ਲੁਧਿਆਣਾ, 1 ਮਈ (ਭੁਪਿੰਦਰ ਸਿੰਘ ਬੈਂਸ)-ਸੈਕਰਡ ਹਾਰਟ ਕਾਨਵੈਂਟ ਸਕੂਲ ਨੇ ਸੀ.ਆਈ.ਐਸ.ਸੀ.ਈ. ਵਲੋਂ ਐਲਾਨੇ ਗਏ ਜਮਾਤ 10ਵੀਂ ਤੇ 12ਵੀਂ ਦੇ ਨਤੀਜਿਆਂ ਵਿਚ ਇਕ ਵਾਰ ਫਿਰ ਆਪਣੀ ਉਚ ਸਿੱਖਿਆ ਦੀ ਪਰੰਪਰਾ ਨੰੂ ਕਾਇਮ ਰੱਖਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਸਕੂਲ ਦੇ ਵਿਦਿਆਰਥੀਆਂ ਦੀ ਕਾਮਯਾਬੀ ਨੇ ਸੰਸਥਾ ਦਾ ਮਾਣ ਵਧਾਇਆ ਹੈ | ਆਈ.ਸੀ.ਐਸ.ਈ. ਜਮਾਤ 10ਵੀਂ ਪ੍ਰੀਖਿਆ ਵਿਚ ਕੁੱਲ 263 ਵਿਦਿਆਰਥੀਆਂ ਸ਼ਾਮਿਲ ਹੋਏ ਅਤੇ ਸਕੂਲ ਨੇ ਸ਼ਾਨਦਾਰ ਨਤੀਜਾ ਪ੍ਰਾਪਤ ਕੀਤਾ | ਇਸ ਦੇ ਨਾਲ ਹੀ 85 ਤੋਂ ਵੱਧ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਉਪਰ ਅੰਕ ਪ੍ਰਾਪਤ ਕਰਕੇ ਆਪਣੀ ਕਾਬਲੀਅਤ ਦਾ ਪ੍ਰਮਾਣ ਦਿੱਤਾ | ਸਿਮਰਨ ਪੁੱਤਰੀ ਵਿਨੋਦ ਕੁਮਾਰ ਅਤੇ ਰਿਤਿਕਾ ਗਰਗ ਪੁੱਤਰੀ ਨਵੀਨ ਗਰਗ ਨੇ 99.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ ਸਥਾਨ ਹਾਸਲ ਕਰਨ ਦੇ ਨਾਲ-ਨਾਲ ਲੁਧਿਆਣਾ ਜ਼ਿਲੇ੍ਹ ਵਿਚ ਸਾਂਝੇ ਤੌਰ 'ਤੇ ਦੂਜਾ ਸਥਾਨ ਪ੍ਰਾਪਤ ਕੀਤਾ | ਦੂਜੇ ਸਥਾਨ 'ਤੇ ਸਿ੍ਸ਼ਟੀ ਗੁਪਤਾ ਪੁੱਤਰੀ ਅਮਿਤ ਗੁਪਤਾ ਨੇ 98.2 ਫ਼ੀਸਦੀ ਅੰਕ ਹਾਸਿਲ ਕੀਤੇ | ਤੀਜੇ ਸਥਾਨ 'ਤੇ ਜੈਸੀਕਾ ਕਟਾਰੀਆ ਪੁੱਤਰੀ ਵਿਸ਼ਾਲ ਕਟਾਰੀਆ ਅਤੇ ਵਰਨਿਕ ਕੱਕੜ ਪੁੱਤਰੀ ਕਮਲ ਕੱਕੜ ਨੇ 98 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਾਂਝੇ ਤੌਰ 'ਤੇ ਆਪਣੀ ਥਾਂ ਬਣਾਈ | ਇਸ ਮੌਕੇ ਸਕੂਲ ਦੇ ਡਾਇਰੈਕਟਰ ਰੈਵਰੈਂਡ ਫਾਦਰ ਸਬੈਸਟੀਅਨ ਪੱਲਾਸ਼ੇਰੀ ਅਤੇ ਪਿ੍ੰਸੀਪਲ ਰੈਵਰੈਂਡ ਸਿਸਟਰ ਕ੍ਰਿਸਪਿਨ ਮਾਰੀਆ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੰੂ ਇਸ ਉਪਲਬਧੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਨਤੀਜੇ ਸਾਂਝੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਹਨ |