ਲੁਧਿਆਣਾ, 1 ਮਈ (ਜਸਵਿੰਦਰ ਸਿੰਘ)-ਜੀ.ਕੇ. ਗਰੁੱਪ ਦੇ ਡਾਇਰੈਕਟਰ ਗੁਲਸ਼ਨ ਕੁਮਾਰ ਅਤੇ ਉਨ੍ਹਾਂ ਦੇ ਧਰਮ ਪਤਨੀ ਆਸ਼ੂ ਪੁਨਿਆਨੀ ਦੇ ਜੁੜਵਾਂ ਪੋਤਾ ਪੋਤੀ ਦਵਿਸ਼ਾ ਅਤੇ ਰਿਆਂਸ਼ ਪੁਨੀਆਨੀ ਨੇ ਆਈ.ਸੀ.ਐਸ.ਈ. 10ਵੀਂ ਦੇ ਨਤੀਜਿਆਂ 'ਚ 96% ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਜੁੜਵਾਂ ਭੈਣਾਂ-ਭਰਾ ਸਤਪਾਲ ਮਿੱਤਲ ਸਕੂਲ ਦੇ ਵਿਦਿਆਰਥੀ ਹਨ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ, ਅਧਿਆਪਕਾਂ ਅਤੇ ਦੋਸਤਾਂ ਦੇ ਸਮਰਥਨ ਨੂੰ ਦਿੱਤਾ | ਉਨ੍ਹਾਂ ਕਿਹਾ ਕਿ ਨਿਯਮਤ ਅਧਿਐਨ, ਸਮਾਂ ਪ੍ਰਬੰਧਨ ਅਤੇ ਸਕਾਰਾਤਮਕ ਸੋਚ ਉਨ੍ਹਾਂ ਦੀ ਸਫਲਤਾ ਦੀ ਕੁੰਜੀ ਸੀ | ਉਨ੍ਹਾਂ ਨੂੰ ਸ਼ਾਨਦਾਰ ਮਾਰਗਦਰਸ਼ਨ ਮਿਲਿਆ | ਉਨ੍ਹਾਂ ਨੇ ਭਵਿੱਖ ਵਿਚ ਸਖ਼ਤ ਮਿਹਨਤ ਜਾਰੀ ਰੱਖਣ ਅਤੇ ਉੱਚਾ ਟੀਚਾ ਰੱਖਣ ਦਾ ਪ੍ਰਣ ਲਿਆ | ਰਿਆਂਸ਼ ਦਾ ਸਪਨਾ ਹੈ ਕਿ ਉਹ ਸਫਲ ਬਿਜਨਸਮੈਨ ਬਣੇ ਅਤੇ ਦਵਿਸ਼ਾ ਨੇ ਕਿਹਾ ਕਿ ਉਹ ਪਾਇਲਟ ਬਣਨਾ ਚਾਹੁੰਦੀ ਹੈ |