28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਮਿਸ਼ਨ 2027 ਨੂੰ ਸਫ਼ਲ ਕਰਨ ਲਈ ਹਰੇਕ ਪਿੰਡ/ਕਸਬੇ ਜਾਵਾਂਗੇ-ਸੁਰਿੰਦਰ ਸਹੋਤਾ

Ad Position 21
No active advertisement
ਅਜੀਤ ਡੈਸਕ 04-05-2026
ਲਾਡੋਵਾਲ, 3 ਮਈ (ਬਲਬੀਰ ਸਿੰਘ ਰਾਣਾ)-ਸ਼੍ਰੋਮਣੀ ਪੰਥਕ ਦਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਲਈ ਬਿਲਕੁਲ ਤਿਆਰ ਹੈ ਅਤੇ ਸਾਡੀ ਪਾਰਟੀ ਵੀ 2027 ਦੇ ਮਿਸ਼ਨ ਨੂੰ ਸਫਲ ਕਰਨ ਲਈ ਹਰੇਕ ਪਿੰਡ ਹਰੇਕ ਕਸਬੇ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਮੁਹਿੰਮ ਅਰੰਭੇਗੀ | ਇਹ ਵਿਚਾਰ ਸ਼੍ਰੋਮਣੀ ਪੰਥਕ ਦਲ ਦੇ ਪ੍ਰਧਾਨ ਇੰਜੀਨੀਅਰ ਸੁਰਿੰਦਰ ਸਿੰਘ ਸਹੋਤਾ ਨੇ ਇਕ ਬੈਠ ਕੇ ਦÏਰਾਨ ਗੱਲਬਾਤ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਮਾਏਦਾਰੀ ਪੱਖੀ ਨੀਤੀਆਂ ਨੂੰ ਦੇਖਿਆ ਲੋਕ ਇਨ੍ਹਾਂ ਪਾਰਟੀਆਂ ਤੋਂ ਹੁਣ ਸਦਾ ਲਈ ਛੁਟਕਾਰਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਨÏਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਿਆ ਜਾ ਰਿਹਾ ਅਤੇ ਚਿੱਟਾ ਸ਼ਰੇਆਮ ਵਿਕ ਰਿਹਾ, ਗੈਂਗਵਾਰ, ਲੁੱਟ ਖੋਹਾਂ ਆਮ ਹੋ ਰਹੀਆਂ ਹਨ! ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਪੰਥਕ ਦਲ ਨੂੰ ਇਸ ਵਾਰ ਸਾਥ ਦੇਣ, ਜਿਸ ਨਾਲ ਪੰਜਾਬ ਦੀ ਜਨਤਾ ਦਾ ਭਲਾ ਹੋ ਸਕੇ ਅਤੇ ਪੰਜਾਬ ਤਰੱਕੀ ਦੀਆਂ ਲੀਹਾਂ ਵੱਲ ਵਧੇ | ਸਹੋਤਾ ਨੇ ਕਿਹਾ ਕਿ 2026 ਵਿਚ ਸੂਬੇ ਦੀਆਂ ਨਗਰ ਕਮੇਟੀਆਂ, ਨਗਰ ਨਿਗਮਾਂ ਦੀਆਂ ਚੋਣਾਂ ਵਿਚ ਵੀ ਉਨ੍ਹਾਂ ਦੀ ਪਾਰਟੀ ਆਪਣੇ ਉਮੀਦਵਾਰ ਖੜੇ ਕਰੇਗੀ ਤਾਂ ਜੋ ਪੰਜਾਬ ਮੁੜ ਨਕਸ਼ੇ ਕਦਮਾਂ ਤੇ ਆ ਸਕੇ | ਇਸ ਮÏਕੇ ਜਥੇਦਾਰ ਗੁਰਪਾਲ ਸਿੰਘ ਹਲਕਾ ਗਿੱਲ, ਸੋਹਨ ਸਿੰਘ, ਗੁਰਮੀਤ ਸਿੰਘ, ਅਜੀਤ ਪਾਲ ਸਿੰਘ ਖੇੜੀ, ਤਰਸੇਮ ਚੰਦ, ਯੋਗੇਸ਼ ਕੁਮਾਰ, ਸੁਖਦੀਪ ਸਿੰਘ, ਵਿਕਾਸ ਕੁਮਾਰ, ਸੰਨੀ ਕੁਮਾਰ, ਕੁਲਵੀਰ ਸਿੰਘ, ਜਗਨ ਨਾਥ ਅਤੇ ਅਰਸ਼ਦੀਪ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਪੱਛਮੀ ਸਹੂਲਤਾਂ ਤੋਂ ਸੱਖਣਾ- ਦੀਵਾਨ ਅਗਲੀ ਖ਼ਬਰ ਐਸ. ਡੀ. ਪੀ. ਕਾਲਜ ਦੀਆਂ ਕੁੜੀਆਂ ਦਾ ਪੰਜਾਬ ਯੂਨੀਵਰਸਿਟੀ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24