ਮਾਨਾਂਵਾਲਾ, 26 ਅਪ੍ਰੈਲ (ਗੁਰਦੀਪ ਸਿੰਘ ਨਾਗੀ)-ਥਾਈਰਡ ਗ੍ਰੰਥੀ ਨੂੰ ਗਿੱਲੜ ਵੀ ਆਖਦੇ ਹਨ ਇਹ ਗਲੇ ਵਿਚ ਸਾਹ ਨਲੀ ਦੇ ਉੱਪਰ ਵੋਕਲਕਾਰਡ ਦੇ ਦੋ ਭਾਗਾਂ ਵਿਚ ਹੁੰਦਾ ਹੈ ਅਤੇ ਇਸਦਾ ਅਕਾਰ ਤਿਤਲੀ ਵਰਗਾ ਹੁੰਦਾ ਹੈ | ਇਹ ਗ੍ਰੰਥੀ ਥਾਈਰਾਕਿਸਨ ਨਾਮਕ ਹਾਰਮੋਨ ਬਣਾਉਂਦੀ ਹੈ, ਜਿਸ ਰਾਹੀਂ ਸਰੀਰ ਨੂੰ ਊਰਜਾ, ਪ੍ਰੋਟੀਨ ਉਤਪਾਦਨ ਅਤੇ ਹੋਰ ਹਾਰਮੋਨ ਦੇ ਪ੍ਰਤੀ ਹੋਣ ਵਾਲੀ ਸੰਵੇਦਨਸ਼ੀਲਤਾ ਕੰਟਰੋਲ ਹੁੰਦੀ ਹੈ | ਇਹ ਜਾਣਕਾਰੀ ਈ.ਐਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਗੁਰਸ਼ੇਰ ਹਸਪਤਾਲ, ਨਜਦੀਕ ਬ੍ਰੈਸਟਪ੍ਰਾਈਜ, ਮਾਨਾਂਵਾਲਾ ਅੰਮਿ੍ਤਸਰ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਥਾਈਰਡ ਦੋ ਕਿਸਮ ਦਾ ਹੁੰਦਾ ਹੈ ਜਿਵੇਂ ਹਾਈਪੋਥਾਈਰਡ ਅਤੇ ਹਾਈਪਰਥਾਈਰਡ, ਜਿਨ੍ਹਾਂ ਵਿਚੋਂ ਹਾਈਪੋਥਾਈਰਡ ਦੇ ਮਰੀਜਾਂ ਵਿਚ ਵਜਨ ਦਾ ਵਧਣਾ, ਥਕਾਵਟ, ਡਿਪਰੈਸ਼ਨ, ਚਿੜਚਿੜਾਪਨ, ਕਬਜ, ਚਮੜੀ ਖੁਸ਼ਕ, ਔਰਤਾਂ ਵਿਚ ਮਹਾਂਵਾਰੀ ਦੀ ਸਮੱਸਿਆ, ਹਾਰਟ ਰੇਟ ਘੱਟ ਹੋਣਾ, ਪਸੀਨਾ ਘੱਟ ਆਉਣਾ, ਚੇਹਰਾ ਫੁਲ ਜਾਣਾ ਆਦਿ ਅਤੇ ਹਾਈਪਰਥਾਈਰਡ ਦੇ ਮਰੀਜਾਂ ਵਿਚ ਜਿਆਦਾ ਪਸੀਨਾ ਆਉਣਾ, ਜਿਆਦਾ ਗਰਮੀ ਲੱਗਣਾ, ਅੱਖਾਂ ਦਾ ਬਾਹਰ ਨੂੰ ਆਉਣਾ, ਔਰਤਾਂ ਵਿਚ ਮਹਾਂਮਾਰੀ ਦੀ ਸਮੱਸਿਆ, ਦਿਲ ਦੀ ਧੜਕਣ ਤੇਜ ਹੋਣਾ, ਚਮੜੀ ਲਾਲ ਰਹਿਣਾ, ਜਿਆਦਾ ਪਸੀਨਾ ਆਉਣਾ, ਸਾਹ ਲੈਣ ਵਿਚ ਤਕਲੀਫ ਅਤੇ ਹੱਥ ਕੰਬਣਾ ਆਦਿ ਲੱਛਣ ਹੋ ਸਕਦੇ ਹਨ | ਉੱਕਤ ਲੱਛਣ ਦਿਖਾਈ ਦੇਣ 'ਤੇ ਮਰੀਜ ਨੂੰ ਤੁਰੰਤ ਮਾਹਿਰ ਡਾਕਟਰ ਪਾਸੋ ਆਪਣਾ ਮੁਆਇਨਾ ਕਰਵਾਉਣਾ ਚਾਹੀਦਾ ਹੈ |