09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਲੁਟੇਰੇ ਮੋਬਾਈਲ ਖੋਹ ਕੇ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 10-05-2026
ਲੁਧਿਆਣਾ, 9 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦਰੇਸੀ ਇਲਾਕੇ ਸ਼ਿਵਪੁਰੀ ਤੋਂ 2 ਲੁਟੇਰੇ ਇਕ ਨੌਜਵਾਨ ਤੋਂ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ | ਥਾਣਾ ਦਰੇਸੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪੰਕਜ ਕੁਮਾਰ ਨੇ ਦੱਸਿਆ ਕਿ ਉਹ ਸ਼ਿਵਪੁਰੀ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਖੜ੍ਹਾ ਕੰਮ ਸਬੰਧੀ ਕਿਸੇ ਨੂੰ ਫ਼ੋਨ ਕਰਨ ਲੱਗਾ ਤਾਂ ਦੋ ਅਣਪਛਾਤੇ ਨੌਜਵਾਨ ਆਏ ਅਤੇ ਉਸ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ¢ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਅਣਪਛਾਤੇ ਨÏਜਵਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ¢
ਸ਼ੱਕੀ ਹਾਲਾਤਾਂ 'ਚ ਵਿਅਕਤੀ ਲਾਪਤਾ
ਥਾਣਾ ਬਸਤੀ ਜੋਧੇਵਾਲ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਰਾਹੁਲ ਮਘੂ ਨੇ ਦੱਸਿਆ ਕਿ ਉਸਦਾ ਭਰਾ ਅੰਕੁਰ ਮਘੂ ਆਪਣੇ ਕਮਰੇ 'ਚੋਂ ਬਿਨਾ ਪੁੱਛੇ ਦੱਸੇ ਕਿਧਰੇ ਚਲਾ ਗਿਆ, ਜਿਸ ਦੀ ਕਾਫ਼ੀ ਭਾਲ ਕੀਤੀ, ਪਰ ਕਿਧਰੇ ਨਹੀਂ ਮਿਲਿਆ¢ ਉਸ ਸ਼ੱਕ ਪ੍ਰਗਟ ਕੀਤਾ ਕਿ ਉਸ ਦੇ ਭਰਾ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਨਿੱਜੀ ਸਵਾਰਥ ਲਈ ਨਾਜਾਇਜ਼ ਹਿਰਾਸਤ 'ਚ ਕਿਧਰੇ ਲੁਕਾ ਛੁਪਾ ਕੇ ਰੱਖਿਆ ਹੋਇਆ ਹੈ¢ ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਨਵਦੀਪ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ¢
ਜਾਇਦਾਦ ਦੇ ਮਾਮਲੇ 'ਚ ਧੋਖਾਧੜੀ
ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਇੰਦਰਜੀਤ ਸਿੰਘ ਮੱਕੜ ਨੇ ਆਪਣੀ ਜਾਇਦਾਦ ਰਕਬਾ 67.66 ਵਰਗ ਗਜ ਦਾ ਇਕਰਾਰਨਾਮਾ ਸÏਦਾ ਕਰਕੇ ਪੈਸੇ ਹਾਸਿਲ ਕਰਕੇ ਨਾ ਤਾਂ ਮੁੱਦਈ ਨੂੰ ਰਜਿਸਟਰੀ ਕਰਵਾ ਕੇ ਦਿੱਤੀ ਅਤੇ ਨਾ ਹੀ ਮੁੱਦਈ ਦੇ ਪੈਸੇ ਵਾਪਸ ਕੀਤੇ, ਅਜਿਹਾ ਕਰਕੇ ਉਸ ਨਾਲ ਧੋਖਾਧੜੀ ਕੀਤੀ¢ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ਤੇ ਇੰਦਰਜੀਤ ਸਿੰਘ ਮੱਕੜ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ¢
ਸ਼ੱਕੀ ਹਾਲਾਤਾਂ 'ਚ ਨਾਬਾਲਗ ਲੜਕਾ ਲਾਪਤਾ
ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪੰਕਜ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਨਾਬਾਲਗ ਲੜਕੇ ਨੂੰ ਸਰਕਾਰੀ ਸਕੂਲ ਪਿੰਡ ਗਿੱਲ ਛੱਡ ਕੇ ਗਿਆ ਸੀ, ਪਰ ਲੜਕਾ ਵਾਪਸ ਨਹੀਂ ਆਇਆ, ਜਿਸਦੀ ਕਾਫ਼ੀ ਭਾਲ ਕੀਤੀ, ਪਰ ਕਿਧਰੇ ਮਿਲਿਆ | ਉਸ ਸ਼ੱਕ ਪ੍ਰਗਟ ਕੀਤਾ ਕਿ ਉਸ ਦੇ ਲੜਕੇ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਨਿੱਜੀ ਸਵਾਰਥ ਲਈ ਨਾਜਾਇਜ਼ ਹਿਰਾਸਤ 'ਚ ਕਿਧਰੇ ਲੁਕਾ ਛੁਪਾ ਕੇ ਰੱਖਿਆ ਹੈ¢ ਜਾਂਚ ਅਧਿਕਾਰੀ ਹÏਲਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ¢
ਸਕੂਟਰ ਚੋਰੀ
ਥਾਣਾ ਜਮਾਲਪੁਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸੰਦੀਪ ਕੁਮਾਰ ਨੇ ਦੱਸਿਆ ਕਿ ਉਸਨੇ ਆਪਣੀ ਟੀ.ਵੀ.ਐਸ. ਜੂਪੀਟਰ ਲਹਿਰੀ ਨਗਰ ਮੁੰਡੀਆਂ ਖ਼ੁਰਦ ਵਿਖੇ ਆਪਣੇ ਦੋਸਤ ਦੇ ਘਰ ਬਾਹਰ ਗਲੀ ਵਿਚ ਤਾਲਾ ਲਗਾ ਕੇ ਖੜੀ ਕੀਤੀ ਸੀ, ਜਿਸ ਨੰੂ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ¢ ਜਾਂਚ ਅਧਿਕਾਰੀ ਹÏਲਦਾਰ ਗੁਰਸਾਹਿਬ ਸਿੰਘ ਨੇ ਮੁੱਦਈ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ¢
ਐਕਟਿਵਾ ਸਵਾਰ ਅÏਰਤ ਪਾਸੋਂ ਲੁਟੇਰੇ ਬੈਗ ਅਤੇ ਨਕਦੀ ਲੁੱਟ ਕੇ ਫ਼ਰਾਰ
ਥਾਣਾ ਡਵੀਜ਼ਨ ਨੰਬਰ 4 ਦੇ ਇਲਾਕੇ ਚਾਂਦ ਸਿਨੇਮਾ ਰੋਡ 'ਤੇ ਲੁਟੇਰੇ ਐਕਟਿਵਾ ਸਵਾਰ ਅÏਰਤ ਪਾਸੋਂ ਬੈਗ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਕਿ੍ਸਟੀ ਸ਼ਰਮਾ ਨੇ ਦੱਸਿਆ ਕਿ ਉਹ ਡਿਊਟੀ ਤੋਂ ਵਾਪਸ ਐਕਟਿਵਾ 'ਤੇ ਸਵਾਰ ਹੋ ਕੇ ਘਰ ਜਾ ਰਹੀ ਸੀ, ਜਦੋਂ ਉਹ ਚਾਂਦ ਸਿਨੇਮਾ ਲਾਗੇ ਪੁੱਜੀ ਤਾਂ ਮੋਟਰਸਾਈਕਲ ਸਵਾਰ ਦੋ ਨÏਜਵਾਨ ਤੇਜ਼ੀ ਨਾਲ ਉਸਦੇ ਪਿੱਛੇ ਆਏ ਅਤੇ ਮੋਟਰਸਾਈਕਲ ਐਕਟਿਵਾ ਅੱਗੇ ਲਗਾ ਦਿੱਤਾ¢ ਲੁਟੇਰੇ ਐਕਟਿਵਾ ਅੱਗੇ ਪਿਆ ਉਸਦਾ ਬੈਗ, ਜਿਸ ਵਿਚ ਮੋਬਾਈਲ ਫ਼ੋਨ, 20 ਹਜ਼ਾਰ ਦੀ ਨਕਦੀ, ਇੰਡੋਸੈਂਡ ਬੈਂਕ ਅਤੇ ਐਚ.ਡੀ.ਐਫ਼.ਸੀ. ਬੈਂਕ ਦਾ ਡੇਬਿਟ ਕਾਰਡ ਅਤੇ ਬੈਂਕ ਦੇ ਬੋਲਟ, ਜਿਸ ਵਿਚ ਸੋਨਾ, ਕੈਸ਼ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ ਖੋਹ ਕੇ ਫ਼ਰਾਰ ਹੋ ਗਏ¢ ਜਾਂਚ ਅਧਿਕਾਰੀ ਹÏਲਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਅਣਪਛਾਤੇ ਨÏਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ¢

Ad Position 22
No active advertisement
ਪਿਛਲੀ ਖ਼ਬਰ ਮਿਲਕਫੈੱੱਡ ਮੈਨੇਜਮੈਂਟ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਵੇਰਕਾ ਆਊਟਸੋਰਸ ਮੁਲਾਜ਼ਮਾਂ ਨੇ ਖੋਲਿ੍ਹਆ ਮੋਰਚਾ <br/> ਅਗਲੀ ਖ਼ਬਰ ਲੋਕ ਅਦਾਲਤ 'ਚ 1 ਲੱਖ 10 ਹਜ਼ਾਰ ਕੇਸਾਂ ਦਾ ਨਿਪਟਾਰਾ <br/>
Ad Position 24