ਬਾਬਾ ਬਕਾਲਾ ਸਾਹਿਬ, 26 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-'ਪੰਜਾਬ ਸਰਕਾਰ ਨੇ ਹਮੇਸ਼ਾਂ ਹੀ ਸਮੇਂ ਸਮੇਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਸਬੰਧੀ ਟਾਲ ਮਟੋਲ ਦੀ ਸਥਿਤੀ ਬਣਾਈ ਰੱਖੀ ਹੈ ਅਤੇ ਇਨ੍ਹਾਂ ਲਾੋਰਆਂ ਲੱਪਿਆਂ ਵਿੱਚ ਹੀ ਪਿਛਲੇ ਸਾਢੇ 4 ਸਾਲ ਲੰਘ ਗਏ ਹਨ ਪਰ ਹੱਕੀ ਮੰਗਾਂ ਨੂੰ ਲੈ ਕੇ ਪੈਨਸ਼ਨਰ ਐਸੋਸੀਏਸ਼ਨ ਆਪਣਾ ਸੰਘਰਸ਼ ਜਾਰੀ ਰੱਖੇਗੀ ਅਤੇ ਇਸਦਾ ਖਮਿਆਜਾ ਸਰਕਾਰ ਨੁੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚੱ ਚੁਕਾਉਣਾ ਪਵੇਗਾ |' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਟੇਟ ਪੈਨਸ਼ਨਰਾਂ ਅਤੇ ਸੀਨੀਅਰ ਸਿਟੀਜਨ ਵੇਲਫੇਅਰ ਕੰਨਫਡਰੇਸ਼ਨ ਐਸੋਸੀਏਸ਼ਨ (ਰਜਿ:), ਤਹਿਸੀਲ਼ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਨੂੰ ਸੰਬੋਧਿਨ ਕਰਦਿਆਂ ਤਹਿਸੀਲ ਪ੍ਰਧਾਨ ਹਰਭਜਨ ਸਿੰਘ ਖੇਲਾ ਅਤੇ ਜਨਰਲ ਸਕੱਤਰ ਹੈੱਡਮਾਸਟਰ ਬਲਦੇਵ ਸਿੰਘ ਬੱਲ ਸਠਿਆਲਾ ਨੇ ਕੀਤਾ | ਉਨ੍ਹਾਂ ਪੁਰਾਣੀ ਪੈਨਸ਼ਨ ਬਹਾਲੀ ਦੀ ਟਾਲ ਮਟੋਲ ਨੀਤੀ ਬੰਦ ਕਰਨ, ਛੇਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਕੇ 2.59 ਦਾ ਫੈਕਟਰ ਲਾਗੂ ਕਰਨ, ਪਤੀ-ਪਤਨੀ ਦੋਵਾਂ ਨੂੰ ਸਫਰੀ ਭੱਤਾ ਦੇਣ, ਮੈਡੀਕਲ ਭੱਤਾ 2500 ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਪੇ ਕਮਿਸ਼ਨ 'ਚ 20% ਵਾਧਾ ਕਰਨ, ਆਪਸ਼ਨ ਦੇਣ ਦੀ ਸ਼ਰਤ ਖਤਮ ਕਰਨ, ਬੈਂਕਾਂ ਵਿੱਚ ਪੈਨਸ਼ਨਰਾਂ ਲਈ ਵੱਖਰਾ ਕਾਊਾਟਰ ਬਣਾਉਣ, ਸੀਨੀਅਰ ਸਿਟੀਜਨ ਨੂੰ ਪੈਨਸ਼ਨਾਂ ਨੂੰ ੰ ਇਨਕਮ ਟੈਕਸ ਤੋਂ ਛੋਟ ਦੇਣ ਅਤੇ ਬੱਸ ਕਿਰਾਏ 'ਚ ਰਿਆਇਤ ਦੇਣ ਦੀ ਮੰਗ ਕੀਤੀ | ਇਸ ਮੌਕੇ ਸ: ਪੂਰਨ ਸਿੰਘ ਸੰਧੂ ਠੱਠੀਆਂ ਮੀਤ ਪ੍ਰਧਾਨ, ਮਾ: ਮਨਜੀਤ ਸਿੰਘ ਵੱਸੀ, ਮੱਖਣ ਸਿੰਘ ਭੈਣੀਵਾਲਾ, ਕਪੂਰ ਸਿੰਘ ਬਾਬਾ ਬਕਾਲਾ ਸਾਹਿਬ, ਗੁਰਚਰਨ ਸਿੰਘ ਮਾਨ, ਮਲਕੀਅਤ ਸਿੰਘ, ਗੁਰਮੀਤ ਸਿੰਘ ਬੀ.ਈ.ਈ.ਓ., ਰਘਬੀਰ ਸਿੰਘ, ਮੰਗਲ ਸਿੰਘ, ਜੋਗਿੰਦਰ ਸਿੰਘ ਰਈਆ, ਸੁਰਜੀਤ ਸਿੰਘ ਰਈਆ, ਗੁਰਚਰਨ ਸਿੰਘ ਰਈਆ, ਦਿਆਲ ਸਿੰਘ, ਗਿਆਨ ਸਿੰਘ ਨੰਗਲੀ, ਰਾਜ ਕੁਮਾਰ ਪਟਵਾਰੀ, ਬਲਦੇਵ ਸਿੰਘ ਸੋਢੀ, ਹਰਸ਼ਰਨ ਸਿੰਘ ਬੁਤਾਲਾ, ਅਵਤਾਰ ਸਿੰਘ ਪੱਡਾ, ਮਾਸਟਰ ਕਰਨੈਲ ਸਿੰਘ, ਗੁਰਦੀਪ ਸਿੰਘ, ਸੁਰਜੀਤ ਸਿੰਘ ਰਈਆ, ਹਰਭਜਨ ਸਿੰਘ ਭੈਣੀ ਬਦੇਸ਼ਾ, ਦਵਿੰਦਰ ਸਿੰਘ ਕੰਬੋ, ਗੁਰਦਿਆਲ ਸਿੰਘ, ਗੁਰਮੀਤ ਸਿੰਘ, ਆਦਿ ਹਾਜ਼ਰ ਸਨ |