ਡਾਬਾ/ਲੁਹਾਰਾ, 26 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਵਾਰਡ ਨੰਬਰ 36 ਦੇ ਕੌਂਸਲਰ ਸਤਨਾਮ ਸਿੰਘ ਢਿੱਲੋਂ ਵਲੋਂ ਵਾਰਡ ਵਿਚ ਆਉਂਦੇ ਗੁਰਬਚਨ ਨਗਰ ਲੁਹਾਰਾ ਦੀ ਗਲੀਆਂ ਗਲੀ ਨੰਬਰ 1/ਏ, 1, 2 ਅਤੇ 3 ਨੂੰ ਬਣਾਉਣ ਦੀ ਸ਼ੁਰੂਆਤ ਵਾਰਡ ਦੇ ਮੋਹਤਵਰਾਂ ਨਾਲ ਸਾਂਝੇ ਤੌਰ 'ਤੇ ਟੱਕ ਲਗਾ ਕੇ ਕੀਤੀ | ਇਸ ਮੌਕੇ ਕੌਂਸਲਰ ਸਤਨਾਮ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਗਲੀਆਂ ਦੀ ਹਾਲਤ ਬਹੁਤ ਮਾੜੀ ਸੀ, ਥੋੜ੍ਹਾ ਜਿਹਾ ਮੀਂਹ ਪੈਣ ਨਾਲ ਇਨ੍ਹਾਂ ਗਲੀਆਂ ਵਿਚ ਚਿੱਕੜ ਹੋ ਜਾਂਦਾ ਸੀ | ਲੋਕਾਂ ਨੇ ਮੇਰੇ ਧਿਆਨ ਵਿਚ ਲਿਆਉਣ 'ਤੇ ਇਹ ਕੰਮ ਸ਼ੁਰੂ ਕਰਵਾਇਆ ਹੈ | ਗਲੀਆਂ ਬਣ ਜਾਣ 'ਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ | ਕੌਂਸਲਰ ਢਿੱਲੋਂ ਨੇ ਦੱਸਿਆ ਕਿ ਇਸ ਕੰਮ 'ਤੇ 54 ਲੱਖ 86 ਹਜ਼ਾਰ ਦੀ ਲਾਗਤ ਆਵੇਗੀ | ਕੰਮ ਸ਼ੁਰੂ ਹੋਣ 'ਤੇ ਵਾਰਡ ਦੇ ਲੋਕਾਂ ਨੇ ਢਿੱਲੋਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪਰਮਜੀਤ ਢਿੱਲੋਂ, ਸੂਰਜ ਰਾਓ, ਰਾਜੂ ਯਾਦਵ, ਗੁਰਬਖਸ਼ ਸਿੰਘ, ਰਣਧੀਰ ਸਿੰਘ ਢਿੱਲੋਂ, ਭੁਪਿੰਦਰ ਕੌਰ, ਹਰਜੀਤ ਕੌਰ, ਸੋਨੀਆ, ਜਸਪਾਲ ਕੌਰ, ਕਿੰਦਰ ਕੌਰ, ਨਰਿੰਦਰ ਕੌਰ, ਕਲਾ ਵਤੀ, ਪੂਜਾ ਰਾਣੀ, ਜਸਵਿੰਦਰ ਕੌਰ, ਨਰਿੰਦਰ ਸਿੰਘ ਨਿੰਦਾ, ਜੈਜ਼ੀ ਬੀ ਆਦਿ ਹਾਜ਼ਰ ਸਨ |