ਲੁਧਿਆਣਾ, 4 ਮਈ (ਡਾ. ਤਰਲੋਚਨ ਸਿੰਘ)-ਸਬਰੰਗ ਕਲਾ ਮੰਚ, ਪੰਜਾਬ ਵਲੋਂ ਮਜ਼ਦੂਰ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਆਰ.ਐੱਸ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ ਵਿਖੇ ਇਕ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਸੈਂਕੜੇ ਪ੍ਰਤੀਯੋਗੀਆਂ ਨੇ ਲੋਕ ਨਾਚ, ਲੋਕ ਗੀਤ ਅਤੇ ਪਹਿਰਾਵਿਆਂ ਦੇ ਕਰਵਾਏ ਮੁਕਾਬਲੇ ਵਿਚ ਹਿੱਸਾ ਲਿਆ | ਇਨ੍ਹਾਂ ਮੁਕਾਬਲਿਆਂ ਦੌਰਾਨ ਜੂਨੀਅਰ ਵਰਗ ਦੇ ਲੋਕ ਨਾਚ ਮੁਕਾਬਲਿਆਂ ਵਿਚੋਂ ਜਪਸੀਰਤ ਕੌਰ, ਜੈਰਿਕਾ ਅਤੇ ਅਸਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਪਹਿਲੇ ਸੀਨੀਅਰ ਵਰਗ ਵਿਚੋਂ ਗੁਰਅਸੀਸ ਕੌਰ, ਦਿਵਾਂਸ਼ੀ ਅਤੇ ਦਿਵਸਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ, ਜਦਕਿ ਦੂਸਰੇ ਸੀਨੀਅਰ ਵਰਗ ਵਿਚੋਂ ਗੁਰਸਿਮਰਨ ਸਿੰਘ, ਹਸਮੀਤ ਸਿੰਘ ਅਤੇ ਲਕਸ਼ਮੀ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਲੋਕ ਗੀਤ ਵਿਚੋਂ ਇਰਫ਼ਾਨ ਖ਼ਾਨ, ਨਿਸ਼ਠਾ ਘਈ ਅਤੇ ਜਪਜੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਹਰਦੇਵ ਸਿੰਘ ਅਤੇ ਲਖਵੀਰ ਸਿੰਘ ਨੇ ਸਾਂਝੇ ਤੌਰ 'ਤੇ ਸਟੇਜ ਸੰਚਾਲਨ ਕੀਤਾ | ਇਸ ਮੌਕੇ ਮਾਨਵਤਾ ਭਲਾਈ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਨੇਕ ਸਿੰਘ, ਗੁਰੂ ਟੁਆਏ ਦੇ ਮਾਲਕ ਕੰਵਰਦੀਪ ਸਿੰਘ, ਸੁੱਖ ਇੰਟਰਪ੍ਰਾਈਜਜ਼ ਲੁਧਿਆਣਾ ਦੇ ਚੇਅਰਮੈਨ ਅਤੇ ਉੱਘੇ ਭੰਗੜਾ ਕੋਚ ਪਰਮਿੰਦਰਜੀਤ ਸਿੰਘ ਭੋਲਾ ਅਤੇ ਆਰਤੀ ਸਿੰਘ ਵਲੋਂ ਸਾਂਝੇ ਤੌਰ 'ਤੇ ਸਮੂਹ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰ. ਉੱਜਲਵੀਰ ਸਿੰਘ, ਪਿ੍ੰ. ਕਰਮਜੀਤ ਕੌਰ ਢਿੱਲੋਂ, ਪਿ੍ੰ. ਮਨਪ੍ਰੀਤ ਕੌਰ ਵਿਰਕ, ਸੁਪਰਜੀਤ ਕੌਰ, ਲਖਬੀਰ ਸਿੰਘ, ਸੁਖਬੀਰ ਸਿੰਘ ਗਿੱਲ, ਬਲਰਾਜ ਸਿੰਘ ਗਿੱਲ, ਹਰਦੇਵ ਸਿੰਘ, ਹਰਦੀਪ ਸਿੰਘ ਭੰਗੜਾ ਰੂਟਜ਼ ਅਕੈਡਮੀ ਲੁਧਿਆਣਾ, ਨੈਸ਼ਨਲ ਐਵਾਰਡੀ ਕਰਮਜੀਤ ਸਿੰਘ ਗਰੇਵਾਲ, ਰਾਜਕੁਮਾਰ, ਅਰੁਣ ਕੁਮਾਰ ਆਨੰਦ, ਅੰਜੂ ਬਾਲਾ, ਬਲਜੀਤ ਕੌਰ, ਸੁਰਚਨਾ ਪੰਧੇਰ, ਗੁਰਚਰਨ ਕੌਰ, ਹਰਦੀਪ ਕੌਰ, ਹਰਜਿੰਦਰ ਕੌਰ, ਹੇਮ ਲਤਾ, ਰਮਨਦੀਪ ਗਿੱਲ ਆਦਿ ਹਾਜ਼ਰ ਸਨ |