08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਕਿ੍ਸ਼ਚੀਅਨ ਹਸਪਤਾਲ ਵਿਖੇ ਅੰਤਰਰਾਸ਼ਟਰੀ ਨਰਸ ਦਿਵਸ ਸਮਾਰੋਹ ਹਫ਼ਤਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 14-05-2026
ਲੁਧਿਆਣਾ, 13 ਮਈ (ਡਾ. ਤਰਲੋਚਨ ਸਿੰਘ)- ਕਾਲਜ ਆਫ਼ ਨਰਸਿੰਗ ਅਤੇ ਕਲੀਨਿਕਲ ਡਿਪਾਰਟਮੈਂਟ ਆਫ਼ ਨਰਸਿੰਗ, ਕਿ੍ਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਨਰਸ ਦਿਵਸ ਸਮਾਰੋਹ ਹਫ਼ਤਾ 'ਸਾਡੀਆਂ ਨਰਸਾਂ, ਸਾਡਾ ਭਵਿੱਖ | ਸਸ਼ਕਤ ਨਰਸਾਂ ਜਾਨਾਂ ਬਚਾਉਂਦੀਆਂ ਹਨ' ਥੀਮ ਦੇ ਤਹਿਤ ਮਨਾਇਆ ਗਿਆ | ਸਮਾਰੋਹ ਵਿਚ ਡਾ. ਫੇਬਾ ਗੀਵਰਘੀਸ- ਪਿ੍ੰਸੀਪਲ, ਸੇਂਟ ਸਟੀਫਨ ਸੀਓਐਨ, ਦਿੱਲੀ, ਡਾ. ਵਿਲੀਅਮ ਭੱਟੀ ਡਾਇਰੈਕਟਰ, ਡਾ. ਐਲਨ ਜੋਸਫ਼ ਮੈਡੀਕਲ ਸੁਪਰਡੈਂਟ, ਡਾ. ਹਰਜੀਤ ਕੌਰ ਪਿ੍ੰਸੀਪਲ, ਕਾਲਜ ਆਫ਼ ਨਰਸਿੰਗ, ਰਿਤੂ ਪੀ. ਨੈਹਰ ਵਾਈਸ ਪਿ੍ੰਸੀਪਲ, ਕਾਲਜ ਆਫ਼ ਨਰਸਿੰਗ, ਸੰਗੀਤਾ ਨਿਕੋਲਸ ਨਰਸਿੰਗ ਸੁਪਰਡੈਂਟ, ਸਿਸ ਕਿਰਨ ਡਿਪਟੀ ਨਰਸਿੰਗ ਸੁਪਰਡੈਂਟ, ਸਿਸ ਮਿਜ਼ਰਾਬ ਡਿਪਟੀ ਨਰਸਿੰਗ ਸੁਪਰਡੈਂਟ ਅਤੇ ਸਿਸ ਅਨੁਪਮਾ ਸਹਾਇਕ ਨਰਸਿੰਗ ਸੁਪਰਡੈਂਟ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਜਸ਼ਨ ਦੇ ਹਫ਼ਤੇ ਦੌਰਾਨ ਵੱਖ-ਵੱਖ ਅਕਾਦਮਿਕ, ਵਿਦਿਅਕ, ਸੱਭਿਆਚਾਰਕ ਅਤੇ ਕਲੀਨਿਕਲ ਗਤੀਵਿਧੀਆਂ ਕਰਵਾਈਆਂ ਗਈਆਂ | ਕਾਲਜ ਆਫ਼ ਨਰਸਿੰਗ ਵਲੋਂ ਕੁਇਜ਼ ਮੁਕਾਬਲੇ, ਪ੍ਰਕਿਰਿਆ ਮੁਕਾਬਲੇ, ਪੋਸਟਰ ਮੁਕਾਬਲੇ, ਰੰਗੋਲੀ ਬਣਾਉਣ ਦੇ ਮੁਕਾਬਲੇ, ਨਰਸਿੰਗ ਭੂਮਿਕਾਵਾਂ 'ਤੇ ਛੋਟੀਆਂ-ਮੋਟੀਆਂ ਫਿਲਮਾਂ ਦੇ ਮੁਕਾਬਲੇ, ਇੱਕ ਕਮਿਊਨਿਟੀ ਜਾਗਰੂਕਤਾ ਸਿਹਤ ਮੇਲਾ ਅਤੇ ਨਰਸਿੰਗ ਵਿਦਿਆਰਥੀਆਂ ਲਈ ਇੱਕ ਥੈਰੇਪੀਟਿਕ ਖੁਰਾਕ ਮੁਕਾਬਲਾ ਕਰਵਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਜਥੇ: ਨਿਮਾਣਾ ਨੇ ਕੀਤਾ ਇਤਿਹਾਸਕ ਅਸਥਾਨਾਂ ਦੀ ਯਾਤਰਾ ਲਈ ਬੱਸਾਂ ਨੂੰ ਰਵਾਨਾ <br/> ਅਗਲੀ ਖ਼ਬਰ ਬਲੋਸਮ ਸੀਨੀਅਰ ਸੈਕੰਡਰੀ ਸਕੂਲ ਮੁੰਡੀਆਂ ਕਲਾਂ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ <br/>
Ad Position 24