ਚੇਤਨਪੁਰਾ, 26 ਅਪ੍ਰੈਲ (ਮਹਾਂਬੀਰ ਸਿੰਘ ਗਿੱਲ)-ਚੇਤਨਪੁਰਾ ਤੋਂ ਜਗਦੇਵ ਕਲਾਂ ਵਾਇਆ ਸੰਤੂ ਨੰਗਲ ਨੂੰ ਜਾਂਦੀ ਖਸਤਾ ਹਾਲਤ ਸੜਕ ਉੱਪਰ ਇਕ ਸਕੂਟਰੀ ਸਵਾਰ ਪਾਠੀ ਸਿੰਘ ਦੀ ਟਰੈਕਟਰ ਟਰਾਲੀ ਨਾਲ ਹਾਦਸਾ ਹੋਣ ਕਰਕੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ, ਘਟਨਾ ਦਾ ਸ਼ਿਕਾਰ ਹੋਏ ਪਾਠੀ ਸਿੰਘ ਬਾਬਾ ਹਰਦੇਵ ਸਿੰਘ ਸਪੁੱਤਰ ਦਲੀਪ ਸਿੰਘ ਪਿੰਡ ਜੇਠੂਨੰਗਲ ਨੇ ਦੱਸਿਆ ਕਿ ਉਹ ਆਪਣੀ ਸਕੂਟਰੀ ਪੀ. ਬੀ. 0ਈ ਜੈੱਡ 9708 'ਤੇ ਸਵਾਰ ਹੋ ਕੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਚੇਤਨਪੁਰਾ ਨਜ਼ਦੀਕ ਜਾ ਰਿਹਾ ਸੀ ਕਿ ਸੜਕ ਦੀ ਖਸਤਾ ਹਾਲਤ ਕਾਰਨ ਉਸ ਦਾ ਸੰਤੁਲਿਨ ਵਿਗੜ ਜਾਣ ਕਰਕੇ ਉਹ ਸਕੂਟਰੀ ਸਮੇਤ ਸੜਕ 'ਤੇ ਡਿੱਗ ਪਿਆ ਤੇ ਉਸ ਦੇ ਪਿੱਛੇ ਤੋਂ ਆ ਰਿਹਾ ਟਰੈਕਟਰ ਟਰਾਲੀ ਉਸਦੇ ਉੱਪਰੋਂ ਦੀ ਲੰਘ ਗਿਆ | ਟਰੈਕਟਰ ਨੂੰ ਪ੍ਰਦੀਪ ਸਿੰਘ ਵਾਸੀ ਸੰਗਤਪੁਰਾ ਚਲਾ ਰਿਹਾ ਸੀ | ਸਿੱਟੇ ਵਜੋਂ ਉਕਤ ਵਿਅਕਤੀ ਦੀ ਖੱਬੀ ਲੱਤ ਮੋਟੇ ਪੱਟ ਤੋਂ, ਖੱਬੇ ਪਾਸੇ ਦੀਆਂ ਪਸਲੀਆਂ ਵੀ ਟੁੱਟ ਗਈਆਂ ਤੇ ਉਸ ਦੇ ਸਿਰ ਵਿਚ ਵੀ ਗੰਭੀਰ ਸੱਟਾਂ ਲੱਗ ਗਈਆਂ, ਉਸਨੂੰ ਤੁਰੰਤ ਉਸਦੇ ਪਰਿਵਾਰਕ ਮੈਂਬਰਾਂ ਨੇ ਅੰਮਿ੍ਤਸਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਪਿੰਡ ਦੇ ਸਾਬਕਾ ਸਰਪੰਚ ਸਵਿੰਦਰ ਸਿੰਘ ਤੇ ਹੋਰ ਵਿਅਕਤੀਆਂ ਵਲੋਂ ਪੁਲਿਸ ਥਾਣਾ ਝੰਡੇਰ ਨੂੰ ਦਿੱਤੀ ਦਰਖਾਸਤ ਰਾਹੀਂ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ ਦਵਾਇਆ ਜਾਵੇ | ਇਸ ਹਾਦਸੇ ਵਿਚ ਪਾਠੀ ਸਿੰਘ ਦੀ ਸਕੂਟਰੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ |