ਇਆਲੀ/ਥਰੀਕੇ, 1 ਮਈ (ਮਨਜੀਤ ਸਿੰਘ ਦੁੱਗਰੀ)-ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿਸੰਗ ਸਭਾ ਹਾਊਸਿੰਗ ਬੋਰਡ ਕਾਲੋਨੀ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਸਹਿਤ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਬੀਬੀ ਕੁਲਦੀਪ ਕੌਰ ਭਾਟੀਆ ਨਿਸ਼ਕਾਮ ਜੱਥਾ, ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਭਾਈ ਗੁਰਦੇਵ ਸਿੰਘ ਨੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਅਤੇ ਕਥਾ ਵਾਚਕ ਭਾਈ ਕੁਲਦੀਪ ਸਿੰਘ ਆਲਮਗੀਰ ਸਾਹਿਬ ਵਾਲਿਆਂ ਨੇ ਕਥਾ ਵਿਚਾਰਾਂ ਰਾਹੀਂ ਸਿੱਖ ਇਤਿਹਾਸ 'ਤੇ ਚਾਨਣਾ ਪਾਇਆ | ਸਮਾਪਤੀ 'ਤੇ ਭਾਈ ਅਵਤਾਰ ਸਿੰਘ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਸੰਗਤਾਂ ਨੂੰ ਹੁਕਮਨਾਮਾ ਸਰਵਣ ਕਰਵਾਇਆ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਲੀਲ ਅਤੇ ਜਨਰਲ ਸਕੱਤਰ ਗੁਰਦੀਪ ਸਿੰਘ ਘੁਮਾਣ ਨੇ ਸੰਗਤਾਂ ਨੂੰ ਜੀ ਆਇਆਂ ਕਿਹਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਰਤਨੀ ਜੱਥਿਆਂ ਅਤੇ ਕਥਾ ਵਾਚਕ ਨੂੰ ਸਨਮਾਨਿਤ ਕੀਤਾ | ਸੰਗਤਾਂ ਨੂੰ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੱਤੀ | ਇਸ ਮੌਕੇ ਜਥੇਦਾਰ ਨਛੱਤਰ ਸਿੰਘ ਸਿੱਧੂ, ਜਥੇਦਾਰ ਚਰਨ ਸਿੰਘ, ਦਵਿੰਦਰ ਸਿੰਘ ਮਾਨ, ਜਗਦੀਪ ਸਿੰਘ ਭੱਠਲ, ਮਾਸਟਰ ਬਲਰਾਜ ਸਿੰਘ, ਗੁਰਮੀਤ ਸਿੰਘ ਕੋਚਰ, ਸਰਦੂਲ ਸਿੰਘ, ਕੁਲਵਿੰਦਰ ਸਿੰਘ ਯੂ.ਐਸ.ਏ., ਅਵਤਾਰ ਸਿੰਘ ਨਿਰਬਾਣ, ਬੂਟਾ ਸਿੰਘ, ਬਲਵੀਰ ਸਿੰਘ ਗਰੇਵਾਲ, ਰਤਨ ਚੋਪੜਾ, ਕਮਲਜੀਤ ਸਿੰਘ ਕੋਚਰ, ਕੁਲਜੀਤ ਸਿੰਘ ਕਾਕਾ, ਜਗਦੀਸ਼ ਸਿੰਘ ਬਿੱਟੂ, ਜਗਤਾਰ ਸਿੰਘ ਐਤੀਆਣਾ, ਗੁਰਚਰਨ ਸਿੰਘ ਚੜਿੱਕ, ਕੁਲਦੀਪ ਸਿੰਘ ਖ਼ਾਲਸਾ, ਡਾ. ਗੁਰਦੀਪ ਸਿੰਘ ਧਵਨ, ਅਡੀਟਰ ਗੁਰਦੇਵ ਸਿੰਘ, ਹਰਮਿੰਦਰ ਸਿੰਘ ਜੇ ਬਲਾਕ, ਅਮਿਤਵੀਰ ਸਿੰਘ ਬਖਸ਼ੀ, ਗੁਰਚਰਨ ਸਿੰਘ ਭਾਟੀਆ, ਬਲਰਾਜ ਸਿੰਘ ਖ਼ਾਲਸਾ, ਭੁਪਿੰਦਰ ਸਿੰਘ ਕਾਕਾ, ਇਕਬਾਲ ਕੌਰ, ਤੇਜਿੰਦਰ ਕੌਰ, ਗੁਰਵਿੰਦਰ ਕੌਰ, ਪਿ੍ਤਪਾਲ ਕੌਰ ਘੁਮਾਣ, ਦਲਜੀਤ ਕੌਰ, ਸੁਰਿੰਦਰ ਕੌਰ, ਜਸਵਿੰਦਰ ਕੌਰ ਸਿੱਧੂ, ਚਰਨਜੀਤ ਕੌਰ, ਪਰਮਜੀਤ ਕੌਰ, ਕੁਲਦੀਪ ਕੌਰ ਭਾਟੀਆ, ਰਵਨੀਤ ਕੌਰ, ਸੁਰਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰੀ |