29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਦਾਖਾ ਪੁਲਿਸ ਨੇ ਸੀਤਾ ਰਾਮ ਮੰਡਿਆਣੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ <br/>

Ad Position 21
No active advertisement
ਅਜੀਤ ਡੈਸਕ 04-05-2026
ਮੁੱਲਾਂਪੁਰ-ਦਾਖਾ, 3 ਮਈ (ਨਿਰਮਲ ਸਿੰਘ ਧਾਲੀਵਾਲ)-ਥਾਣਾ ਦਾਖਾ ਅਧੀਨ ਪਿੰਡ ਮੰਡਿਆਣੀ ਵਿਖੇ ਇਕ ਪ੍ਰਵਾਸੀ ਨੌਜਵਾਨ ਸੀਤਾ ਰਾਮ ਦੇ ਅੰਨ੍ਹੇ ਕਤਲ ਦੀ ਗੁੱਥੀ ਪੁਲਿਸ ਵਲੋਂ ਕੁਝ ਹੀ ਘੰਟਿਆਂ ਅੰਦਰ ਸੁਲਝਾ ਲਈ ਗਈ | ਦਾਖਾ ਪੁਲਿਸ ਸਬ ਡਵੀਜ਼ਨ ਦੇ ਡੀ. ਐੱਸ. ਪੀ. ਕਰਨ ਸਿੰਘ ਸੰਧੂ ਦੀ ਅਗਵਾਈ ਹੇਠ ਥਾਣਾ ਦਾਖਾ ਐੱਸ. ਐੱਚ. ਓ. ਕੁਲਜਿੰਦਰ ਸਿੰਘ ਦੀ ਪੁਲਿਸ ਪਾਰਟੀ ਵਲੋਂ ਬੁਝਾਰਤ ਬਣੇ ਕਤਲ ਨੂੰ ਹੱਲ ਕਰਨ ਲਈ ਟੀਮ ਬਣਾ ਕੇ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ | ਦਾਖਾ ਪੁਲਿਸ ਮਿ੍ਤਕ ਸੀਤਾ ਰਾਮ ਦੇ ਕਤਲ ਨੂੰ ਮੁੱਢ ਤੋਂ ਹੀ ਪ੍ਰੇਮ ਸੰਬੰਧਾਂ ਦੀ ਨਜ਼ਰ ਹੇਠ ਹੱਲ ਕਰਨ 'ਚ ਲੱਗੀ ਹੋਈ ਸੀ | ਫੋਨ ਲੋਕੇਸ਼ਨ ਜ਼ਰੀਏ ਸੀਤਾ ਰਾਮ ਦਾ ਕਾਤਲ ਦਾਖਾ ਪੁਲਿਸ ਪਾਰਟੀ ਵਲੋਂ ਪਿੰਡ ਬੁਟਾਹਰੀ ਵਿਖੇ ਇਕ ਕਿਸਾਨ ਦੀ ਟਿਊਬਵੈੱਲ ਮੋਟਰ 'ਤੇ ਸੁੱਤਾ ਪਿਆ ਚੁੱਕ ਲਿਆ, ਉਸ ਵਕਤ ਉਸ ਦਾ ਪਰਿਵਾਰ ਵੀ ਨਾਲ ਹੀ ਸੀ | ਪੁਲਿਸ ਵਲੋਂ ਸੁਰੇਸ਼ ਸਦਾ ਨੂੰ ਥਾਣਾ ਦਾਖਾ ਲਿਆ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਹ ਪੁਲਿਸ ਕੋਲ ਮੰਨ ਗਿਆ ਕਿ ਸੀਤਾ ਰਾਮ ਦਾ ਕਤਲ ਮੇਰੇ ਵਲੋਂ ਕੀਤਾ ਗਿਆ | ਬਿਹਾਰੀ ਮੂਲ ਦੇ ਸੁਰੇਸ਼ ਸਦਾ ਪਿੰਡ ਤਰਾਹੀ ਜ਼ਿਲ੍ਹਾ ਖਗੜੀਆ ਪਹਿਚਾਣ ਵਾਲੇ ਉਕਤ ਵਿਅਕਤੀ ਪੁਲਿਸ ਨੂੰ ਦੱਸਿਆ ਕਿ ਮਿ੍ਤਕ ਸੀਤਾ ਰਾਮ ਦੀ ਉਸ ਦੀ ਪਤਨੀ ਸੰਬੰਧੀ ਨੀਅਤ ਸਹੀ ਨਹੀਂ ਸੀ, ਸੁਰੇਸ਼ ਸਦਾ ਉਸ ਸ਼ੱਕ ਨੂੰ ਲੈ ਕੇ ਆਪਣੇ ਗੁੱਸੇ 'ਤੇ ਕਾਬੂ ਨਾ ਰੱਖ ਸਕਿਆ, ਉਸ ਨੇ ਸੀਤਾ ਰਾਮ ਦਾ ਕਤਲ ਕਰ ਦਿੱਤਾ | ਦਾਖਾ ਪੁਲਿਸ ਵਲੋਂ ਕਤਲ ਦੀਆਂ ਬੀ. ਐੱਨ. ਐੱਸ. ਧਾਰਾਵਾਂ 103 ਆਈ ਹੇਠ ਦਰਜ ਮੁਕੱਦਮੇ 'ਚ ਦੋਸ਼ੀਆਂ ਨੂੰ ਸ਼ਾਮਿਲ ਕਰਕੇ ਅਗਲੀ ਕਾਰਵਾਈ ਆਰੰਭ ਕਰਨ ਲਈ |

Ad Position 22
No active advertisement
ਪਿਛਲੀ ਖ਼ਬਰ ਬੁਰਜ ਲਿੱਟਾਂ ਤੋਂ ਟਰਾਲੀ ਚੋਰੀ ਸੀ. ਸੀ. ਟੀ. ਵੀ. ਕੈਮਰੇ ਦੀਆਂ ਫੋਟੋਆਂ ਵਾਇਰਲ ਹੋਣ 'ਤੇ ਟਰਾਲੀ ਮਿਲੀ ਅਗਲੀ ਖ਼ਬਰ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਨੇ ਮਹੀਨਾਵਾਰ ਮੀਟਿੰਗ ਵਿਚ ਮਸਲੇ ਵਿਚਾਰੇ
Ad Position 24