ਮੰਗਾਂ ਅਣਸੁਣੀਆਂ ਰਹੀਆਂ ਤਾਂ ਸੜਕਾਂ 'ਤੇ ਉਤਰਣਗੇ ਮੁਲਾਜ਼ਮ
ਅਜੀਤ ਡੈਸਕ
04-05-2026
ਲੁਧਿਆਣਾ, 3 ਮਈ (ਭੁਪਿੰਦਰ ਸਿੰਘ ਬੈਂਸ)-ਪੰਜਾਬ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ ਐਸੋਸੀਏਸ਼ਨ ਵਲੋਂ ਸਰਕਾਰ ਖਿਲਾਫ ਸੰਘਰਸ਼ ਨੰੂ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ | ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਦੀ ਅਗਵਾਈ ਹੋਈ ਹੇਈ, ਇਕ ਮੀਟਿੰਗ ਦੌਰਾਨ ਮੁਲਾਜ਼ਮ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਲੰਬੇ ਸਮੇਂ ਤੇ ਲਟਕੀਆਂ ਮੰਗਾਂ ਨੰੂ ਤੁਰੰਤ ਨਾ ਮੰਨਿਆ ਗਿਆ ਤਾਂ ਮੁਲਾਜ਼ਮ ਸੜਕਾਂ 'ਤੇ ਉਤਰਣ ਲਈ ਮਜ਼ਬੂਰ ਹੋਣਗੇ | ਮੀਟਿੰਗ ਵਿਚ ਸੂਬਾ ਕਮੇਟੀ ਦੇ ਅਹੁਦੇਦਾਰਾਂ ਅਤੇ ਵੱਖ ਵੱਖ ਜ਼ਿਲਿ੍ਹਆਂ ਤੋਂ ਪਹੁੰਚੇ ਆਗੂਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਮੌਜੂਦਾ ਹਾਲਾਤਾਂ ਤੇ ਗੰਭੀਰ ਵਿਚਾਰ ਵਟਾਂਦਰਾ ਕਰਦਿਆਂ ਆਉਣ ਵਾਲੇ ਸਮੇਂ ਲਈ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਗਈ ਅਤੇ ਕਈ ਅਹਿਮ ਫੈਸਲੇ ਲਏ ਗਏ |
ਐਸੋਸੀਏਸ਼ਨ ਵਲੋਂ ਆਪਣੀਆਂ ਮੁੱਖ ਮੰਗਾਂ ਰੱਖਦੇ ਹੋਏ ਕਿਹਾ ਗਿਆ ਕਿ ਜੂਨੀਅਰ ਸਹਾਇਕਾਂ ਦੀਆਂ ਤੁਰੰਤ ਪ੍ਰਮੋਸ਼ਨਾਂ ਕੀਤੀਆਂ ਜਾਣ | ਸੁਪਰਡੰਟ ਅਹੁਦੇ ਲਈ ਤਜ਼ਰਬੇ ਦੀ ਸ਼ਰਤ ਘਟਾਕੇ ਇਕ ਸਾਲ ਕੀਤੀ ਜਾਵੇ, ਟਾਈਪ ਟੈਸਟ ਤੋਂ ਛੂਟ ਦਿੱਤੀ ਜਾਵੇ ਅਤੇ ਖਾਲੀ ਪਏ ਸੁਪਰਡੰਟ ਅਹੁਦਿਆਂ ਤੇ ਜਲਦ ਪ੍ਰਮੋਸ਼ਨਾਂ ਕੀਤੀਆਂ ਜਾਣ | ਇਸ ਮੌਕੇ ਕਮੇਟੀ ਦਾ ਵਿਸਥਾਰ ਕਰਦਿਆਂ ਸੰਜੀਵ ਕਾਲੜਾ ਨੰੂ ਸੂਬਾ ਸਰਪ੍ਰਸਤ ਅਤੇ ਸੁਖਜੀਤ ਸਿੰਘ ਨੰੂ ਮੁੱਖ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਸਰਕਾਰ ਨੰੂ ਚੇਤਾਵਨੀ ਦਿੰਦਿਆਂ ਕਿਹਾ ਕਿ ਮੁਲਾਜ਼ਮਾਂ ਤੇ ਥੋਪੇ ਜਾ ਰਹੇ ਗੈਰ ਵਿਭਾਗੀ ਅਤੇ ਬੇਲੋੜੇ ਕੰਮਾਂ ਤੁਰੰਤ ਵਾਪਸ ਲਏ ਜਾਣ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੰੂ ਗੰਭੀਰਤਾ ਨਾਲ ਨਾ ਲਿਆ ਤਾਂ ਸੰਘਰਸ਼ ਨੰੂ ਹੋਰ ਵੀ ਤੇਜ਼ ਕੀਤਾ ਜਾਵੇਗਾ |