08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸੀ.ਬੀ.ਐਸ.ਈ. 12ਵੀਂ 'ਚ ਲੁਧਿਆਣਾ ਦੀਆਂ ਧੀਆਂ ਦਾ ਰਿਹਾ ਦਬਦਬਾ <br/>

Ad Position 21
No active advertisement
ਅਜੀਤ ਡੈਸਕ 14-05-2026

ਲੁਧਿਆਣਾ, 13 ਮਈ (ਭੁਪਿੰਦਰ ਸਿੰਘ ਬੈਂਸ)-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ 'ਚ ਇਸ ਵਾਰ ਲੁਧਿਆਣਾ ਦੀਆਂ ਵਿਦਿਆਰਥਣਾਂ ਦਾ ਦਬਦਬਾ ਦੇਖਣ ਨੰੂ ਮਿਲਿਆ | ਸ਼ਹਿਰ ਦੇ ਕਈ ਸਕੂਲਾਂ ਦੀਆਂ ਧੀਆਂ ਨੇ 99 ਫੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਨਾ ਸਿਰਫ ਆਪਣੇ ਸਕੂਲਾਂ, ਸਗੋਂ ਪੂਰੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ | ਲੁਧਿਆਣਾ ਦੇ ਡੀਏਵੀ ਪਬਲਿਕ ਸਕੂਲ ਦੀ ਵਿਦਿਆਰਥਣ ਹਿਰਦੇ ਰੂਪ ਕੌਰ ਨੇ 99.6 ਫੀਸਦੀ ਅੰਕ ਹਾਸਿਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸੇ ਸਕੂਲ ਦੀ ਹਰਨੂਰ ਬਦੇਸ਼ਾ ਨੇ 99.4 ਫੀਸਦੀ ਅੰਕ ਪ੍ਰਾਪਤ ਕੀਤੇ | ਜਦਕਿ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਬੀ.ਆਰ.ਐਸ ਨਗਰ ਦੀ ਵਿਦਿਆਰਥਣ ਸਵਰੂਪ ਕੌਰ ਨੇ ਵੀ 99.4 ਫੀਸਦੀ ਅੰਕ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਡੀਏਵੀ ਪਬਲਿਕ ਸਕੂਲ ਦੀ ਪ੍ਰਾਥਨਾ ਧਵਨ ਨੇ 99.2 ਫੀਸਦੀ ਅੰਕ ਪ੍ਰਾਪਤ ਕੀਤੇ | ਉਥੇ ਹੀ ਇਸੇ ਸਕੂਲ ਦੀ ਦੀਆ ਬੰਸਲ ਨੇ 99 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ | ਨਤੀਜੇ ਐਲਾਨੇ ਜਾਣ ਤੋਂ ਬਾਅਦ ਸਕੂਲਾਂ ਵਿਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੰੂ ਮਿਲਿਆ | ਵਿਦਿਆਰਥੀਆਂ ਨੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਇਕ ਦੂਜੇ ਨੰੂ ਵਧਾਈ ਦਿੱਤੀ | ਵਿਦਿਆਰਥਣਾਂ ਨੇ ਆਪਣੀ ਸਫਲਤਾ ਦਾ ਸਿਹਰਾ ਨਿਯਮਿਤ ਪੜ੍ਹਾਈ, ਸਵੈ-ਅਧਿਐਨ ਅਤੇ ਅਧਿਆਪਕਾਂ ਦੀ ਰਹਿਨੁਮਾਈ ਨੂ ਦਿੱਤਾ | ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਕਾਮਯਾਬੀ ਹੋਰਾਂ ਲਈ ਵੀ ਪ੍ਰੇਰਣਾ ਸਰੋਤ ਹੈ | ਕਈ ਵਿਦਿਆਰਥੀਆਂ ਨੇ ਭਵਿੱਖ ਵਿਚ ਇੰਜੀਨੀਅਰਿੰਗ, ਮੈਡੀਕਲ ਅਤੇ ਪ੍ਰਸ਼ਾਸਨਿਕ ਖੇਤਰਾਂ 
ਵਿਚ ਜਾਣ ਦੀ ਇੱਛਾ ਜਤਾਈ | ਸੀਬੀਐਸਈ ਵਲੋਂ ਜਾਰੀ ਅੰਕੜਿਆਂ ਅਨੁਸਾਰ ਲੁਧਿਆਣਾ ਰੀਜਨ ਰਾਸ਼ਟਰੀ ਪੱਧਰ ਤੇ 9 ਸਥਾਨ 'ਤੇ ਰਿਹਾ | ਜ਼ਿਲੇ੍ਹ ਦਾ ਕੁੱਲ ਪਾਸ ਫੀਸਦੀ 87.92 ਰਹੀ | ਨਤੀਜਿਆਂ ਵਿਚ ਲੜਕੀਆਂ ਦੀ ਪਾਸ ਫੀਸਦੀ 90.24 ਰਹੀ | ਜਦਕਿ ਲੜਕਿਆਂ ਮੁੰਡਿਆਂ ਦੀ ਫੀਸਦੀ 85.76 ਰਹੀ | ਇਹ ਪ੍ਰੀਖਿਆਵਾਂ 17 ਫਰਵਰੀ ਤੋਂ 10 ਅਪ੍ਰੈਲ ਤੱਕ ਕਰਵਾਈਆਂ ਗਈਆਂ ਸਨ |
ਹਿਰਦੇਰੂਪ ਕੌਰ ਦਾ ਸੁਪਨਾ ਕ੍ਰੀਏਟਿਵ ਡਾਇਰੈਕਟਰ ਬਣਨ ਦਾ
ਸੀਬੀਐਸਈ 12ਵੀਂ ਜਮਾਤ ਦੇ ਨਤੀਜਿਆਂ ਵਿਚੋਂ 99.6 ਫੀਸਦੀ ਅੰਕ ਲੈਣ ਵਾਲੀ ਹਿਰਦੇਰੂਪ ਕੌਰ ਦਾ ਸੁਪਨਾ ਕ੍ਰੀਏਟਿਵ ਡਾਇਰੈਕਟਰ ਬਣਨ ਦਾ ਹੈ | ਵਿਸ਼ੇਸ਼ ਗੱਲਬਾਤ ਦੌਰਾਨ ਉਸਨੇ ਦੱਸਿਆ ਕਿ ਉਹ ਰਾਤ ਨੰੂ ਲੰਬਾ ਸਮਾਂ ਪੜ੍ਹਦੀ ਸੀ | ਸਕੂਲ ਵਿਚ ਪੜਾਏ ਜਾਣ ਵਾਲੇ ਸਿਲੇਬਸ ਨੰੰੰੂ ਗੰਭੀਰਤਾ ਨਾਲ ਸਮਝਣ ਦੀ ਕੋਸ਼ਿਸ਼ ਕਰਦੀ ਸੀ | ਉਸਨੇ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਉਸਨੰੂ ਬੈਡਮਿੰਟਨ ਖੇਡਣ ਅਤੇ ਫੋਟੋਗ੍ਰਾਫੀ ਦਾ ਵੀ ਸ਼ੌਕ ਹੈ | ਉਸਦਾ ਮੰਨਣਾ ਹੈ ਕਿ ਪੜ੍ਹਾਈ ਦੇ ਨਾਲ ਆਪਣੀਆਂ ਰੁਚੀਆਂ ਲਈ ਸਮਾਂ ਕੱਢਣਾ ਬਹੁਤ ਜਰੂਰੀ ਹੁੰਦਾ ਹੈ ਜਿਸ ਨਾਲ ਮਨ ਤਾਜਾ ਰਹਿੰਦਾ ਹੈ | ਹਿਰਦੇਰੂਪ ਕੌਰ ਦੇ ਪਿਤਾ ਸਤਿਕਾਰ ਸਿੰਘ ਕਾਰੋਬਾਰੀ ਹਨ | ਜਦਕਿ ਮਾਤਾ ਰਵਿੰਦਰ ਕੌਰ ਇਕ ਅਧਿਆਪਕਾ ਹਨ | ਉਸਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ ਪਿਤਾ ਤੇ ਅਧਿਆਪਕਾਂ ਨੰੂ ਦਿੱਤਾ |
ਸਾਇਕੋਲੋਜਿਸਟ ਬਣਨਾ ਚਾਹੁੰਦੀ ਹੈ ਹਰਨੂਰ ਬਦੇਸ਼ਾ
ਸੀਬੀਐਸਈ 12ਵੀਂ ਜਮਾਤ ਦੇ ਨਤੀਜਿਆਂ ਵਿਚੋਂ 99.4 ਫੀਸਦੀ ਅੰਕ ਪ੍ਰਾਪਤ ਕਰਨ ਵਾਲੀ ਹਰਨੂਰ ਬਦੇਸ਼ਾ ਸਾਇਕੋਲਜਿਸਟ ਬਨਣਾ ਚਾਹੁੰਦੀ ਹੈ | ਵਿਸ਼ੇਸ਼ ਗੱਲਬਾਤ ਦੌਰਾਨ ਉਸਨੇ ਦੱਸਿਆ ਕਿ ਉਹ ਰੋਜਾਨਾ 8 ਤੋ 10 ਘੰਟੇ ਪੜ੍ਹਦੀ ਸੀ | ਹਰਨੂਰ ਨੇ ਦੱਸਿਆ ਕਿ ਉਸਨੇ ਜਿਆਦਾ ਸਵੈ ਅਧਿਐਨ ਤੇ ਧਿਆਨ ਦਿੱਤਾ ਤੇ ਕੇਵਲ ਇਕ ਹੀ ਵਿਸ਼ੇ ਦੀ ਟਿਊਸ਼ਨ ਲਈ ਸੀ | ਉਸਨੇ ਦੱਸਿਆ ਕਿ ਪ੍ਰੀਖਿਆ ਦੌਰਾਨ ਉਸਨੇ ਮੋਬਾਈਲ ਫੋਨ ੋਦੀ ਵਰਤੋਂ ਬਹੁਤ ਘੱਟ ਕੀਤੀ | ਉਸਨੇ ਦੱਸਿਆ ਕਿ ਉਸਨੰੂ ਡਾਂਸ ਤੇ ਪੇਟਿੰਗ ਦਾ ਸ਼ੌਕ ਵੀ ਹੈ | ਹਰਨੂਰ ਬਦੇਸ਼ਾ ਦੇ ਪਿਤਾ ਗੁਰਪ੍ਰੀਤ ਸਿੰਘ ਬਦੇਸਾ ਜਿੰਮੀਦਾਰ ਹਨ ਤੇ ਮਾਤਾ ਵੀਰਪਾਲ ਕੌਰ ਆਪਣੀ ਬੂਟੀਕ ਚਲਾਉਂਦੇ ਹਨ | ਉਸਨੇ ਆਪਣ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਤੇ ਅਧਿਆਪਕਾਂ ਨੰੂ ਦਿੱਤਾ |
<br/>

Ad Position 22
No active advertisement
ਪਿਛਲੀ ਖ਼ਬਰ ਪੰਜਾਬ ਬੋਰਡ 12ਵੀਂ ਦੇ ਨਤੀਜੇ 'ਚ ਲੁਧਿਆਣਾ ਦੀਆਂ ਧੀਆਂ ਨੇ ਮਾਰੀਆਂ ਮੱਲਾਂ <br/> ਅਗਲੀ ਖ਼ਬਰ ਰਾਹੋਂ ਰੋਡ ਦੀ ਖਸਤਾ ਹਾਲਤ ਅਤੇ ਸੀਵਰੇਜ ਸਮੱਸਿਆ ਨੂੰ ਲੈ ਕੇ ਲੋਕਾਂ ਕੀਤਾ ਰੋਸ ਪ੍ਰਦਰਸ਼ਨ <br/>
Ad Position 24