28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਨਵਚੇਤਨਾ ਉਡਾਣ 2026 ਯੁੱਧ ਨਸ਼ਿਆਂ ਵਿਰੁੱਧ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 05-05-2026
ਲੁਧਿਆਣਾ, 4 ਮਈ (ਪਰਮਿੰਦਰ ਸਿੰਘ ਆਹੂਜਾ)-ਨਵਚੇਤਨਾ ਜਥੇਬੰਦੀ ਵਲੋਂ ਨਸ਼ਿਆਂ ਖ਼ਿਲਾਫ਼ ਉਡਾਣ 2026 ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ | ਇਹ ਸ਼ੁਰੂਆਤ ਕੁੰਦਨ ਵਿੱਦਿਆ ਮੰਦਿਰ ਸਕੂਲ ਤੋਂ ਕੀਤੀ ਗਈ, ਜਿਸ ਦੀ ਪ੍ਰਧਾਨਗੀ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕੀਤੀ | ਪ੍ਰਧਾਨ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਐੱਮ.ਐੱਲ.ਏ. ਅਸ਼ੋਕ ਪਰਾਸ਼ਰ ਦੁਆਰਾ ਕੀਤੀ ਗਈ | ਇਸ ਮੌਕੇ ਮੁੱਖ ਮਹਿਮਾਨ ਅਸ਼ੋਕ ਪਰਾਸ਼ਰ ਪੱਪੀ ਨੇ ਦੱਸਿਆ ਕਿ ਉਡਾਣ 2026 ਯੁੱਧ ਨਸ਼ਿਆਂ ਵਿਰੁੱਧ ਨਵਚੇਤਨਾ ਦਾ ਸ਼ਲਾਘਾਯੋਗ ਉਪਰਾਲਾ ਹੈ, ਜਿਸ ਤਹਿਤ ਨਵਚੇਤਨਾ ਵਲੋਂ 10,000 ਤੋਂ ਵੱਧ ਬੱਚਿਆਂ ਨੂੰ ਇਸ ਮੁਹਿੰਮ ਤਹਿਤ ਪੇਂਟਿੰਗ ਮੁਕਾਬਲੇ ਦਾ ਹਿੱਸਾ ਬਣਾ ਕੇ ਮੁਹਿੰਮ ਨੂੰ ਕਾਮਯਾਬ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹਨਾਂ ਬੱਚਿਆਂ ਦੁਆਰਾ ਪੇਂਟਿੰਗ ਰਾਹੀਂ ਨਸ਼ਿਆਂ ਅਤੇ ਬਾਲ ਮਜ਼ਦੂਰੀ ਖ਼ਿਲਾਫ਼ ਦਿੱਤਾ ਸੁਨੇਹਾ ਸ਼ਲਾਘਾਯੋਗ ਹੈ ਅਤੇ ਸਮਾਜ ਨੂੰ ਸੇਧ ਦੇਣ ਵਾਲਾ ਹੈ | ਸਕੂਲ ਹੈੱਡ ਮਾਸਟਰ ਕੋਮਲ ਅਰੋੜਾ ਅਤੇ ਸੀਨੀਅਰ ਸਿਟੀਜ਼ਨ ਵਿੰਗ ਦੇ ਪ੍ਰਧਾਨ ਅਨਿਲ ਸ਼ਰਮਾ ਨੇ ਦੱਸਿਆ ਕਿ ਅੱਜ 200 ਤੋਂ ਵੱਧ ਵਿਦਿਆਰਥੀਆਂ ਵੱਲੋਂ ਨਸ਼ਿਆਂ ਬਾਰੇ ਅਤੇ ਬਾਲ ਮਜ਼ਦੂਰੀ ਦੇ ਖਿਲਾਫ਼ ਜਾਗਰੂਕਤਾ ਮੁਹਿੰਮ ਹੇਠ ਭਾਗ ਲਿਆ ਅਤੇ ਸਮਾਜ ਨੂੰ ਜਾਗਰੂਕ ਹੋਣ ਦਾ ਸੁਨੇਹਾ ਦਿੱਤਾ ਗਿਆ | ਇਸ ਮੌਕੇ ਪੱਲਵੀ ਗਰਗ ਤੇ ਮਨਦੀਪ ਕੌਰ ਨੇ ਦੱਸਿਆ ਕਿ ਉਡਾਣ 2026 ਯੁੱਧ ਨਸ਼ਿਆਂ ਵਿਰੁੱਧ ਅਤੇ ਬਾਲ ਮਜ਼ਦੂਰੀ ਖ਼ਿਲਾਫ਼ ਵੱਖ-ਵੱਖ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿਚ ਜਾ ਕੇ ਮੁਕਾਬਲੇ ਕਰਵਾਏ ਜਾਣਗੇ ਅਤੇ ਵੱਧ ਤੋਂ ਵੱਧ ਪਰਿਵਾਰਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾ ਕੇ ਸਮਾਜਿਕ ਜਾਗਰੂਕਤਾ ਫੈਲਾਈ ਜਾਵੇਗੀ | ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਇਹ ਮੁਹਿੰਮ ਅਗਸਤ ਮਹੀਨੇ ਤੱਕ ਜਾਰੀ ਰਹੇਗੀ ਤੇ ਜੇਤੂ ਵਿਦਿਆਰਥੀਆਂ ਨੂੰ ਲੱਖਾਂ ਰੁਪਏ ਦੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਅਨਿਲ ਸ਼ਰਮਾ, ਪੱਲਵੀ ਗਰਗ, ਸ਼ਸ਼ੀ ਢੀਂਗਰਾ, ਕਮਲਾ ਕਸ਼ਪ, ਮਨਦੀਪ ਕੌਰ ਤੇ ਆਰਟ ਟੀਚਰ ਅਵਨੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਵਿਖੇ ਬਾਇਓਫਲੋਕ ਮੱਛੀ ਪਾਲਣ ਸੰਬੰਧੀ ਦਿੱਤੀ ਸਿਖ਼ਲਾਈ <br/> ਅਗਲੀ ਖ਼ਬਰ ਭਾਜਪਾ ਦੀ ਬੰਗਾਲ, ਪੁੱਡੂਚੇਰੀ ਤੇ ਆਸਾਮ 'ਚ ਜਿੱਤ 'ਤੇ ਜਸਪ੍ਰੀਤ ਹੌਬੀ ਨੇ ਜਤਾਈ ਖ਼ੁਸ਼ੀ
Ad Position 24