28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਜੀ.ਏ.ਡੀ. ਅਕੈਡਮੀ ਵਲੋਂ ਨੈਤਿਕ ਮੁੱਲਾਂ ਉਤੇ ਪ੍ਰੇਰਨਾਦਾਇਕ ਸੈਸ਼ਨ ਕਰਵਾਇਆ

Ad Position 21
No active advertisement
ਅਜੀਤ ਡੈਸਕ 04-05-2026
ਲਾਡੋਵਾਲ, 3 ਮਈ (ਬਲਬੀਰ ਸਿੰਘ ਰਾਣਾ)-ਜੀ.ਏ.ਡੀ. ਅਕੈਡਮੀ, ਲਾਦੀਆਂ ਖ਼ੁਰਦ (ਲੁਧਿਆਣਾ) ਵਲੋਂ ਵਿਦਿਆਰਥੀਆਂ ਲਈ ਨੈਤਿਕ ਮੁੱਲਾਂ ਅਤੇ ਪੇ੍ਰਰਨਾ ਵਿਸ਼ੇ 'ਤੇ ਇਕ ਪ੍ਰੇਰਨਾਦਾਇਕ ਸੈਸ਼ਨ ਕਰਵਾਇਆ ਗਿਆ¢ ਇਸ ਸੈਸ਼ਨ ਨੂੰ ਰਾਜਪਾਲ ਸਿੰਘ (ਅੰਮਿ੍ਤਸਰ) ਅਤੇ ਸ੍ਰੀਮਤੀ ਬਲਬੀਰ ਕÏਰ (ਲੁਧਿਆਣਾ) ਵਲੋਂ ਬਾਖ਼ੂਬੀ ਨਾਲ ਸੰਚਾਲਿਤ ਕੀਤਾ ਗਿਆ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਅਤੇ ਜੀਵਨ ਦੇ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕੀਤੇ¢ ਇਸ ਸਬੰਧੀ ਗੱਲਬਾਤ ਕਰਦਿਆਂ ਮੈਨੇਜਿੰਗ ਡਾਇਰੈਕਟਰ ਹਰਗੁਲਾਬ ਸਿੰਘ ਅਤੇ ਚੇਅਰਮੈਨ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਰਾਜਪਾਲ ਸਿੰਘ, ਜੋ ਕਿ ਇਕ ਪ੍ਰਸਿੱਧ ਪ੍ਰੇਰਕ ਵਕਤਾ ਹਨ,ਭਾਰਤ ਅਤੇ ਵਿਦੇਸ਼ਾਂ ਵਿਚ ਹਜ਼ਾਰਾਂ ਲੈਕਚਰ ਦੇ ਚੁੱਕੇ ਹਨ, ਉਨ੍ਹਾਂ ਨੇ ਜੀਵਨ ਵਿਚ ਸਫਲਤਾ ਹਾਸਲ ਕਰਨ ਲਈ ਸਵੈ-ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਮਜ਼ਬੂਤ ਨੈਤਿਕ ਚਰਿੱਤਰ ਦੀ ਮਹੱਤਤਾ 'ਤੇ ਹਮੇਸ਼ਾ ਜ਼ੋਰ ਦਿੱਤਾ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਲਕਸ਼ਾਂ 'ਤੇ ਕੇਂਦਰਿਤ ਰਹਿਣ ਅਤੇ ਚੁਣੌਤੀਆਂ ਦਾ ਸਾਹਮਣਾ ਹਿੰਮਤ ਅਤੇ ਦਿ੍ੜ੍ਹਤਾ ਨਾਲ ਕਰਨ ਲਈ ਕਿਹਾ ¢ ਜਦਕਿ ਨੈਤਿਕ ਮੁੱਲਾਂ, ਆਦਰ ਅਤੇ ਸਕਾਰਾਤਮਿਕ ਸੋਚ ਦੀ ਦਿਨਚਰਿਆ ਵਿਚ ਮਹੱਤਤਾ ਨੂੰ ਵੀ ਰੌਸ਼ਨ ਕੀਤਾ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਅਤੇ ਹਮੇਸ਼ਾ ਸਚਾਈ ਅਤੇ ਇਮਾਨਦਾਰੀ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ¢ ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੀ ਸੁੰਦਰ ਮੇਜ਼ਬਾਨੀ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਹਰਗੁਲਾਬ ਸਿੰਘ, ਚੇਅਰਮੈਨ ਪਰਮਪ੍ਰੀਤ ਸਿੰਘ ਅਤੇ ਪਿ੍ੰਸੀਪਲ ਸੁਨੀਤਾ ਕੁਮਾਰੀ ਵਲੋਂ ਸਾਂਝੇ ਤÏਰ ਤੇ ਕੀਤੀ ਗਈ | ਜਦਕਿ ਇਹ ਸੈਸ਼ਨ ਬਹੁਤ ਹੀ ਇੰਟਰ ਐਕਟਿਵ ਅਤੇ ਪ੍ਰਭਾਵਸ਼ਾਲੀ ਸਾਬਤ ਹੋਇਆ, ਜਿਸ ਨੇ ਵਿਦਿਆਰਥੀਆਂ ਦੇ ਦਿਲਾਂ 'ਤੇ ਡੂੰਘਾ ਪ੍ਰਭਾਵ ਛੱਡਿਆ ਅਤੇ ਨੈਤਿਕ ਮੁੱਲਾਂ ਦੀ ਮਹੱਤਤਾ ਨੂੰ ਵੀ ਮਜ਼ਬੂਤ ਕੀਤਾ ਤੇ ਉਨ੍ਹਾਂ ਨੂੰ ਪੜ੍ਹਾਈ ਅਤੇ ਜੀਵਨ ਦੋਹਾਂ ਵਿਚ ਸੇ੍ਰਸ਼ਠਤਾ ਪ੍ਰਾਪਤ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ ਉਨ੍ਹਾਂ ਕਿਹਾ ਕਿ ਜੀ.ਏ.ਡੀ. ਅਕੈਡਮੀ ਵੀ ਵਿਦਿਆਰਥੀਆਂ ਵੀ ਦੇ ਸਰਵਾਂਗੀਣ ਵਿਕਾਸ ਲਈ ਅਜਿਹੇ ਸਾਰਥਕ ਅਤੇ ਮੁੱਲ-ਆਧਾਰਿਤ ਪ੍ਰੋਗਰਾਮ ਕਰਵਾਉਣ ਲਈ ਸਦਾ ਵਚਨਬੱਧ ਰਹੇਗੀ¢
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੇ ਲੱਗ ਰਹੇ ਅਣ-ਐਲਾਨੇ ਕੱਟਾਂ ਨੇ ਖੋਲ੍ਹੀ 'ਆਪ' ਸਰਕਾਰ ਦੇ ਦਾਅਵਿਆਂ ਦੀ ਪੋਲ-ਗਿਆਸਪੁਰਾ ਅਗਲੀ ਖ਼ਬਰ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਦੇ ਪ੍ਰਧਾਨ ਸਵਰਨ ਸਿੰਘ ਨੇ ਕੇਂਦਰ ਤੇ ਸੂਬਾ ਸਰਕਾਰ ਦੀ ਕੀਤੀ ਆਲੋਚਨਾ
Ad Position 24