ਲੁਧਿਆਣਾ, 28 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸੁਆਮੀ ਸੰਤ ਦਾਸ ਦਰਬਾਰ ਪੰਜਾਬੀ ਬਾਗ ਕਾਲੋਨੀ ਸਲੇਮਟਾਬਰੀ ਵਿਖੇ ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾ ਨੰਦ ਦੀ ਦੇਖ ਰੇਖ ਅਤੇ ਗੁਰਪੁਰਵਾਸੀ ਗਿਆਨੀ ਇੰਦਰਮੋਹਨ ਸਿੰਘ ਦੀਆਂ ਅਸੀਸਾਂ ਸਦਕਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦੀ ਜੱਥੇ ਵਲੋਂ ਪੰਜ ਰੋਜ਼ਾ ਸ੍ਰੀ ਸਹਿਜ ਪਾਠ ਅਤੇ ਗੁਰਮਤਿ ਸਮਾਗਮ ਕਰਵਾਏ ਗਏ | ਸ੍ਰੀ ਸਹਿਜ ਪਾਠ ਦੀ ਸਮਾਪਤੀ ਉਪਰੰਤ ਸ਼ਬਦੀ ਜੱਥੇ ਵਲੋਂ ਆਸਾਂ ਦੀ ਵਾਰ ਦਾ ਕੀਰਤਨ ਕੀਤਾ ਗਿਆ | ਸਮਾਗਮ ਵਿਚ ਮਾਤਾ ਵਿਪਨਪ੍ਰੀਤ ਕੌਰ, ਸੰਤ ਸਤਿਨਾਮ ਸਿੰਘ ਉਦਾਸੀ, ਮਹੰਤ ਬਾਵਾ ਉਂਕਾਰ ਦਾਸ ਖੁੱਡ ਮੁਹੱਲਾ, ਕੌਂਸਲਰ ਅਮਨ ਬੱਗਾ, ਭਾਜਪਾ ਆਗੂ ਗੁਰਦੀਪ ਸਿੰਘ ਗੋਸ਼ਾ, ਭਾਈ ਗੁਰਵਿੰਦਰ ਸਿੰਘ ਟੋਨੀ ਵੀਰਜੀ, ਨੇਕ ਸਿੰਘ ਖ਼ਾਲਸਾ ਸੇਖੇਵਾਲ, ਮਨਿੰਦਰ ਸਿੰਘ ਆਹੂਜਾ, ਜੇ.ਪੀ. ਸਿੰਘ, ਗੁਰਦੁਆਰਾ ਗੁਰ ਸਾਗਰ ਇਸਤਰੀ ਸਤਿਸੰਗ ਸਭਾ, ਸਰਬਜੀਤ ਸਿੰਘ ਪ੍ਰਧਾਨ ਗੁਰੂ ਗ੍ਰੰਥ ਸਾਹਿਬ ਸ਼ਬਦੀ ਜੱਥਾ ਆਦਿ ਹਾਜ਼ਰ ਸਨ | ਅਸਥਾਨ ਵਲੋਂ ਗਿਆਨੀ ਹਰਦੀਪ ਸਿੰਘ ਨੇ ਆਏ ਜੱਥਿਆਂ ਨੂੰ ਸਨਮਾਨਿਤ ਕਰਦਿਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਇੰਜ: ਮਨਦੀਪ ਸਿੰਘ, ਸਾਬਕਾ ਐਸ.ਡੀ.ਓ. ਚਮਕੌਰ ਸਿੰਘ, ਰਜਿੰਦਰ ਪੁਰੀ, ਰਜਿੰਦਰਪਾਲ, ਜਗਜੀਤ ਸਿੰਘ, ਗਗਨਪ੍ਰੀਤ ਸਿੰਘ ਸੰਨੀ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |