜਾ ਤੋਂ ਬਾਅਦ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਸ਼ੀਸ਼ਪਾਲ ਗੋਇਲ, ਨੰਦਕਿਸ਼ੋਰ ਉਪਲ, ਰਜਨੀਸ਼ ਕੌੜਾ, ਬਲਵਿੰਦਰ ਸ਼ਰਮਾ, ਸੁਰਿੰਦਰ ਕੁਮਾਰ ਗੁਲਾਟੀ, ਵਿਨੋਦ ਕੁਮਾਰ ਗੁਲਾਟੀ, ਸੰਦੀਪ ਤੁਲੀ, ਰੋਹਿਤ ਕੌੜਾ, ਅਸ਼ਵਨੀ ਪਾਠਕ ਅਤੇ ਸਤਪਾਲ ਪਾਠਕ ਨੇ ਮਹਾਂਮਾਈ ਦੀ ਉਸਤਤ ਵਿਚ ਉਨ੍ਹਾਂ ਦੇ ਭਜਨ ਗਾ ਕੇ ਭਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਰਮਨ ਕੌੜਾ ਨੇ ਕਿਹਾ ਕਿ ਜਿਹੜਾ ਵੀ ਭਗਤ ਪੂਰਨ ਸ਼ਰਧਾ ਨਾਲ ਮਹਾਂਮਾਈ ਚਿੰਤਪੁਰਨੀ ਜੀ ਦੇ ਦਰਸ਼ਨ ਕਰਦਾ ਹੈ, ਮਹਾਂਮਾਈ ਉਸ ਦੀਆਂ ਚਿੰਤਾਵਾਂ ਦੂਰ ਕਰਨ ਦੇ ਨਾਲ ਨਾਲ ਝੋਲੀਆਂ ਵੀ ਭਰ ਦਿੰਦੀ ਹੈ ਅਤੇ ਉਸ ਦੇ ਪਰਿਵਾਰ ਵਿਚ ਕਿਸੇ ਕਿਸਮ ਦੀ ਘਾਟ ਨਹੀਂ ਰਹਿੰਦੀ |

Ad Position 22
No active advertisement
ਪਿਛਲੀ ਖ਼ਬਰ ਪ੍ਰਤਾਪ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀਆਂ ਵਲੋਂ ਸਕੂਲ ਦਾ ਦÏਰਾ <br/> ਅਗਲੀ ਖ਼ਬਰ ਵਿਧਾਇਕਾ ਛੀਨਾ ਵਲੋਂ ਵਾਰਡ ਨੰਬਰ 33 'ਚ 72 ਲੱਖ ਰੁਪਏ ਦੀ ਲਾਗਤ ਨਾਲ ਆਰ.ਐਮ.ਸੀ. ਗਲੀਆਂ ਦੇ ਨਿਰਮਾਣ ਕਾਰਜ ਦਾ ਉਦਘਾਟਨ...
Ad Position 24