ਲੁਧਿਆਣਾ, 26 ਅਪ੍ਰੈਲ (ਜਤਿੰਦਰ ਭੰਬੀ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ ਮੰਡੀਆਂ ਦਾ ਦੌਰਾ ਕੀਤਾ, ਇਸ ਦੌਰਾਨ 15 ਲੱਖ ਹੋਰੀ ਮਾਰਕੀਟ ਕਮੇਟੀ ਸਾਹਨੇਵਾਲ ਦੀਆਂ ਅੱਠ ਮੰਡੀਆਂ 'ਚੋਂ ਖ਼ਰੀਦ ਕੀਤੀ ਗਈ, ਜਿਸ ਵਿਚੋਂ ਸਿਰਫ਼ 2 ਲੱਖ ਬੋਰੀ ਲਿਫ਼ਟਿੰਗ ਹੋਈ ਆ ਬਾਕੀ ਖੁੱਲੇ੍ਹ ਅਸਮਾਨ ਦੇ ਥੱਲੇ ਪਈ ਆ | ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਮੰਨ ਕਣਕ ਮੰਡੀਆਂ ਵਿਚ ਖੁੱਲੇ੍ਹ ਅਸਮਾਨ ਥੱਲੇ ਪਈ ਹੈ, ਜਿਸਦਾ ਕੋਈ ਵਾਲੀ ਵਾਰਸ ਨਹੀਂ, ਇਸ ਤੋਂ ਪਤਾ ਲੱਗਦਾ ਕਿ ਭਗਵੰਤ ਮਾਨ ਸਰਕਾਰ ਜੋ ਕਹਿੰਦੀ ਆ ਉਹ ਖ਼ਾਲੀ ਖੋਖਲੇ ਵਾਅਦੇ ਹੁੰਦੇ ਨੇ, ਜਿਸ ਨਾਲ ਆੜਤੀਆਂ ਨੂੰ ਵੱਡਾ ਘਾਟਾ ਪਵੇਗਾ, ਕਿਉਂਕਿ 45 ਡਿਗਰੀ ਤਾਪਮਾਨ ਥੱਲੇ ਪਈ ਕਣਕ ਹਰ ਸਮੇਂ ਘੱਟ ਰਹੀ ਹੈ, ਜਿਸ ਨਾਲ ਮਾਰਕੀਟ 'ਤੇ ਵੀ ਫ਼ਰਕ ਪਵੇਗਾ | ਉਨ੍ਹਾਂ ਕਿਹਾ ਕਿ ਜਿੰਨੀ ਕਣਕ ਮੰਡੀਆਂ ਵਿਚੋਂ ਚੱਕੀ ਜਾਵੇਗੀ, ਉਨੀ ਹੀ ਕਣਕ 'ਤੇ ਪੈਸੇ ਪੈਣਗੇ, ਜਿਸ ਕਾਰਨ ਅੱਜ ਕਿਸਾਨਾਂ ਦੇ ਪੈਸੇ ਵੀ ਲੇਟ ਹੋ ਰਹੇ ਨੇ, ਜੋ ਕਿ ਮਾਨ ਸਰਕਾਰ ਨੇ ਕਿਹਾ ਸੀ ਕਿ 500 ਬੋਰੀ ਹਰ ਰੋਜ਼ ਦੀ ਲਿਫ਼ਟਿੰਗ ਕੀਤੀ ਜਾਵੇਗੀ ਪਰ ਨਹੀਂ ਹੋ ਰਹੀ | ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜੇ ਕੱਲ੍ਹ ਤੱਕ ਲਿਫ਼ਟਿੰਗ ਨਹੀਂ ਹੁੰਦੀ ਤਾਂ ਉਹ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਗੇ |