29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਵੈਟਰਨਰੀ ਯੂਨੀਵਰਸਿਟੀ ਵਲੋਂ ਕੰਮ ਮÏਕੇ ਖ਼ੁਸ਼ੀ ਸੰਬੰਧੀ ਅਨੁਭਵ ਸੈਸ਼ਨ ਕਰਵਾਇਆ

Ad Position 21
No active advertisement
ਅਜੀਤ ਡੈਸਕ 27-04-2026
ਲੁਧਿਆਣਾ, 26 ਅਪ੍ਰੈਲ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ 'ਕੰਮ ਮÏਕੇ ਖ਼ੁਸ਼ੀ' ਵਿਸ਼ੇ 'ਤੇ ਇਕ ਬਹੁਤ ਹੀ ਦਿਲਚਸਪ ਸੈਸ਼ਨ ਦਾ ਆਯੋਜਨ ਕੀਤਾ ਗਿਆ | ਡਾ. ਰਾਮ ਸਰਨ ਸੇਠੀ, ਡੀਨ, ਕਾਲਜ ਆਫ਼ ਐਨੀਮਲ ਬਾਇਉਟੈਕਨਾਲੋਜੀ ਅਤੇ ਨਿਰਦੇਸ਼ਕ, ਵੈਟਰਨਰੀ ਐਂਡ ਲਾਈਵ ਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਾਡੇਸ਼ਨ ਨੇ ਦੱਸਿਆ ਕਿ ਇਹ ਪ੍ਰੋਗਰਾਮ ਯੂਨੀਵਰਸਿਟੀ ਵਿਚ ਆਪਣੀ ਕਿਸਮ ਦੀ ਪਹਿਲਾ ਉਪਰਾਲਾ ਹੈ, ਜੋ ਵਿਸ਼ੇਸ਼ ਤÏਰ 'ਤੇ ਕੰਮ ਸੰਬੰਧੀ ਖ਼ੁਸ਼ੀ 'ਤੇ ਕੇਂਦਰਿਤ ਸੀ | ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ ਅਤੇ ਸਟਾਫ਼ ਨੇ ਸੈਸ਼ਨ ਵਿਚ ਸਰਗਰਮੀ ਨਾਲ ਹਿੱਸਾ ਲਿਆ¢ ਡਾ. ਰਾਬਿੰਦਰ ਸਿੰਘ ਅÏਲਖ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਖ਼ੁਸ਼ੀ ਦਾ ਅਰਥ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਵੱਖ ਹੁੰਦਾ ਹੈ ਪਰ ਇਹ ਟਿਕਾਊ, ਉਦੇਸ਼ਪੂਰਨ ਅਤੇ ਡੂੰਘਾਈ ਵਾਲਾ ਹੋਣਾ ਚਾਹੀਦਾ ਹੈ, ਨਾ ਕਿ ਥੋੜ੍ਹ ਚਿਰਾ¢ ਮੁੱਖ ਸੈਸ਼ਨ ਦੇ ਬੁਲਾਰੇ ਡਾ. ਅਰੁਣ ਭਾਰਦਵਾਜ, ਚੀਫ਼ ਹੈਪੀਨੈਸ ਇੰਜੀਨੀਅਰ ਅਤੇ ਐਕਸੀਲੈਂਸ ਮੈਂਟਰ ਸਨ, ਜਿਨ੍ਹਾਂ ਨੇ ਇਕ ਅਨੁਭਵੀ ਅਤੇ ਬਹੁਤ ਹੀ ਕਿਰਿਆਸ਼ੀਲ ਸੈਸ਼ਨ ਕੀਤਾ | ਦਿਲਚਸਪ ਗਤੀਵਿਧੀਆਂ ਅਤੇ ਅਸਲ-ਜੀਵਨ ਅਨੁਭਵਾਂ ਰਾਹੀਂ, ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਕੰਮ ਦੀ ਖ਼ੁਸ਼ੀ ਦੇ ਸੰਕਲਪ ਨੂੰ ਸਦੀਵੀ ਬਣਾਉਣ ਦੇ ਨੁਕਤੇ ਦੱਸੇ | ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਇਸ ਨਵੀਨਕਾਰੀ ਪਹਿਲਕਦਮੀ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਅਕਾਦਮਿਕ ਵਾਤਾਵਰਣ ਪ੍ਰਣਾਲੀ ਦੇ ਅੰਦਰ ਭਾਵਨਾਤਮਕ ਤੰਦਰੁਸਤੀ ਨੂੰ ਤਰਜੀਹ ਦੇਣ ਦੇ ਯਤਨਾਂ ਨੂੰ ਸਰਾਹਿਆ¢ ਸੈਸ਼ਨ ਦਾ ਸਮਾਪਨ ਡਾ. ਵਰਿੰਦਰ ਉਪਲ, ਨਿਰਦੇਸ਼ਕ, ਮਨੁੱਖੀ ਸਾਧਨ ਪ੍ਰਬੰਧਨ ਕੇਂਦਰ ਵਲੋਂ ਰਸਮੀ ਧੰਨਵਾਦ ਦੇ ਨਾਲ ਹੋਇਆ, ਜਿਨ੍ਹਾਂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਬੁਲਾਰਿਆਂ, ਪ੍ਰਬੰਧਕਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ¢
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ ਕੀਤਾ ਮੰਡੀਆਂ ਦਾ ਦੌਰਾ ਅਗਲੀ ਖ਼ਬਰ ਕੌਂਸਲਰ ਸਤਨਾਮ ਢਿੱਲੋਂ ਵਲੋਂ ਗੁਰਬਚਨ ਨਗਰ ਵਿਖੇ ਗਲੀਆਂ ਬਣਾਉਣ ਦੀ ਸ਼ੁਰੂਆਤ <br/>
Ad Position 24