ਲੁਧਿਆਣਾ, 3 ਮਈ (ਜਸਵਿੰਦਰ ਸਿੰਘ)-ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਦੇ ਬੀ.ਐਡ. ਦੂਜੇ ਸਮੈਸਟਰ ਦੇ ਵਿਦਿਆਰਥੀਆਂ ਵੱਲੋਂ ਬੀ.ਐਡ. ਚੌਥੇ ਸਮੈਸਟਰ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਪ੍ਰੋਗਰਾਮ ਦੀ ਸ਼ੁਰੂਆਤ ਮਾਡਲਿੰਗ ਰਾਊਾਡ (ਰਾਊਾਡ 1) ਨਾਲ ਹੋਈ, ਜਿਸ ਤੋਂ ਬਾਅਦ ਟੈਲੈਂਟ ਹੰਟ (ਰਾਊਾਡ 2) ਅਤੇ ਅੰਤ ਵਿਚ ਪ੍ਰਸ਼ਨ-ਉੱਤਰ ਰਾਊਾਡ (ਰਾਊਾਡ 3) ਕਰਵਾਇਆ ਗਿਆ | ਇਸ ਪ੍ਰੋਗਰਾਮ ਦੀ ਆਯੋਜਕ ਡਾ. ਏਕਤਾ ਮਹਿਤਾ ਸਨ | ਜੱਜ ਵਜੋਂ ਡਾ. ਹਰਪ੍ਰੀਤ ਗਰੇਵਾਲ ਅਤੇ ਡਾ. ਜਸਵੀਰ ਕੌਰ ਸ਼ਾਮਲ ਸਨ | ਮਿਸ ਐਲੀਗੈਂਟ ਦਾ ਖਿਤਾਬ ਸਿਮਰਨ ਬੱਠ ਨੂੰ ਦਿੱਤਾ ਗਿਆ ਅਤੇ ਮਿਸ ਬਿਊਟੀਫੁਲ ਸਮਾਈਲ ਦਾ ਖਿਤਾਬ ਗੁਰਦੇਵ ਕੌਰ ਨੇ ਜਿੱਤਿਆ | ਦਿਵਿਆਂਸ਼ੀ ਨੂੰ ਦੂਜੀ ਰਨਰ-ਅੱਪ ਘੋਸ਼ਿਤ ਕੀਤਾ ਗਿਆ, ਰਾਜਪ੍ਰੀਤ ਕੌਰ ਨੂੰ ਪਹਿਲੀ ਰਨਰ-ਅੱਪ ਅਤੇ ਸ਼੍ਰੇਆ ਸੂਦ ਨੂੰ ਮਿਸ ਫੇਅਰਵੈੱਲ ਘੋਸ਼ਿਤ ਕੀਤਾ ਗਿਆ | ਵਿਦਿਆਰਥੀਆਂ ਨੇ ਮਨੋਰੰਜਕ ਖੇਡਾਂ ਖੇਡ ਕੇ ਅਤੇ ਡੀਜੇ ਗੀਤਾਂ 'ਤੇ ਨੱਚ ਕੇ ਖੂਬ ਮੌਜ ਮਸਤੀ ਕੀਤੀ | ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਤਿ੍ਪਤਾ ਨੇ ਸਭ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ |