28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਵੈਟਰਨਰੀ ਯੂਨੀਵਰਸਿਟੀ ਵਿਖੇ ਬਾਇਓਫਲੋਕ ਮੱਛੀ ਪਾਲਣ ਸੰਬੰਧੀ ਦਿੱਤੀ ਸਿਖ਼ਲਾਈ <br/>

Ad Position 21
No active advertisement
ਅਜੀਤ ਡੈਸਕ 05-05-2026
ਲੁਧਿਆਣਾ, 4 ਮਈ (ਜਸਵਿੰਦਰ ਸਿੰਘ)-ਨਵੀਨ ਜਲਜੀਵ ਤਕਨਾਲੋਜੀਆਂ ਦੀ ਮੰਗ ਵਧਣ ਦੇ ਨਾਲ, ਪੰਜਾਬ ਦੇ 5 ਜ਼ਿਲਿ੍ਹਆਂ ਤੋਂ 122 ਉਤਸ਼ਾਹੀ ਸੰਭਾਵਿਤ ਉਦਮੀਆਂ ਦੇ ਇਕ ਸਮੂਹ, ਜਿਨ੍ਹਾਂ ਵਿਚ 70 ਪੇਂਡੂ ਅÏਰਤਾਂ ਵੀ ਸ਼ਾਮਲ ਸਨ, ਨੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਦੇ ਫਿਸ਼ਰੀਜ਼ ਕਾਲਜ ਵਿਖੇ ਬਾਇਓਫਲੋਕ ਆਧਾਰਤ ਜਲਜੀਵ ਤਕਨਾਲੋਜੀਆਂ 'ਤੇ ਤਿੰਨ ਦਿਨਾ ਸਮਰੱਥਾ ਨਿਰਮਾਣ ਸਿਖਲਾਈ ਪ੍ਰੋਗਰਾਮ ਵਿਚ ਹਿੱਸਾ ਲਿਆ¢ ਇਹ ਪ੍ਰੋਗਰਾਮ ਬਾਇਓਫਲੋਕ ਜਲਜੀਵ ਤਕਨਾਲੋਜੀ ਦੇ ਮੂਲ ਨੁਕਤਿਆਂ ਤੋਂ ਜਾਣੂ ਕਰਵਾਉਣ ਅਤੇ ਬੁਨਿਆਦੀ ਵਿਹਾਰਕ ਸਿਖਲਾਈ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਸੀ¢ ਇਹ ਵਿਧੀ ਇਕ ਪਾਣੀ ਬਚਾਓ ਤਕਨਾਲੋਜੀ ਹੋਣ ਕਰਕੇ, ਰਵਾਇਤੀ ਜਲਜੀਵ ਪਾਲਣ ਦੇ ਪ੍ਰਤੀ ਕਿੱਲੋਗਰਾਮ ਮੱਛੀ ਉਤਪਾਦਨ ਦੇ ਮੁਕਾਬਲੇ ਸਿਰਫ 10-15 ਫ਼ੀਸਦੀ ਪਾਣੀ ਦੀ ਵਰਤੋਂ ਕਰਦੀ ਹੈ¢ ਰਾਜਾਂ ਦੇ ਮੱਛੀ ਪਾਲਣ ਵਿਭਾਗ ਰਾਹੀਂ ਭਾਰਤ ਸਰਕਾਰ ਦਾ ਮੱਛੀ ਪਾਲਣ ਵਿਭਾਗ, ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਅਧੀਨ ਇਸ ਨੰੂ ਉਤਸ਼ਾਹਿਤ ਕਰਦਾ ਹੈ¢ ਡਾ. ਮੀਰਾ ਡੀ. ਆਂਸਲ, ਡੀਨ, ਨੇ ਦੱਸਿਆ ਕਿ ਕਾਲਜ ਆਫ਼ ਫਿਸ਼ਰੀਜ਼ ਵਿਖੇ ਇਕ ਸਮਰੱਥਾ ਨਿਰਮਾਣ ਸਰੋਤ ਕੇਂਦਰ ਵੀ ਸਥਾਪਤ ਕੀਤਾ ਗਿਆ ਹੈ ਤਾਂ ਜੋ ਪੰਜਾਬ ਅਤੇ ਇਸਦੇ ਗੁਆਂਢੀ ਉੱਤਰ-ਪੱਛਮੀ ਰਾਜਾਂ ਦੇ ਖੇਤਰੀ ਹਿੱਸੇਦਾਰਾਂ ਦੀਆਂ ਸਿਖਲਾਈ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ¢ ਡਾ. ਵਨੀਤ ਇੰਦਰ ਕÏਰ ਨੇ ਸਿਖਲਾਈ ਪ੍ਰੋਗਰਾਮ ਦਾ ਸੰਯੋਜਨ ਕੀਤਾ¢ ਸਾਰੇ ਸੈਸ਼ਨਾਂ ਦਾ ਤਕਨੀਕੀ ਸੰਯੋਜਨ ਡਾ. ਅਮਿਤ ਮੰਡਲ ਅਤੇ ਡਾ. ਐਸ. ਐਨ. ਦੱਤਾ ਵਲੋਂ ਕੀਤਾ ਗਿਆ¢ ਪ੍ਰਤੀ ਭਾਗੀਆਂ ਨੂੰ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕਰਨ ਵਾਲੀਆਂ ਵੱਖ-ਵੱਖ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ¢ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਵੈਟਰਨਰੀ ਯੂਨੀਵਰਸਿਟੀ ਆਪਣੇ ਅਤਿ-ਆਧੁਨਿਕ ਸਮਰੱਥਾ ਨਿਰਮਾਣ ਸਰੋਤ ਕੇਂਦਰ ਰਾਹੀਂ ਤੀਬਰ ਜਲਜੀਵ ਤਕਨਾਲੋਜੀਆਂ ਨੂੰ ਸਫਲਤਾਪੂਰਵਕ ਅਪਣਾਉਣ ਲਈ ਤਕਨੀਕੀ ਪਾੜੇ ਨੂੰ ਪੂਰਾ ਕਰ ਰਹੀ ਹੈ ਅਤੇ ਇਸ ਖੇਤਰ ਵਿਚ ਆਪਣੇ ਵਿਗਿਆਨਕ ਪਹੁੰਚ ਨੂੰ ਵਧਾ ਰਹੀ ਹੈ¢ਪਾਣੀ ਦੀ 75-80 ਪ੍ਰਤੀਸ਼ਤ ਮਾਤਰਾ ਨੂੰ ਬਚਾਉਣ ਅਤੇ ਵਾਤਾਵਰਣ ਸੰਬੰਧੀ ਫ਼ਾਇਦਿਆਂ ਦੇ ਨਾਲ ਭੋਜਨ ਸੁਰੱਖਿਆ ਦੇ ਸੰਦਰਭ ਵਿਚ ਇਹ ਵਿਧੀਆਂ ਬਹੁਤ ਲਾਭਕਾਰੀ ਹਨ¢

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਤੋਂ ਲੋਕ ਖ਼ੁੁਸ਼- ਢੰਡਾਰੀ ਅਗਲੀ ਖ਼ਬਰ ਨਵਚੇਤਨਾ ਉਡਾਣ 2026 ਯੁੱਧ ਨਸ਼ਿਆਂ ਵਿਰੁੱਧ ਦੀ ਸ਼ੁਰੂਆਤ <br/>
Ad Position 24