30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਜੈ ਮਾਂ ਸ਼ੀਤਲਾ ਦੇਵੀ ਕਲੱਬ ਨੇ 23ਵਾਂ ਸਾਲਾਨਾ ਜਾਗਰਣ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 02-05-2026
ਢੰਡਾਰੀ ਕਲਾਂ/ਲੁਧਿਆਣਾ, 1 ਮਈ (ਜਸਵੀਰ ਸਿੰਘ ਬੰਗਾ)-ਜੈ ਮਾਂ ਸ਼ੀਤਲਾ ਦੇਵੀ ਕਲੱਬ ਵਲੋਂ ਸਵ: ਕਰਨੈਲ ਸਿੰਘ ਸੇਵਾਦਾਰ ਦੀ ਯਾਦ ਵਿਚ 23ਵਾਂ ਸਾਲਾਨਾ ਜਾਗਰਣ ਸ਼ੇਰਪੁਰ ਖੁਰਦ ਵਿਖੇ ਕਰਵਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਪਹੁੰਚੇ ਸ਼ਰਧਾਲੂਆਂ ਨੇ ਮਾਂ ਦਾ ਅਸ਼ੀਰਵਾਦ ਲਿਆ | ਜਾਗਰਣ ਵਿਚ ਕੌਂਸਲਰ ਜਸਵਿੰਦਰ ਸਿੰਘ ਵੀਰੂ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਮਾਂ ਸ਼ੀਤਲਾ ਦੇਵੀ ਦਾ ਅਸ਼ੀਰਵਾਦ ਲਿਆ | ਕੌਂਸਲਰ ਵੀਰੂ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਹਰ ਇਕ ਦਿਨ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ | ਇਸ ਮੌਕੇ ਪ੍ਰਧਾਨ ਕੁਲਦੀਪ ਸਿੰਘ ਲਾਡੀ ਨੇ ਦੱਸਿਆ ਕਿ ਜਾਗਰਣ 'ਚ ਰਵੀ ਨਾਥ ਐਂਡ ਪਾਰਟੀ ਅੰਬਾਲਾ ਅਤੇ ਇਸ਼ਾਨ ਲਾਡੀ ਐਂਡ ਪਾਰਟੀ ਵਲੋਂ ਮਾਂ ਦਾ ਗੁਣਗਾਨ ਕੀਤਾ ਗਿਆ | ਇਸ਼ਾਨ ਲਾਡੀ ਐਂਡ ਪਾਰਟੀ ਵਲੋਂ ਗਾਏ ਭਜਨਾਂ 'ਤੇ ਸ਼ਰਧਾਲੂ ਝੂਮਣ ਲਈ ਮਜਬੂਰ ਹੋ ਗਏ | ਪ੍ਰਧਾਨ ਲਾਡੀ ਨੇ ਕੌਂਸਲਰ ਜਸਵਿੰਦਰ ਸਿੰਘ ਵੀਰੂ ਤੇ ਹੋਰ ਆਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦਾ ਜਾਗਰਣ 'ਚ ਪਹੁੰਚਣ 'ਤੇ ਧੰਨਵਾਦ ਕੀਤਾ | ਇਸ ਮੌਕੇ ਕਲੱਬ ਮੈਂਬਰ ਗੋਲਡੀ ਗਿੱਲ, ਮਿੰਟੂ, ਆਸ਼ੂ, ਸ਼ੰਮੀ ਗਿੱਲ, ਜਗਮੀਤ ਸਿੰਘ, ਗੁਰਮੀਤ ਸਿੰਘ ਗਰੇਵਾਲ, ਬਿੰਦਰ ਸਹੋਤਾ, ਵਿਸ਼ਾਲ ਗਿੱਲ, ਕਮਲਜੀਤ ਸਿੰਘ, ਗੁਰਮਿੰਦਰ ਸਿੰਘ, ਗੁਰਵੀਰ ਸਿੰਘ, ਗੁਰਜੋਤ ਸਿੰਘ, ਮਿੰਟੂ, ਹੈਪੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਨੇ ਮਈ ਦਿਵਸ ਮਨਾਇਆ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਮਜ਼ਦੂਰ ਦਿਵਸ ਮਨਾਇਆ <br/>
Ad Position 24