ਲੁਧਿਆਣਾ, 4 ਮਈ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਨੰੂ ਵੈਸਟ ਬੰਗਾਲ, ਪੁੱਡੂਚੇਰੀ ਅਤੇ ਆਸਾਮ ਵਿਚ ਮਿਲੀ ਸ਼ਾਨਦਾਰ ਜਿੱਤ ਤੇ ਸੀਨੀਅਰ ਭਾਜਪਾ ਆਗੂ ਜਸਪ੍ਰੀਤ ਸਿੰਘ ਹੌਬੀ ਨੇ ਖ਼ੁਸ਼ੀ ਜਤਾਈ ਹੈ | ਉਨ੍ਹਾਂ ਕਿਹਾ ਕਿ ਇਹ ਜਿੱਤ ਪਾਰਟੀ ਦੀ ਨੀਤੀਆਂ, ਕੇਂਦਰੀ ਅਗਵਾਈ ਦੀ ਦੂਰ-ਦਰਸ਼ਤਾ ਅਤੇ ਕਾਰਕੁਨਾਂ ਦੀ ਮਿਹਨਤ ਦਾ ਨਤੀਜਾ ਹੈ | ਹੌਬੀ ਨੇ ਕਿਹਾ ਕਿ ਦੇਸ਼ ਦੀ ਜਨਤਾ ਨੇ ਵਿਕਾਸ ਅਤੇ ਸਥਿਰਤਾ ਨੰੂ ਚੁਣਿਆ ਹੈ, ਜਿਸ ਨਾਲ ਭਾਜਪਾ ਤੇ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਇਆ ਹੈ | ਉਨ੍ਹਾਂ ਕਿਹਾ ਕਿ ਇਹ ਨਤੀਜੇ ਆਉਣ ਨਾਲੇ ਸਮੇਂ ਵਿਚ ਦੇਸ਼ ਭਰ ਵਿਚ ਭਾਜਪਾ ਨੰੂ ਹੋਰ ਮਜ਼ਬੂਤ ਕਰਨਗੇ ਅਤੇ ਪਾਰਟੀ ਹੋਰ ਉਤਸ਼ਾਹ ਨਾਲ ਕੋਲ ਸੇਵਾ ਵਿਚ ਜੁੱਟੀ ਰਹੇਗੀ |