28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸ਼ਾਲੀਮਾਰ ਸਕੂਲ ਵਿਖੇ ਬਿਨਾਂ ਅੱਗ ਤੋਂ ਖਾਣਾ ਪਕਾਉਣ ਦਾ ਮੁਕਾਬਲਾ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 05-05-2026
ਡਾਬਾ/ਲੁਹਾਰਾ, 4 ਮਈ (ਕੁਲਵੰਤ ਸਿੰਘ ਸੱਪਲ)-ਸ਼ਾਲੀਮਾਰ ਮਾਡਲ ਸਕੂਲ ਦੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਬਿਨਾਂ ਅੱਗ ਦੇ ਖਾਣਾ ਪਕਾਉਣ ਗਤੀਵਿਧੀ ਵਿਚ ਆਪਣੀ ਪਾਕ ਕਲਾ ਦਾ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਨੇ ਸ਼ੈਫ ਟੋਪੀ ਪਹਿਨ ਕੇ ਆਪਣੇ ਛੋਟੇ-ਛੋਟੇ ਹੱਥਾਂ ਨਾਲ ਸਬਜ਼ੀਆਂ ਕੱਟੀਆਂ ਅਤੇ ਆਪਣੀਆਂ ਡਿਸ਼ਾਂ ਨੂੰ ਸਜਾਇਆ | ਸਾਰੇ ਹੀ ਵਿਦਿਆਰਥੀ ਬੜੇ ਮਨਮੋਹਕ ਲੱਗ ਰਹੇ ਸਨ | ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਗਤੀਵਿਧੀਆਂ ਵਿਚ ਭਾਗ ਲਿਆ ਅਤੇ ਸੁਆਦੀ ਅਤੇ ਪੌਸ਼ਟਿਕ ਵਿਅੰਜਨ ਜਿਵੇਂ ਕਿ ਫਰੂਟ ਚਾਟ, ਦਹੀਂ ਫਰੂਟ ਰਾਇਤਾ, ਵੈਜ ਸੈਂਡਵਿਚ, ਖੀਰਾ ਬੋਟ, ਮੁਰਮੁਰੇ ਚਾਟ, ਨਿਊਟਰੀਲਾ ਸੈਂਡਵਿਚ ਆਦਿ ਵਿਅੰਜਨ ਬਣਾਏ | ਇਸ ਗਤੀਵਿਧੀ ਨੇ ਵਿਦਿਆਰਥੀਆਂ ਦੇ ਅੰਦਰ ਛਿਪੀ ਪ੍ਰਤਿਭਾ ਨੂੰ ਨਿਖਾਰਨ ਦਾ ਕੰਮ ਕੀਤਾ | ਇਸ ਗਤੀਵਿਧੀ ਨਾਲ ਉਨ੍ਹਾਂ ਨੇ ਆਪਣੇ ਨਵੇਂ ਰੁਚੀ ਖੇਤਰ ਅਤੇ ਟੀਮ ਵਰਕ ਦੀ ਭਾਵਨਾ ਨੂੰ ਸਮਝਿਆ | ਇਸ ਦੌਰਾਨ ਸਮੂਹ ਪ੍ਰਾਇਮਰੀ ਸਟਾਫ਼ ਵੀ ਉਨ੍ਹਾਂ ਦੀ ਹੌਂਸਲਾ ਅਫਜਾਈ ਲਈ ਸ਼ਾਮਿਲ ਰਿਹਾ | ਸਕੂਲ ਦੇ ਸਰਪ੍ਰਸਤ ਸੁਰਿੰਦਰਪਾਲ ਸਿੰਘ ਨੇ ਵੀ ਵਿਅੰਜਨਾਂ ਨੂੰ ਚੱਕ ਕੇ ਉਨ੍ਹਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਅੱਗੇ ਤੋਂ ਹੋਰ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਬਰੰਗ ਕਲਾ ਮੰਚ ਵਲੋਂ ਵਿਸ਼ਾਲ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਪੰਜਾਬ ਦਾ ਸੁਨਹਿਰੀ ਭਵਿੱਖ ਸਿਰਫ਼ ਕਾਂਗਰਸ ਦੇ ਹੱਥਾਂ ਵਿਚ ਹੀ ਸੁਰੱਖਿਅਤ-ਰਮੇਸ਼ ਜੋਸ਼ੀ <br/>
Ad Position 24