28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਗ੍ਰੀਨ ਬਰਡ ਰੀਸਾਈਕਲਿੰਗ ਵਲੋਂ ਈ-ਵੇਸਟ ਜਾਗਰੂਕਤਾ ਤੇ ਇਕੱਠ ਮੁਹਿੰਮ ਦਾ ਆਗਾਜ਼ <br/>

Ad Position 21
No active advertisement
ਅਜੀਤ ਡੈਸਕ 05-05-2026
ਫੁੱਲਾਂਵਾਲ, 4 ਮਈ (ਮਨਜੀਤ ਸਿੰਘ ਦੁੱਗਰੀ)-ਗ੍ਰੀਨ ਬਰਡ ਰੀਸਾਈਕਲਿੰਗ ਵਲੋਂ ਬੀ. ਸੀ. ਐੱਮ. ਆਰੀਆ ਸਕੂਲ, ਲਲਤੋਂ ਵਿਖੇ ਈ-ਵੇਸਟ ਜਾਗਰੂਕਤਾ ਅਤੇ ਇਕੱਠ ਮੁਹਿੰਮ ਦਾ ਆਗਾਜ਼ ਕੀਤਾ ਗਿਆ | 6ਵੀਂ ਜਮਾਤ ਤੋਂ ਉੱਪਰ ਦੇ ਵਿਦਿਆਰਥੀਆਂ ਨੇ ਇਸ ਮੁਹਿੰਮ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੇ ਪੁਰਾਣੇ ਮੋਬਾਈਲ ਫ਼ੋਨ ਅਤੇ ਹੋਰ ਇਲੈੱਕਟ੍ਰਾਨਿਕ ਸਾਮਾਨ ਲਿਆਂਦੇ | ਸਕੂਲ ਪਿ੍ੰਸੀਪਲ ਕਿ੍ਤਿਕਾ ਸੇਠ ਨੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਛੋਟੀ ਉਮਰ ਤੋਂ ਹੀ ਟਿਕਾਊ ਆਦਤਾਂ ਅਪਣਾਉਣ ਲਈ ਪ੍ਰੇਰਿਤ ਕਰਦੀਆਂ ਹਨ | ਗ੍ਰੀਨ ਬਰਡ ਰੀਸਾਈਕਲਿੰਗ ਦੇ ਪ੍ਰਤੀਨਿਧੀਆਂ ਗਗਨਦੀਪ ਕੌਰ, ਤਰਨਪ੍ਰੀਤ ਕੌਰ ਤੇ ਅਨਿਕੇਤ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਅਨੁਕੂਲ ਅਭਿਆਸ ਅਪਣਾਉਣ ਲਈ ਉਤਸ਼ਾਹਿਤ ਕੀਤਾ | ਇਸ ਪਹਿਲ ਨੇ ਵਿਦਿਆਰਥੀਆਂ ਵਿਚ ਈ-ਵੇਸਟ ਦੇ ਠੀਕ ਪ੍ਰਬੰਧਨ ਅਤੇ ਟਿਕਾਊ ਵਿਕਾਸ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਵਿਚ ਮਦਦ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬੈਡਮਿੰਟਨ ਟੂਰਨਾਮੈਂਟ ਕਰਵਾਇਆ <br/> ਅਗਲੀ ਖ਼ਬਰ ਸਬਰੰਗ ਕਲਾ ਮੰਚ ਵਲੋਂ ਵਿਸ਼ਾਲ ਸਮਾਗਮ ਕਰਵਾਇਆ <br/>
Ad Position 24