28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਹਲਕਾ ਪੱਛਮੀ ਸਹੂਲਤਾਂ ਤੋਂ ਸੱਖਣਾ- ਦੀਵਾਨ

Ad Position 21
No active advertisement
ਅਜੀਤ ਡੈਸਕ 04-05-2026
• ਹਲਕੇ ਦੀ ਤਰਸਯੋਗ ਹਾਲਤ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਨੂੰ ਲਿਖਿਆ ਪੱਤਰ
ਲੁਧਿਆਣਾ 3 ਮਈ (ਜਤਿੰਦਰ ਭੰਬੀ)-ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਨੇ ਪਵਨ ਦੀਵਾਨ ਨੇ ਪੁਰਾਣੀਆਂ ਸੀਵਰੇਜ ਲਾਈਨਾਂ ਅਤੇ ਪੁੱਟੀਆਂ ਸੜਕਾਂ ਨੂੰ ਦੇਖਦੇ ਹੋਏ ਚਿੰਤਤ ਹੁੰਦਿਆਂ ਕਿਹਾ ਕਿ ਇਸ ਵੱਲ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਬਿਲਕੁਲ ਵੀ ਧਿਆਨ ਨਹੀਂ ਹੈ | ਉਨ੍ਹਾਂ ਕਿਹਾ ਹੈ ਕਿ ਸ਼ਹਿਰ ਦੇ ਬਹੁਤੇ ਇਲਾਕੇ ਖ਼ਾਸ ਕਰਕੇ ਲੁਧਿਆਣਾ (ਪੱਛਮੀ) ਹਲਕੇ ਅਧੀਨ ਆਉਂਦੇ ਖੇਤਰ, ਅਜੇ ਵੀ ਬੁਨਿਆਦੀ ਨਾਗਰਿਕ ਸਹੂਲਤਾਂ ਤੋਂ ਸੱਖਣਾ ਹੈ, ਜਿਸ ਨੂੰ ਲੈ ਕੇ ਹਲਕਾ ਪੱਛਮੀ ਦੇ ਲੋਕ ਸੰਘਰਸ਼ ਕਰਨ ਲਈ ਮਜ਼ਬੂਰ ਹਨ | ਇਸ ਸਬੰਧੀ ਉਨ੍ਹਾਂ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਨੂੰ ਲਿਖੇ ਪੱਤਰ ਵਿਚ ਜ਼ਿਕਰ ਕਰਦਿਆਂ ਕਿਹਾ ਕਿ ਲੁਧਿਆਣਾ ਪੱਛਮੀ ਵਿਚ ਦਹਾਕਿਆਂ ਪੁਰਾਣੇ ਸੀਵਰੇਜ ਪਾਈਪ ਲਾਈਨ ਜਾਲ ਬਹੁਤ ਤੰਗ, ਮਾੜੇ ਹਾਲਾਤਾਂ ਵਿਚ ਅਤੇ ਮੌਜੂਦਾ ਲੋੜਾਂ ਅਨੁਸਾਰ ਬਿਲਕੁਲ ਅਣਉਚਿਤ ਹੈ, ਖ਼ਾਸ ਕਰਕੇ ਮਾਨਸੂਨ ਦੌਰਾਨ ਹਾਲਾਤ ਸਭ ਦੇ ਸਾਹਮਣੇ ਹੁੰਦੇ ਹਨ | ਉਨ੍ਹਾਂ ਕਿਹਾ ਕਿ ਇਸ ਕਾਰਨ ਹਲਕੇ ਦੇ ਵੱਡੇ ਹਿੱਸੇ ਅਜੇ ਵੀ ਢੰਗ ਦੇ ਸੀਵਰੇਜ ਪ੍ਰਬੰਧ ਤੋਂ ਵਾਂਝੇ ਹਨ ਅਤੇ ਉੱਚ ਵਰਗ ਦੀਆਂ ਕਾਲੋਨੀਆਂ ਵਿਚ ਵੀ ਹਲਕੀ ਬਾਰਿਸ਼ ਤੋਂ ਬਾਅਦ ਗੰਦਾ ਪਾਣੀ ਵਾਪਸ ਘਰਾਂ ਵਿਚ ਆ ਜਾਂਦਾ ਹੈ, ਜਿਸ ਨਾਲ ਹਾਲਾਤ ਨਰਕ ਵਰਗੇ ਬਣ ਜਾਂਦੇ ਹਨ ਅਤੇ ਲੋਕਾਂ ਨੂੰ ਬਦਬੂ, ਬਿਮਾਰੀਆਂ ਅਤੇ ਸਿਹਤ ਸੰਬੰਧੀ ਗੰਭੀਰ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਸਦਾ ਸਥਾਈ ਹੱਲ ਪੁਰਾਣੀਆਂ ਪਾਈਪਲਾਈਨਾਂ ਨੂੰ ਵੱਡੀਆਂ ਲਾਈਨਾਂ ਨਾਲ ਬਦਲਣਾ ਹੈ ਅਤੇ ਬਿਨ੍ਹਾਂ ਦੇਰੀ ਨਵੀਆਂ, ਚੌੜੀਆਂ ਸੀਵਰੇਜ ਲਾਈਨਾਂ ਪਾਉਣ ਦੀ ਮੰਗ ਕੀਤੀ ਹੈ | ਇਸਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਮਾਨਸੂਨ ਤੋਂ ਪਹਿਲਾਂ ਲੁਧਿਆਣਾ (ਪੱਛਮੀ) ਦੇ ਸਾਰੇ ਸੀਵਰ ਪੁਆਇੰਟਾਂ (ਅੱਪ ਅਤੇ ਡਾਊਨ) ਦੀ ਸੁਪਰ ਸਕਸ਼ਨ ਮਸ਼ੀਨਾਂ ਨਾਲ ਪੂਰੀ ਤਰ੍ਹਾਂ ਸਫਾਈ ਕਰਵਾਈ ਜਾਵੇ, ਤਾਂ ਜੋ ਲੋਕਾਂ ਨੂੰ ਤੁਰੰਤ ਰਾਹਤ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਦੀ ਚੋਣ ਕੱਲ੍ਹ ਅਗਲੀ ਖ਼ਬਰ ਮਿਸ਼ਨ 2027 ਨੂੰ ਸਫ਼ਲ ਕਰਨ ਲਈ ਹਰੇਕ ਪਿੰਡ/ਕਸਬੇ ਜਾਵਾਂਗੇ-ਸੁਰਿੰਦਰ ਸਹੋਤਾ
Ad Position 24