11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸਿਨੇਮਾ ਤੋਂ ਕਾਰੋਬਾਰ ਤੱਕ: ਅਦਾਕਾਰਾ ਦਿਵਿਤਾ ਜੁਨੇਜਾ ਦੀ ਨਵੀਂ ਉਡਾਨ ਦਿਵਿਤਾ ਜੁਨੇਜਾ ਨੇ ਡੀ'ਜਾਨਾ ਅਟਾਰਸ ਨਾਲ ਲਗਜ਼ਰੀ ਫਰੈਗਰੈਂਸ ਮਾਰਕੀਟ 'ਚ ਪ੍ਰਵੇਸ਼ <br/>

Ad Position 21
No active advertisement
ਅਜੀਤ ਡੈਸਕ 29-04-2026
ਚੰਡੀਗੜ•, 28 ਅਪ੍ਰੈਲ (ਅ.ਬ.)- ਅੰਬਾਲਾ ਅਤੇ ਚੰਡੀਗੜ• ਵਿਚਕਾਰ ਪਲੀ ਤੇ ਵੱਡੀ ਹੋਈ ਦਿਵਿਤਾ ਜੁਨੇਜਾ ਦੇ ਜੀਵਨ 'ਚ ਸਿਨੇਮਾ ਨੇ ਬਹੁਤ ਜਲਦੀ ਦਸਤਕ ਦੇ ਦਿੱਤੀ ਸੀ | ਪ੍ਰਸਿੱਧ ਉੱਦਮੀ ਸੰਜੀਵ ਜੁਨੇਜਾ ਦੀ ਧੀ ਹੋਣ ਦੇ ਨਾਤੇ, ਉਸਨੂੰ ਛੋਟੀ ਉਮਰ ਤੋਂ ਹੀ ਕਾਰੋਬਾਰ ਅਤੇ ਬ੍ਰਾਂਡਿੰਗ ਦੀਆਂ ਬਾਰੀਕੀਆਂ ਨੂੰ ਨੇੜਿਓਾ ਸਮਝਣ ਦਾ ਮੌਕਾ ਮਿਲਿਆ | ਉਸ ਦੇ ਪਿਤਾ ਨੇ ਦਰਦ ਰਾਹਤ ਅਤੇ ਪੇਟ ਕੇਅਰ ਨਾਲ ਜੁੜੇ ਉਤਪਾਦਾਂ 'ਚ ਖੇਤਰ 'ਚ ਇਕ ਮਜ਼ਬੂਤ ਅਤੇ ਸਫਲ ਕਾਰੋਬਾਰ ਬਣਾਇਆ, ਜਿਸ ਦਾ ਪ੍ਰਭਾਵ ਦਿਵਿਆ ਦੀ ਸੋਚ ਅਤੇ ਦਿ੍ਸ਼ਟੀ 'ਚ ਸਪੱਸ਼ਟ ਤੌਰ 'ਤੇ ਦਿਖਾਈ ਦਿੰਦਾ ਹੈ | ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਪਹਿਲੀ ਫਿਲਮ, 'ਹੀਰ ਐਕਸਪ੍ਰੈਸ'' 'ਚ ਉਸਨੇ ਤਜਰਬੇਕਾਰ ਅਦਾਕਾਰਾਂ ਨਾਲ ਸਕ੍ਰੀਨ ਸਾਂਝੀ ਕੀਤੀ, ਪਰ ਦਿਵਿਤਾ ਦੀਆਂ ਅਸਲ ਸ਼ਕਤੀਆਂ ਅਦਾਕਾਰੀ ਤੋਂ ਪਰੇ ਹਨ | ਉਸਦੀ ਆਫ-ਸਕ੍ਰੀਨ ਦਿ੍ਸ਼ਟੀ ਅਤੇ ਉੱਦਮਤਾ ਉਸਨੂੰ ਵੱਖਰਾ ਬਣਾ ਰਹੀ ਹੈ | ਇਸ ਕੜੀ 'ਚ ਦਿਵਿਤਾ ਹੁਣ ਮੁੰਬਈ ਦੇ ਵਰਲੀ ਦੇ ਇੱਕ ਸਟੂਡੀਓ 'ਚ ਆਪਣੇ ਪਹਿਲੇ ਵਿਆਹ-ਥੀਮ ਵਾਲੇ ਪੌਪ-ਅੱਪ ਪ੍ਰੋਗਰਾਮ ਦੇ ਨਾਲ ਆਪਣਾ ਲਗਜ਼ਰੀ ਫਰੈਗਰੈਂਸ ਬ੍ਰਾਂਡ, ਡੀ'ਜਾਨਾ ਅਟਾਰਸ ਲਾਂਚ ਕਰਨ ਲਈ ਤਿਆਰ ਹੈ | ਬ੍ਰਾਂਡ ਨੂੰ ਖਾਸ ਤੌਰ 'ਤੇ ਵਿਆਹਾਂ ਅਤੇ ਵੱਡੇ ਜਸ਼ਨਾਂ ਨਾਲ ਜੁੜੇ ਉੱਚ-ਮੁੱਲ ਵਾਲੇ ਤੋਹਫ਼ੇ ਸੈਗਮੈਂਟ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ | ਦਿਵਿਤਾ ਦਾ ਟੀਚਾ ਭਾਰਤ ਦੀਆਂ ਰਵਾਇਤੀ ਖੁਸ਼ਬੂਆਂ ਨੂੰ ਇਕ ਵਿਸ਼ਵਵਿਆਪੀ ਅਤੇ ਲਗਜ਼ਰੀ ਪਛਾਣ ਦੇਣਾ ਹੈ | ਸਿਨੇਮਾ ਅਤੇ ਕਾਰੋਬਾਰ ਦੋਵਾਂ 'ਚ ਇੱਕ ਮਜ਼ਬੂਤ ਮੌਜੂਦਗੀ ਦੇ ਨਾਲ, ਦਿਵਿਤਾ ਜੁਨੇਜਾ ਅਗਲੀ ਪੀੜ•ੀ ਦੀ ਇੱਕ ਨੌਜਵਾਨ ਸ਼ਖਸੀਅਤ ਵਜੋਂ ਉੱਭਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸਬ ਡਵੀਜ਼ਨ ਲਲਤੋਂ ਕਲਾਂ ਦਾ ਘਿਰਾਓ ਕੱਲ੍ਹ -ਹਰਪ੍ਰੀਤ ਸਿੰਘ ਸਿੰਮਕ ਅਗਲੀ ਖ਼ਬਰ ਨੂੰ ਹ, ਪੁੱਤਰ ਅਤੇ ਪਤਨੀ ਵਲੋਂ ਕੀਤੇ ਹਮਲੇ ਵਿਚ ਕਾਰੋਬਾਰੀ ਜ਼ਖ਼ਮੀ
Ad Position 24