29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸ਼ਾਨਦਾਰ ਨਤੀਜਿਆਂ ਦਾ ਸਿਹਰਾ ਤਜਰਬੇਕਾਰ ਸਟਾਫ਼ ਤੇ ਮਿਹਨਤੀ ਬੱਚਿਆਂ ਨੂੰ ਜਾਂਦਾ-ਪਿ੍ੰਸੀਪਲ ਧਾਲੀਵਾਲ

Ad Position 21
No active advertisement
ਅਜੀਤ ਡੈਸਕ 04-05-2026

ਰਾਏਕੋਟ, 3 ਮਈ (ਬਲਵਿੰਦਰ ਸਿੰਘ ਲਿੱਤਰ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਦੀ ਬੋਰਡ ਜਮਾਤਾਂ ਪੰਜਵੀਂ ਤੇ ਅੱਠਵੀਂ ਦੇ ਨਤੀਜਿਆਂ 'ਚੋਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਸਨਮਾਨਿਤ ਕੀਤਾ | ਇਸ ਸੰਬੰਧੀ ਸਕੂਲ ਪਿ੍ੰਸੀਪਲ ਬਲਕਾਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਐਲਾਨੇ ਪੰਜਵੀਂ ਤੇ ਅੱਠਵੀਂ ਜਮਾਤ ਦੇ ਨਤੀਜਿਆਂ ਵਿਚੋਂ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਅਤੇ ਦੋਵੇਂ ਬੋਰਡ ਜਮਾਤਾਂ ਦਾ ਨਤੀਜਾ ਸੌ ਫ਼ੀਸਦੀ ਰਿਹਾ | ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਚੰਗੇ ਅੰਕ ਪ੍ਰਾਪਤ ਕਰਨ 'ਤੇ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਰਾਏਕੋਟ ਵਿਖੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਵਲੋਂ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਦੱਸਿਆ ਕਿ ਪੰਜਵੀਂ ਜਮਾਤ ਵਿਚੋਂ ਰੌਸ਼ਨਦੀਪ ਸਿੰਘ ਸਪੁੱਤਰ ਬਲਕਾਰ ਸਿੰਘ ਨੇ 92 ਫ਼ੀਸਦੀ ਅੰਕਾਂ ਨਾਲ ਪਹਿਲਾਂ, ਭਵਦੀਪ ਕੌੜਾ ਸਪੁੱਤਰੀ ਭੁਪਿੰਦਰ ਕੌੜਾ ਨੇ 91.2 ਫ਼ੀਸਦੀ ਅੰਕਾਂ ਨਾਲ ਦੂਜਾ ਤੇ ਜਸਕਰਨਪ੍ਰੀਤ ਸਿੰਘ ਸਪੁੱਤਰ ਮੇਜਰ ਸਿੰਘ ਨੇ 88.8 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਅਤੇ ਅੱਠਵੀਂ ਜਮਾਤ 'ਚੋਂ ਸਿਮਰਜੀਤ ਕੌਰ ਸਪੁੱਤਰੀ ਕਾਬਲ ਸਿੰਘ ਨੇ 90 ਫ਼ੀਸਦੀ ਅੰਕਾਂ ਨਾਲ ਪਹਿਲਾਂ ਸਥਾਨ, ਜਸਮੀਤ ਕੌਰ ਸਪੁੱਤਰੀ ਪ੍ਰੀਤਮ ਸਿੰਘ ਨੇ 89.6 ਫ਼ੀਸਦੀ ਅੰਕਾਂ ਨਾਲ ਦੂਜਾ ਤੇ ਮਨਵੀਰ ਕੌਰ ਸਪੁੱਤਰੀ ਯਾਦਵਿੰਦਰ ਸਿੰਘ ਨੇ 86.5 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਜਥੇਦਾਰ ਜਗਜੀਤ ਸਿੰਘ ਤਲਵੰਡੀ ਵਲੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸੰਸਥਾ ਨੂੰ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਪਿ੍ੰਸੀਪਲ ਬਲਕਾਰ ਸਿੰਘ ਧਾਲੀਵਾਲ ਨੇ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਤਜਰਬੇਕਾਰ ਸਟਾਫ਼ ਤੇ ਮਿਹਨਤੀ ਵਿਦਿਆਰਥੀਆਂ ਨੂੰ ਦਿੱਤਾ, ਜਿਨ੍ਹਾਂ ਸਦਕਾ ਸਕੂਲ ਦੇ ਨਤੀਜੇ ਹਰ ਸਾਲ ਸਫ਼ਲਤਾਪੂਰਵਕ ਆ ਰਹੇ ਹਨ | ਇਸ ਸਮੇਂ ਮੈਡਮ ਸਰਬਜੀਤ ਕੌਰ ਗਰੇਵਾਲ , ਬਲਜਿੰਦਰ ਕੌਰ (ਇੰਚਾਰਜ ਅੱਠਵੀਂ ਕਲਾਸ), ਪਰਮਿੰਦਰ ਕੌਰ, ਸੰਦੀਪ ਕੌਰ, ਬਬੀਤਾ ਗਰਗ, ਗੁਰਮੀਤ ਕੌਰ, ਰਵਨੀਤ ਕੌਰ, ਰਖ਼ਸ਼ਾ ਰਾਣੀ, ਪ੍ਰਭਦੀਪ ਕੌਰ, ਗੁਰਪ੍ਰੀਤ ਕੌਰ, ਮਨਦੀਪ ਕੌਰ, ਪਰਮਜੀਤ ਕੌਰ, ਗੁਰਵਿੰਦਰ ਕੌਰ, ਰਾਣੀ ਸੈਂਭੀ, ਬੇਅੰਤ ਕੌਰ, ਕਿਰਨਦੀਪ ਕੌਰ, ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਜਤਿੰਦਰਪਾਲ ਸਿੰਘ (ਇੰਚਾਰਜ ਪੰਜਵੀਂ ਕਲਾਸ), ਗੁਰਮੇਲ ਸਿੰਘ, ਸੁਦਾਗਰ ਸਿੰਘ, ਸਤਵੀਰ ਸਿੰਘ, ਵਰਿੰਦਰ ਮੋਹਨ ਆਦਿ ਸਟਾਫ਼ ਮੈਂਬਰ ਅਤੇ ਗ਼ੁਲਾਬ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਸੈਮੀਨਾਰ ਅਗਲੀ ਖ਼ਬਰ ਮੰਗਾਂ ਅਣਸੁਣੀਆਂ ਰਹੀਆਂ ਤਾਂ ਸੜਕਾਂ 'ਤੇ ਉਤਰਣਗੇ ਮੁਲਾਜ਼ਮ
Ad Position 24