29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਬੜੂੰਦੀ 'ਚ ਪੰਚਾਇਤ ਵਲੋਂ ਰਸਤਿਆਂ 'ਚ ਇੰਟਰਲਾਕ ਲਗਾਉਣ ਤੇ ਹੋਰ ਵਿਕਾਸ ਕਾਰਜ ਜਾਰੀ

Ad Position 21
No active advertisement
ਅਜੀਤ ਡੈਸਕ 04-05-2026
ਲੋਹਟਬੱਦੀ, 3 ਮਈ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਬੜੂੰਦੀ ਦੇ ਸਰਪੰਚ ਜਸਵਿੰਦਰ ਸਿੰਘ ਬਿੱਟੂ, ਗ੍ਰਾਮ ਪੰਚਾਇਤ ਵਲੋਂ ਪੰਜਾਬ ਸਰਕਾਰ ਦੇ ਆਦੇਸ਼ਾਂ ਅਧੀਨ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਬਿਨਾਂ ਪੱਖਪਾਤ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ 'ਚ ਵਿਕਾਸ ਕਾਰਜ ਜਾਰੀ ਹਨ | ਜਿਸ ਦੇ ਚੱਲਦਿਆਂ ਕੱਚੇ ਜਾਂ ਲਾਲ ਇੱਟ ਨਾਲ ਬਣੇ ਰਸਤਿਆਂ ਦਾ ਨਵੀਨੀਕਰਨ ਕਰਦਿਆਂ ਇੰਟਰਲਾਕ ਲਗਾਈਆਂ ਜਾ ਰਹੀਆਂ ਹਨ | ਗ੍ਰਾਮ ਪੰਚਾਇਤ ਵਲੋਂ ਆਰੰਭੇ ਕਾਰਜਾਂ ਅਧੀਨ ਬਲਕਾਰ ਸਿੰਘ ਜਰਮਨ ਪ੍ਰਧਾਨ ਖੇਤੀਬਾੜੀ ਸਭਾ ਦੇ ਘਰ ਨੇੜਲੇ ਰਸਤੇ ਨੂੰ ਨਵਿਆਉਣ ਦਾ ਕਾਰਜ ਆਰੰਭ ਕੀਤਾ | ਇਸ ਮੌਕੇ ਜਸਵਿੰਦਰ ਸਿੰਘ ਬਿੱਟੂ ਨਾਲ ਸਾਬਕਾ ਸਰਪੰਚ ਤੇ ਅਕਾਲੀ ਆਗੂ ਗੁਰਸ਼ਰਨ ਸਿੰਘ ਗਰੇਵਾਲ, ਨੰਬਰਦਾਰ ਜਗਤਾਰ ਸਿੰਘ ਭੋਲਾ, ਪੰਚ ਪ੍ਰਮੋਦ ਸਿੰਘ, ਡਾ. ਗੁਰਦੀਪ ਸਿੰਘ ਪੰਨੂ, ਅਵਤਾਰ ਸਿੰਘ ਸੇਖੋਂ ਪੰਚ, ਬਲਕਾਰ ਸਿੰਘ ਪੰਨੂੰ, ਗੁਰਮੀਤ ਸਿੰਘ ਫੌਜੀ, ਪੰਚ ਗੁਰਪ੍ਰੀਤ ਕੌਰ, ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਬਸੰਤ ਸਿੰਘ ਖ਼ਾਲਸਾ, ਜਗਰੂਪ ਸਿੰਘ ਭੱਟੀ ਆਦਿ ਹਾਜ਼ਰ ਸਨ | ਰਸਤੇ ਨੂੰ ਬਣਾਉਣ ਲਈ ਸੰਬੰਧਿਤ ਨੇੜਲੇ ਘਰਾਂ ਵਾਲੇ ਵਸਨੀਕਾਂ ਤੇ ਪਿੰਡ ਵਾਸੀਆਂ ਨੇ ਪੰਚਾਇਤ ਦਾ ਧੰਨਵਾਦ ਕੀਤਾ | ਸਰਪੰਚ ਜਸਵਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਪਿੰਡ ਦੇ ਹੋਰਨਾਂ ਵਿਕਾਸ ਕਾਰਜਾਂ ਲਈ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਪਾਸੋਂ ਗ੍ਰਾਂਟ ਦੀ ਮੰਗ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਹੰਬੜਾਂ ਨੇੜੇ ਭੱਠਾਧੂਹਾ 'ਚ ਤੇਜ਼ ਰਫ਼ਤਾਰ ਕਾਰ ਦੀ ਬਿਜਲੀ ਟਰਾਂਸਫਾਰਮਰ ਦੇ ਖੰਭਿਆਂ ਨਾਲ ਹੋਈ ਭਿਆਨਕ ਟੱਕਰ <br/> ਅਗਲੀ ਖ਼ਬਰ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ 'ਆਪ' ਸਰਕਾਰ-ਦੇਬੀ
Ad Position 24